Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕੈਨੇਡਾ ‘ਚ ਲੱਗਭੱਗ 9000 ਪੰਜਾਬੀ ਵਿਦਿਆਰਥੀਆਂ ‘ਤੇ ਡਿਪੋਰਸ਼ਨ ਦੀ ਤਲਵਾਰ ਲਟਕੀ…ਨਵਾਂ ਕਾਨੂੰਨ C 12 ਲਾਗੂ

- ਕੈਨੇਡਾ ਸਰਕਾਰ ਵੱਲੋਂ 30000 ਵਿਦਿਆਰਥੀਆਂ ਨੂੰ ਨੋਟਿਸ ਜਾਰੀ, 3 ਮਈ ਤੱਕ ਮੰਗਿਆ ਜਵਾਬ

Nirmal Pandori by Nirmal Pandori
04/18/2026
in ਪੰਜਾਬ
Reading Time: 1 min read
A A
0
ਕੈਨੇਡਾ ‘ਚ ਲੱਗਭੱਗ 9000 ਪੰਜਾਬੀ ਵਿਦਿਆਰਥੀਆਂ ‘ਤੇ ਡਿਪੋਰਸ਼ਨ ਦੀ ਤਲਵਾਰ ਲਟਕੀ…ਨਵਾਂ ਕਾਨੂੰਨ C 12 ਲਾਗੂ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,18 ਅਪ੍ਰੈਲ, Gee98 News service-

-ਕੈਨੇਡਾ ਵਿੱਚ ਨਵਾਂ ਇਮੀਗਰੇਸ਼ਨ ਬਿੱਲ ਪਾਸ ਹੋਣ ਤੋਂ ਬਾਅਦ ਲੱਗਭੱਗ 9000 ਪੰਜਾਬੀਆਂ ‘ਤੇ ‘ਡਿਪੋਰਸ਼ਨ’ (ਮੂਲ ਦੇਸ਼ ਵਿੱਚ ਵਾਪਸ ਭੇਜਣਾ) ਦੀ ਤਲਵਾਰ ਲਟਕ ਗਈ ਹੈ। ਕੈਨੇਡਾ ਸਰਕਾਰ ਨੇ ਇਮੀਗਰੇਸ਼ਨ ਕਾਨੂੰਨ C 12 ਪਾਸ ਹੋਣ ਤੋਂ ਬਾਅਦ ਲੱਗਭੱਗ 30 ਹਜ਼ਾਰ ਸਰਨਾਰਥੀਆਂ ਨੂੰ ਨੋਟਿਸ ਜਾਰੀ ਕੀਤਾ ਹੈ ਜਿਨਾਂ ਵਿੱਚ 9000 ਦੇ ਕਰੀਬ ਪੰਜਾਬੀ ਹਨ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਹਰ ਸਾਲ ਲੱਗਭੱਗ ਡੇਢ ਲੱਖ ਵਿਦਿਆਰਥੀ ਕੈਨੇਡਾ ਦੇ ਕਾਲਜਾਂ ਵਿੱਚ ਪੜ੍ਹਨ ਲਈ ਜਾਂਦੇ ਹਨ ਜਿੱਥੇ ਕੋਰਸ ਪੂਰਾ ਹੋਣ ਤੋਂ ਬਾਅਦ ਇਹਨਾਂ ਨੂੰ ਵਰਕ ਪਰਮਿਟ ਮਿਲਦਾ ਹੈ ਅਤੇ ਵਰਕ ਪਰਮਿਟ ਖ਼ਤਮ ਹੋਣ ਤੋਂ ਬਾਅਦ ਉਹ ਸਰਨਾਰਥੀ ਕਾਨੂੰਨ ਤਹਿਤ ਅਪਲਾਈ ਕਰਦੇ ਹਨ ਅਤੇ ਕਈ ਸਾਲਾਂ ਤੱਕ ਉਥੇ ਕੰਮ ਕਰਦੇ ਰਹਿੰਦੇ ਹਨ। ਪ੍ਰੰਤੂ ਹੁਣ ਨਵਾਂ ਕਾਨੂੰਨ C12 ਲਾਗੂ ਹੋਣ ਤੋਂ ਬਾਅਦ ਇਹਨਾਂ ਨੂੰ ਇੱਕ ਸਾਲ ਦੇ ਅੰਦਰ ਅੰਦਰ ਸ਼ਰਨਾਰਥੀ ਕਾਨੂੰਨ ਤਹਿਤ ਅਪਲਾਈ ਕਰਨਾ ਹੋਵੇਗਾ, ਨਹੀਂ ਤਾਂ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਖਤਮ ਹੋਣ ਤੋਂ ਬਾਅਦ ਅਤੇ ਸ਼ਰਨਾਰਥੀ ਤੌਰ ‘ਤੇ ਰਹਿ ਰਹੇ ਵਿਦਿਆਰਥੀਆਂ ਨੂੰ ਨੋਟਿਸ ਦੇ ਕੇ ਕਿਹਾ ਗਿਆ ਹੈ ਕਿ “ਉਹ ਆਪਣੀ ਯੋਗਤਾ ਦਾ ਆਧਾਰ ਸਪੱਸ਼ਟ ਕਰਨ, ਕੈਨੇਡਾ ਸਰਕਾਰ ਵੱਲੋਂ ਸਰਨਾਰਥੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ “ਤੁਸੀਂ ਕੈਨੇਡਾ ਵਿੱਚ ਆਉਣ ਤੋਂ ਇੱਕ ਸਾਲ ਦੇ ਅੰਦਰ ਅੰਦਰ ਸ਼ਰਨ ਲਈ ਅਪਲਾਈ ਨਹੀਂ ਕੀਤਾ ਹੈ ਇਸ ਲਈ ਤੁਹਾਡੀ ਸ਼ਰਨ ਅਰਜ਼ੀ ਨੂੰ ਖਾਰਜ ਕਿਉਂ ਨਾ ਕਰ ਦਿੱਤਾ ਜਾਵੇ”। ਜੇਕਰ ਮੈਡੀਕਲ ਐਮਰਜੈਂਸੀ ਜਾਂ ਆਪਣੇ ਮੂਲ ਦੇਸ਼ ਵਿੱਚ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਸੂਰਤ ਸਬੰਧੀ ਵਿਦਿਆਰਥੀ ਠੋਸ ਸਬੂਤ ਨਹੀਂ ਦਿੰਦੇ ਤਾਂ ਉਹਨਾਂ ‘ਤੇ ਡਿਪੋਰਟ ਦੀ ਕਾਰਵਾਈ ਸ਼ੁਰੂ ਹੋ ਸਕਦੀ ਹੈ। ਕੈਨੇਡਾ ਸਰਕਾਰ ਨੇ ਨੋਟਿਸ ਜਾਰੀ ਕਰਕੇ 3 ਮਈ ਤੱਕ ਜਵਾਬ ਮੰਗਿਆ ਹੈ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਨਵਾਂ ਕਾਨੂੰਨ C12 ਬਿੱਲ ਲਾਗੂ ਕਰਨ ਦਾ ਉਦੇਸ਼ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਦੀ ਪਹਿਚਾਣ ਕਰਨਾ ਹੈ। ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹੁਣ ਸ਼ਰਨਾਰਥੀਆਂ ਦੀ ਸੁਣਵਾਈ ਸ਼ਰਨਾਰਥੀ ਬੋਰਡ ਨਹੀਂ ਕਰੇਗਾ, ਪਹਿਲਾਂ ਬਿਨਾਂ ਵਰਕ ਪਰਮਿਟ ਤੋਂ ਕੰਮ ਕਰਨ ਵਾਲਾ ਜੇਕਰ ਕੋਈ ਫੜਿਆ ਜਾਂਦਾ ਸੀ ਤਾਂ ਉਸਦੀ ਸੁਣਵਾਈ ਸ਼ਰਨਾਰਥੀ ਬੋਰਡ ਕਰਦਾ ਸੀ ਜਿੱਥੇ ਸੁਣਵਾਈ ਲਈ ਕਈ ਸਾਲ ਲੱਗ ਜਾਂਦੇ ਸਨ ਅਤੇ ਉਹ ਸਾਲਾਂ ਤੱਕ ਕੈਨੇਡਾ ਵਿੱਚ ਹੀ ਕੰਮ ਕਰਦੇ ਰਹਿੰਦੇ ਸਨ।
ਕੀ ਹੈ ਕਨੇਡਾ ਦਾ ਨਵਾਂ ਕਾਨੂੰਨ C 12 ?
C 12 ਕੈਨੇਡਾ ਦਾ ਨਵਾਂ ਇਮੀਗ੍ਰੇਸ਼ਨ ਕਾਨੂੰਨ ਹੈ। ਜਿਸ ਨੂੰ ਹਾਲ ਹੀ ਵਿੱਚ ਪਾਸ ਕੀਤਾ ਗਿਆ ਹੈ। ਕੈਨੇਡਾ ਸਰਕਾਰ ਦਾ ਦਾਅਵਾ ਹੈ ਕਿ ਇਸ ਨੂੰ ਇਮੀਗਰੇਸ਼ਨ ਸਿਸਟਮ ਨੂੰ ਠੀਕ ਕਰਨ ਲਈ ਲਿਆਂਦਾ ਗਿਆ ਹੈ। ਪੁਰਾਣੇ ਨਿਯਮਾਂ ਅਨੁਸਾਰ ਜੇਕਰ ਕੈਨੇਡਾ ਪਹੁੰਚਣ ਤੋਂ ਬਾਅਦ ਕੋਈ ਵਿਅਕਤੀ ਕਦੇ ਵੀ ਸ਼ਰਨ ਲਈ ਅਪਲਾਈ ਕਰ ਸਕਦਾ ਸੀ ਅਤੇ ਉਸਦਾ ਮਾਮਲਾ ਕਈ ਸਾਲਾਂ ਤੱਕ ਸਰਨਾਰਥੀ ਬੋਰਡ ਵਿੱਚ ਚਲਦਾ ਰਹਿੰਦਾ ਸੀ ਪ੍ਰੰਤੂ ਨਵੇਂ ਕਾਨੂੰਨ ਅਨੁਸਾਰ ਹੁਣ ਕੈਨੇਡਾ ਆਉਣ ਤੋਂ ਇੱਕ ਸਾਲ ਦੇ ਅੰਦਰ ਅੰਦਰ ਸ਼ਰਨਾਰਥੀ ਕਾਰਵਾਈ ਤਹਿਤ ਦਾਅਵਾ ਕਰਨਾ ਜ਼ਰੂਰੀ ਹੋ ਗਿਆ ਹੈ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜੇਕਰ ਕੋਈ ਫੜਿਆ ਜਾਂਦਾ ਹੈ ਤਾਂ ਉਸਨੂੰ ਬਿਨਾਂ ਸੁਣਵਾਈ ਦੇ ਡਿਪੋਰਟ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਕੈਨੇਡਾ ਸਰਕਾਰ ਦੇ ਇਸ ਨਵੇਂ ਕਾਨੂੰਨ ਤਹਿਤ ਪੰਜਾਬੀ ਵਿਦਿਆਰਥੀਆਂ ਸਮੇਤ ਹੋਰ ਦੇਸ਼ਾਂ ਦੇ ਵਿਦਿਆਰਥੀ ਵੀ ਪ੍ਰਦਰਸ਼ਨ ਕਰ ਰਹੇ ਹਨ ਅਤੇ ਵਰਕ ਪਰਮਿਟ ਖਤਮ ਨਾ ਕਰਨ ਤੇ ਡਿਪੋਰਟ ਨਾ ਕਰਨ ਦੀ ਮੰਗ ਕਰ ਰਹੇ ਹਨ, ਫਿਰ ਵੀ ਵੱਖ-ਵੱਖ ਦੇਸ਼ਾਂ ਦੇ ਇਹਨਾਂ 30 ਹਜ਼ਾਰ ਵਿਦਿਆਰਥੀਆਂ ‘ਤੇ, ਜਿਨਾਂ ਵਿੱਚੋਂ 9000 ਦੇ ਕਰੀਬ ਪੰਜਾਬੀ ਹਨ, ਉੱਪਰ ਡਿਪੋਰਸ਼ਨ ਦੀ ਤਲਵਾਰ ਲਟਕੀ ਹੋਈ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵਿਸ਼ੇਸ਼ ਰਿਪੋਰਟ….12 ਸਾਲਾਂ ਵਿੱਚ ਲੋਕ ਸਭਾ ‘ਚ ਮੋਦੀ ਸਰਕਾਰ ਨੂੰ ਪਹਿਲਾ ਕਰਾਰਾ ਝਟਕਾ…ਅਜੇ ਨਹੀਂ ਵਧਣਗੀਆਂ ਲੋਕ ਸਭਾ ਦੀਆਂ ਸੀਟਾਂ

ਵਿਸ਼ੇਸ਼ ਰਿਪੋਰਟ….12 ਸਾਲਾਂ ਵਿੱਚ ਲੋਕ ਸਭਾ ‘ਚ ਮੋਦੀ ਸਰਕਾਰ ਨੂੰ ਪਹਿਲਾ ਕਰਾਰਾ ਝਟਕਾ…ਅਜੇ ਨਹੀਂ ਵਧਣਗੀਆਂ ਲੋਕ ਸਭਾ ਦੀਆਂ ਸੀਟਾਂ

04/18/2026
ਕਾਂਗਰਸੀ ਆਗੂਆਂ ‘ਤੇ FIR ਦਰਜ ਕਰਨ ਤੋਂ ਬਾਅਦ ਵਿਧਾਇਕ ਢਿੱਲੋਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ…ਤਿੱਖੇ ਸੰਘਰਸ਼ ਦੀ ਚਿਤਾਵਨੀ

ਕਾਂਗਰਸੀ ਆਗੂਆਂ ‘ਤੇ FIR ਦਰਜ ਕਰਨ ਤੋਂ ਬਾਅਦ ਵਿਧਾਇਕ ਢਿੱਲੋਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ…ਤਿੱਖੇ ਸੰਘਰਸ਼ ਦੀ ਚਿਤਾਵਨੀ

04/17/2026
ਪੰਜਾਬ ਪੁਲਿਸ ਵੱਲੋਂ ਬਰਖ਼ਾਸਤ ਕੀਤੇ ਡੀਐਸਪੀ ‘ਤੇ ਹੁਣ ਵਿਜੀਲੈਂਸ ਦਾ ਸ਼ਿਕੰਜਾ…ਦਰਜ ਕੀਤਾ ਮਾਮਲਾ

ਵਿਦਿਆਰਥੀ ਤੋਂ ਰਿਸ਼ਵਤ ਲੈਂਦਾ ਪ੍ਰਿੰਸੀਪਲ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕਾਬੂ ਕੀਤਾ

04/17/2026
Load More
Tags: #barnalanews#malwanews #newsupdate #dailyupdate#punjabnews
Previous Post

ਕਾਂਗਰਸੀ ਆਗੂਆਂ ‘ਤੇ FIR ਦਰਜ ਕਰਨ ਤੋਂ ਬਾਅਦ ਵਿਧਾਇਕ ਢਿੱਲੋਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ…ਤਿੱਖੇ ਸੰਘਰਸ਼ ਦੀ ਚਿਤਾਵਨੀ

Next Post

ਵਿਸ਼ੇਸ਼ ਰਿਪੋਰਟ….12 ਸਾਲਾਂ ਵਿੱਚ ਲੋਕ ਸਭਾ ‘ਚ ਮੋਦੀ ਸਰਕਾਰ ਨੂੰ ਪਹਿਲਾ ਕਰਾਰਾ ਝਟਕਾ…ਅਜੇ ਨਹੀਂ ਵਧਣਗੀਆਂ ਲੋਕ ਸਭਾ ਦੀਆਂ ਸੀਟਾਂ

Nirmal Pandori

Nirmal Pandori

Related Posts

ਵਿਸ਼ੇਸ਼ ਰਿਪੋਰਟ….12 ਸਾਲਾਂ ਵਿੱਚ ਲੋਕ ਸਭਾ ‘ਚ ਮੋਦੀ ਸਰਕਾਰ ਨੂੰ ਪਹਿਲਾ ਕਰਾਰਾ ਝਟਕਾ…ਅਜੇ ਨਹੀਂ ਵਧਣਗੀਆਂ ਲੋਕ ਸਭਾ ਦੀਆਂ ਸੀਟਾਂ
ਪੰਜਾਬ

ਵਿਸ਼ੇਸ਼ ਰਿਪੋਰਟ….12 ਸਾਲਾਂ ਵਿੱਚ ਲੋਕ ਸਭਾ ‘ਚ ਮੋਦੀ ਸਰਕਾਰ ਨੂੰ ਪਹਿਲਾ ਕਰਾਰਾ ਝਟਕਾ…ਅਜੇ ਨਹੀਂ ਵਧਣਗੀਆਂ ਲੋਕ ਸਭਾ ਦੀਆਂ ਸੀਟਾਂ

by Nirmal Pandori
04/18/2026
ਕਾਂਗਰਸੀ ਆਗੂਆਂ ‘ਤੇ FIR ਦਰਜ ਕਰਨ ਤੋਂ ਬਾਅਦ ਵਿਧਾਇਕ ਢਿੱਲੋਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ…ਤਿੱਖੇ ਸੰਘਰਸ਼ ਦੀ ਚਿਤਾਵਨੀ
ਪੰਜਾਬ

ਕਾਂਗਰਸੀ ਆਗੂਆਂ ‘ਤੇ FIR ਦਰਜ ਕਰਨ ਤੋਂ ਬਾਅਦ ਵਿਧਾਇਕ ਢਿੱਲੋਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ…ਤਿੱਖੇ ਸੰਘਰਸ਼ ਦੀ ਚਿਤਾਵਨੀ

by Nirmal Pandori
04/17/2026
ਪੰਜਾਬ ਪੁਲਿਸ ਵੱਲੋਂ ਬਰਖ਼ਾਸਤ ਕੀਤੇ ਡੀਐਸਪੀ ‘ਤੇ ਹੁਣ ਵਿਜੀਲੈਂਸ ਦਾ ਸ਼ਿਕੰਜਾ…ਦਰਜ ਕੀਤਾ ਮਾਮਲਾ
ਪੰਜਾਬ

ਵਿਦਿਆਰਥੀ ਤੋਂ ਰਿਸ਼ਵਤ ਲੈਂਦਾ ਪ੍ਰਿੰਸੀਪਲ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕਾਬੂ ਕੀਤਾ

by Nirmal Pandori
04/17/2026
“ਆਪ” ਦੇ ਵੱਡੇ ਆਗੂ ED ਦੇ ਰਾਡਾਰ ‘ਤੇ…ਮਿੱਤਲ ਤੋਂ ਬਾਅਦ ਹੁਣ ਸੰਜੀਵ ਅਰੋੜਾ  ਦੇ ਟਿਕਾਣਿਆਂ ‘ਤੇ ਰੇਡ
ਪੰਜਾਬ

“ਆਪ” ਦੇ ਵੱਡੇ ਆਗੂ ED ਦੇ ਰਾਡਾਰ ‘ਤੇ…ਮਿੱਤਲ ਤੋਂ ਬਾਅਦ ਹੁਣ ਸੰਜੀਵ ਅਰੋੜਾ ਦੇ ਟਿਕਾਣਿਆਂ ‘ਤੇ ਰੇਡ

by Nirmal Pandori
04/17/2026
*ਜਾਰੀ ਕਰਤਾ   ਸੂਬਾ ਜਨਰਲ ਸਕੱਤਰ ਮਾਸਟਰ ਸੁਰਜੀਤ ਰਾਜਾ , ਸੀਨੀਅਰ ਮੀਤ ਪ੍ਰਧਾਨ ਅਜੀਤ ਪਾਲ ਸਿੰਘ ਜੱਸੋਵਾਲ਼ , ਜੁਆਇੰਟ ਸਕੱਤਰ ਸੰਤ ਸੇਵਕ ਸਿੰਘ ਸਰਕਾਰੀਆ , ਸੂਬਾ ਖਜਾਨਚੀ ਬਿਕਰਮਜੀਤ ਸਿੰਘ ਕੱਦੋਂ ,
ਪੰਜਾਬ

ਮਾਸਟਰ ਦੇ ਮੁੰਡੇ ਨੇ ਸੂਲੀ ‘ਤੇ ਟੰਗੇ ਮਾਸਟਰ…300 ਕਿਲੋਮੀਟਰ ਤੱਕ ਦੂਰ ਬਣਾਏ PSTET ਪ੍ਰੀਖਿਆ ਦੇ ਸੈਂਟਰ

by Nirmal Pandori
04/16/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!

by Nirmal Pandori
04/16/2026
Load More
Next Post
ਵਿਸ਼ੇਸ਼ ਰਿਪੋਰਟ….12 ਸਾਲਾਂ ਵਿੱਚ ਲੋਕ ਸਭਾ ‘ਚ ਮੋਦੀ ਸਰਕਾਰ ਨੂੰ ਪਹਿਲਾ ਕਰਾਰਾ ਝਟਕਾ…ਅਜੇ ਨਹੀਂ ਵਧਣਗੀਆਂ ਲੋਕ ਸਭਾ ਦੀਆਂ ਸੀਟਾਂ

ਵਿਸ਼ੇਸ਼ ਰਿਪੋਰਟ....12 ਸਾਲਾਂ ਵਿੱਚ ਲੋਕ ਸਭਾ 'ਚ ਮੋਦੀ ਸਰਕਾਰ ਨੂੰ ਪਹਿਲਾ ਕਰਾਰਾ ਝਟਕਾ...ਅਜੇ ਨਹੀਂ ਵਧਣਗੀਆਂ ਲੋਕ ਸਭਾ ਦੀਆਂ ਸੀਟਾਂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਕਾਂਗਰਸੀ ਵਰਕਰਾਂ ‘ਤੇ ਦਰਜ FIR ਦਾ ਮੁੱਦਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜਿਆ

ਵਿਸ਼ੇਸ਼ ਰਿਪੋਰਟ….12 ਸਾਲਾਂ ਵਿੱਚ ਲੋਕ ਸਭਾ ‘ਚ ਮੋਦੀ ਸਰਕਾਰ ਨੂੰ ਪਹਿਲਾ ਕਰਾਰਾ ਝਟਕਾ…ਅਜੇ ਨਹੀਂ ਵਧਣਗੀਆਂ ਲੋਕ ਸਭਾ ਦੀਆਂ ਸੀਟਾਂ

ਕੈਨੇਡਾ ‘ਚ ਲੱਗਭੱਗ 9000 ਪੰਜਾਬੀ ਵਿਦਿਆਰਥੀਆਂ ‘ਤੇ ਡਿਪੋਰਸ਼ਨ ਦੀ ਤਲਵਾਰ ਲਟਕੀ…ਨਵਾਂ ਕਾਨੂੰਨ C 12 ਲਾਗੂ

ਕਾਂਗਰਸੀ ਆਗੂਆਂ ‘ਤੇ FIR ਦਰਜ ਕਰਨ ਤੋਂ ਬਾਅਦ ਵਿਧਾਇਕ ਢਿੱਲੋਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ…ਤਿੱਖੇ ਸੰਘਰਸ਼ ਦੀ ਚਿਤਾਵਨੀ

ਬਿਜਲੀ ਮੁਲਾਜ਼ਮਾਂ ਨੇ ਸਾੜੀ ਬਿਜਲੀ ਮੰਤਰੀ ਦੀ ਅਰਥੀ… ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ

ਸ੍ਰੀ ਵਰਿੰਦਾਵਨ ਵਿਖੇ ਸ੍ਰੀ ਗਿਰੀਰਾਜ ਸੇਵਾ ਸਦਨ ਬਰਨਾਲਾ ਵੱਲੋਂ ਦੂਜੀ ਧਰਮਸ਼ਾਲਾ ਦਾ ਨੀਂਹ ਪੱਥਰ 19 ਅਪ੍ਰੈਲ ਨੂੰ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend