Skip to main content

Gee 98News

ਬਿਜਲੀ ਮੁਲਾਜ਼ਮਾਂ ਨੇ ਸਾੜੀ ਬਿਜਲੀ ਮੰਤਰੀ ਦੀ ਅਰਥੀ… ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ

ਮਹਿਲਕਲਾਂ 17 ਅਪ੍ਰੈਲ ( ਜਸਵੰਤ ਸਿੰਘ ਲਾਲੀ )-

ਅੱਜ 220 ਕੇ ਵੀ ਗਰਿੱਡ ਮਹਿਲ ਕਲਾਂ ਵਿਖੇ ਸਮੂਹ ਬਿਜ਼ਲੀ ਮੁਲਾਜ਼ਮਾਂ ਵੱਲੋਂ ਜੁਆਇੰਟ ਫ਼ੋਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਦੇ ਸੱਦੇ ‘ਤੇ ਗੇਟ ਰੈਲੀ ਕਰਨ ਉਪਰੰਤ ਬਿਜ਼ਲੀ ਮੰਤਰੀ ਸੰਜੀਵ ਅਰੋੜਾ ਦੀ ਅਰਥੀ ਫੂਕੀ ਗਈ । ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਬਰਨਾਲਾ ਦੇ ਸਹਾਇਕ ਸਕੱਤਰ ਪ੍ਰਗਟ ਸਿੰਘ ਮੋਹਿਲ , ਐਮ ਐਸ ਯੂ ਦੇ ਨੌਜਵਾਨ ਆਗੂ ਅਮਰਿੰਦਰ ਸਿੰਘ ਬਲਿੰਗ ਨੇ ਦੱਸਿਆਂ ਕਿ ਕੱਲ੍ਹ ਚੰਡੀਗ਼ੜ੍ਹ ਵਿਖੇ ਬਿਜ਼ਲੀ ਮੁਲਾਜ਼ਮਾਂ ਵੱਲੋ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਬਿਜਲੀ ਮੰਤਰੀ ਸੰਜੀਵ ਅਰੋੜਾ ਨਾਲ ਮੀਟਿੰਗ ਕੀਤੀ ਗਈ।ਪਰ ਮੀਟਿੰਗ ਵਿੱਚ ਬਿਜ਼ਲੀ ਮੰਤਰੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜ਼ਾਏ ਬਿਜ਼ਲੀ ਮੁਲਾਜ਼ਮਾਂ ਦੇ ਆਗੂਆਂ ਨਾਲ ਗੱਲਬਾਤ ਕਰਨ ਦੇ ਅੜੀਅਲ ਵਤੀਰੇ ਵਿਰੁੱਧ ਅੱਜ ਸਮੁੱਚੇ ਪੰਜਾਬ ਅੰਦਰ ਅਰਥੀਆਂ ਫ਼ੂਕਣ ਦੇ ਫੈਸਲੇ ਨੂੰ ਲਾਗੂ ਕੀਤਾ ਜਾ ਰਿਹਾ ਹੈ । ਇਸ ਮੌਕੇ ਸੰਬੋਧਨ ਕਰਦੇ ਹੋਏ , ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਬਰਨਾਲਾ ਦੇ ਸਕੱਤਰ ਕੁਲਵੀਰ ਸਿੰਘ ਔਲ਼ਖ , ਗੁਰਪ੍ਰੀਤ ਸਿੰਘ ਛੀਨੀਵਾਲ ਕਲਾਂ , ਕਿਰਨਜੀਤ ਸਿੰਘ ਸੰਘੇੜਾ , ਗਗਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮਨੈਜਮੈਟ ਨੂੰ ਕਿਸੇ ਵੀ ਹਾਲਤ ਵਿੱਚ ਲੋਕਾ ਦੁਆਰਾ ਬਿਜਲੀ ਬੋਰਡ ਨੂੰ ਦਾਨ ਕੀਤੀਆਂ ਗਈਆ ਜ਼ਮੀਨਾਂ ਨੂੰ ਵੇਚਣ ਨਹੀ ਦਿੱਤਾ ਜਾਵੇਂਗਾ । ਇਸ ਮੌਕੇ ਉਨ੍ਹਾਂ ਕਿਹਾ ਕਿ ਆਉਂਣ ਵਾਲੇ ਦਿਨਾਂ ਵਿੱਚ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਬਿਜ਼ਲੀ ਮੁਲਾਜ਼ਮ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ । ਇਸ ਮੌਕੇ ਬਿਕਰਮਜੀਤ ਸਿੰਘ, ਜਸਵਿੰਦਰ ਸਿੰਘ ਚੰਨਣਵਾਲ , ਲਲਿਤ ਕੁਮਾਰ , ਮਨਮੋਹਿਤ ਸਿੰਘ ਧਾਲੀਵਾਲ ,ਸੁਖਵਿੰਦਰ ਸਿੰਘ ਚੁਹਾਣਕੇ ਕਲਾਂ ਨੇ ਬਿਜਲੀ ਮੁਲਾਜ਼ਮਾਂ ਨੂੰ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾਂ ।

error: Content is protected !!