Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕਾਂਗਰਸੀ ਵਰਕਰਾਂ ‘ਤੇ ਦਰਜ FIR ਦਾ ਮੁੱਦਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜਿਆ

- ਵਿਧਾਇਕ ਢਿੱਲੋਂ ਨੇ ਮਾਮਲੇ ਸਬੰਧੀ ਕਮਿਸ਼ਨ ਦੇ ਚੇਅਰਮੈਨ ਨੂੰ ਲਿਖਿਆ ਪੱਤਰ

Nirmal Pandori by Nirmal Pandori
04/18/2026
in ਬਰਨਾਲਾ ਆਸ-ਪਾਸ
Reading Time: 1 min read
A A
0
ਕਾਂਗਰਸੀ ਵਰਕਰਾਂ ‘ਤੇ ਦਰਜ FIR ਦਾ ਮੁੱਦਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜਿਆ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,18 ਅਪ੍ਰੈਲ (Gee98 news service)-

ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ 20 ਦੇ ਕਰੀਬ ਸੀਨੀਅਰ ਆਗੂਆਂ ਅਤੇ ਵਰਕਰਾਂ ‘ਤੇ ਦਰਜ ਕੀਤੀ ਐਫਆਈਆਰ ਦਾ ਮਾਮਲਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜ ਗਿਆ ਹੈ। ‌ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਇਸ ਮਾਮਲੇ ਸਬੰਧੀ ਇੱਕ ਪੱਤਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੂੰ ਲਿਖਿਆ ਹੈ। ਚੇਅਰਮੈਨ ਐਸਸੀ ਕਮਿਸ਼ਨ ਨੂੰ ਆਪਣੇ ਵੱਲੋਂ ਲਿਖੇ ਪੱਤਰ ਵਿੱਚ ਵਿਧਾਇਕ ਢਿੱਲੋਂ ਨੇ ਪਿਛਲੇ ਕੁਝ ਸਮੇਂ ਤੋਂ ਬਰਨਾਲਾ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਸੱਤਾਧਾਰੀ ਧਿਰ ਦੇ ਦਬਾਅ ਹੇਠ ਐਸਸੀ ਸ਼੍ਰੇਣੀ ਦੇ ਪੰਚਾਂ ਸਰਪੰਚਾਂ ਅਤੇ ਹੋਰ ਆਗੂਆਂ ਖ਼ਿਲਾਫ਼ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਜਾ ਰਹੀ ਪੱਖਪਾਤੀ ਕਾਰਵਾਈ ਦਾ ਮੁੱਦਾ ਵਿਸ਼ੇਸ਼ ਤੌਰ ‘ਤੇ ਚੁੱਕਿਆ ਹੈ। ਪੱਤਰ ਵਿੱਚ ਵਿਧਾਇਕ ਢਿੱਲੋਂ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ 14 ਮਾਰਚ ਨੂੰ ਦਿੱਤੇ ਧਰਨੇ ਸਬੰਧੀ ਬਰਨਾਲਾ ਪੁਲਿਸ ਵੱਲੋਂ ਦਰਜ ਕੀਤੀ ਐਫਆਈਆਰ ‘ਚ 5 ਐਸਸੀ ਸ਼੍ਰੇਣੀ ਦੀਆਂ ਮਹਿਲਾ ਕਾਂਗਰਸ ਵਰਕਰਾਂ ਨੂੰ ਨਾਮਜ਼ਦ ਕਰਨ ‘ਤੇ ਸਖਤ ਇਤਰਾਜ਼ ਕਰਦੇ ਹੋਏ ਚੇਅਰਮੈਨ ਐਸਸੀ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਉਚੇਚੇ ਤੌਰ ‘ਤੇ ਨੋਟਿਸ ਲੈ ਕੇ ਐਸਸੀ ਸ਼੍ਰੇਣੀ ਦੀਆਂ ਮਹਿਲਾ ਵਰਕਰਾਂ ‘ਤੇ ਝੂਠੀ ਐਫਆਈਆਰ ਦਰਜ ਕਰਨ ਤੇ ਕਰਵਾਉਣ ਵਾਲੇ ਪੁਲਿਸ ਅਫਸਰਾਂ ਅਤੇ ਆਗੂਆਂ ‘ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਵਿਧਾਇਕ ਢਿੱਲੋਂ ਨੇ ਆਪਣੇ ਪੱਤਰ ‘ਚ ਲਿਖਿਆ ਕਿ ਪੁਲਿਸ ਵੱਲੋਂ ਬੀਐਨਐਸ ਐਕਟ 2023 ਦੀਆਂ ਧਾਰਾਵਾਂ 132,221 ਅਤੇ 285 ਤਹਿਤ ਦਰਜ ਐਫਆਈਆਰ ‘ਚ ਜਿੱਥੇ ਐਸਸਸੀ ਸ਼੍ਰੇਣੀ ਦੀਆਂ ਮਹਿਲਾ ਵਰਕਰਾਂ ਨੂੰ ਨਾਮਜ਼ਦ ਕੀਤਾ ਗਿਆ ਉੱਥੇ ਐਸਸੀ ਸ੍ਰੇਣੀ ਦੇ ਪੁਰਸ਼ਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜਦਕਿ ਜ਼ਿਲਾ ਕਾਂਗਰਸ ਕਮੇਟੀ ਵੱਲੋਂ ਪੂਰੀ ਤਰ੍ਹਾਂ ਸ਼ਾਂਤਮਈ ਧਰਨਾ ਦਿੱਤਾ ਗਿਆ ਸੀ ਅਤੇ ਉੱਥੇ ਉਕਤ ਧਾਰਾਵਾਂ ਤਹਿਤ ਕੋਈ ਵੀ ਘਟਨਾ ਨਹੀਂ ਵਾਪਰੀ। ਵਿਧਾਇਕ ਢਿੱਲੋਂ ਨੇ ਐਸਸੀ ਕਮਿਸ਼ਨ ਨੂੰ ਲਿਖੇ ਪੱਤਰ ‘ਚ ਕਿਹਾ ਕਿ ਉਹ ਇੱਕ ਸੰਵਿਧਾਨਕ ਅਹੁਦੇ ‘ਤੇ ਮੌਜੂਦ ਹਨ ਅਤੇ ਪੂਰੀ ਜ਼ਿੰਮੇਵਾਰੀ ਨਾਲ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਦੀ ਹਾਜ਼ਰੀ ਵਿੱਚ ਧਰਨੇ ਦੌਰਾਨ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਜਿਸ ਦਾ ਜ਼ਿਕਰ ਪੁਲਿਸ ਵੱਲੋਂ ਦਰਜ ਕੀਤੀ ਐਫਆਈਆਰ ਕੀਤਾ ਗਿਆ ਹੈ।

                                                  ਵਿਧਾਇਕ ਢਿੱਲੋਂ ਨੇ ਮੰਗ ਵੀ ਕੀਤੀ ਕਿ ਧਰਨੇ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਵੀਡੀਓਗ੍ਰਾਫੀ, ਮੌਕੇ ‘ਤੇ ਲੱਗੇ ਪ੍ਰਾਈਵੇਟ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਵੀ ਐਸਸੀ ਕਮਿਸ਼ਨ ਨੂੰ ਸਬੂਤਾਂ ‘ਤੇ ਤੌਰ ‘ਤੇ ਮੰਗਵਾ ਕੇ ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਵਰਕਰਾਂ ਨੂੰ ਇਨਸਾਫ਼ ਦਿੱਤਾ ਜਾਵੇ। ‌ ਵਿਧਾਇਕ ਢਿੱਲੋਂ ਨੇ ਕਿਹਾ ਕਿ ਜੇਕਰ ਪੁਲਿਸ ਵੀਡੀਓਗ੍ਰਾਫੀ ਸਬੰਧੀ ਕੋਈ ਸਬੂਤ ਕਮਿਸ਼ਨ ਅੱਗੇ ਪੇਸ਼ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਕਮਿਸ਼ਨ ਦੇ ਹੁਕਮਾਂ ‘ਤੇ ਉਹ ਇਸ ਸਬੰਧੀ ਆਪਣੇ ਵੱਲੋਂ ਸਬੂਤ ਪੇਸ਼ ਕਰਨ ਲਈ ਤਿਆਰ ਹਨ ਕਿ ਕਾਂਗਰਸ ਕਮੇਟੀ ਦੇ ਸ਼ਾਂਤਮਈ ਧਰਨੇ ਦੌਰਾਨ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਜਿਸ ਸਬੰਧੀ ਪੁਲਿਸ ਨੇ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਝੂਠੀ ਐਫਆਈਆਰ ਤੱਕ ਦਰਜ ਕਰ ਦਿੱਤੀ ਹੈ। ਐਸਸੀ ਕਮਿਸ਼ਨ ਨੂੰ ਲਿਖੇ ਆਪਣੇ ਪੱਤਰ ਵਿੱਚ ਵਿਧਾਇਕ ਢਿੱਲੋਂ ਨੇ ਬਰਨਾਲਾ ਜ਼ਿਲ੍ਹੇ ‘ਚ ਪਿਛਲੇ ਕੁਝ ਸਮੇਂ ਤੋਂ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਜ਼ਿਕਰ ਕਰਦੇ ਹੋਏ ਪਿੰਡ ਖੁੱਡੀ ਕਲਾਂ, ਪਿੰਡ ਫਰਵਾਹੀ, ਪਿੰਡ ਠੁੱਲੇਵਾਲ ਅਤੇ ਪਿੰਡ ਭੱਦਲਵਢ ਵਿਖੇ ਐਸਸੀ ਸ੍ਰੇਣੀ ਦੇ ਸਰਪੰਚਾਂ ਨਾਲ ਪੱਖਪਾਤ ਤਹਿਤ ਕੀਤੀਆਂ ਕਾਰਵਾਈਆਂ ਦਾ ਵੀ ਉਚੇਚੇ ਤੌਰ ‘ਤੇ ਜ਼ਿਕਰ ਕੀਤਾ ਹੈ। ਉਹਨਾਂ ਲਿਖਿਆ ਕਿ ਬਰਨਾਲਾ ਪ੍ਰਸ਼ਾਸਨ ਦਾ ਰਵੱਈਆ ਲਗਾਤਾਰ ਐਸਸੀ ਵਰਗ ਦੇ ਲੋਕਾਂ ਸੰਬੰਧੀ ਪੱਖਪਾਤੀ ਰਿਹਾ ਹੈ ਅਤੇ ਸੱਤਾਧਾਰੀ ਧਿਰ ਦੇ ਦਬਾਅ ਹੇਠ ਪ੍ਰਸ਼ਾਸਨ ਵੱਲੋਂ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਆਪਣੇ ਵੱਲੋਂ ਐਸਸੀ ਕਮਿਸ਼ਨ ਨੂੰ ਉਕਤ ਮਾਮਲੇ ‘ਚ ਲਿਖੇ ਪੱਤਰ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਢਿੱਲੋਂ ਨੇ ਦੱਸਿਆ ਕਿ ਐਸਸੀ ਕਮਿਸ਼ਨ ਪੰਜਾਬ ਦੇ ਨਾਲ ਨਾਲ ਉਹਨਾਂ ਨੇ ਇਸ ਮਾਮਲੇ ਸਬੰਧੀ ਇੱਕ ਪੱਤਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਵੀ ਲਿਖਿਆ ਹੈ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਿਜਲੀ ਮੁਲਾਜ਼ਮਾਂ ਨੇ ਸਾੜੀ ਬਿਜਲੀ ਮੰਤਰੀ ਦੀ ਅਰਥੀ… ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ

ਬਿਜਲੀ ਮੁਲਾਜ਼ਮਾਂ ਨੇ ਸਾੜੀ ਬਿਜਲੀ ਮੰਤਰੀ ਦੀ ਅਰਥੀ… ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ

04/17/2026
ਸ੍ਰੀ ਵਰਿੰਦਾਵਨ ਵਿਖੇ ਸ੍ਰੀ ਗਿਰੀਰਾਜ ਸੇਵਾ ਸਦਨ ਬਰਨਾਲਾ ਵੱਲੋਂ ਦੂਜੀ ਧਰਮਸ਼ਾਲਾ ਦਾ ਨੀਂਹ ਪੱਥਰ 19 ਅਪ੍ਰੈਲ ਨੂੰ…!

ਸ੍ਰੀ ਵਰਿੰਦਾਵਨ ਵਿਖੇ ਸ੍ਰੀ ਗਿਰੀਰਾਜ ਸੇਵਾ ਸਦਨ ਬਰਨਾਲਾ ਵੱਲੋਂ ਦੂਜੀ ਧਰਮਸ਼ਾਲਾ ਦਾ ਨੀਂਹ ਪੱਥਰ 19 ਅਪ੍ਰੈਲ ਨੂੰ…!

04/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

Barnala Breaking news…ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

04/16/2026
Load More
Tags: #barnalanews#malwanews #newsupdate #dailyupdate#punjabnews
Previous Post

ਵਿਸ਼ੇਸ਼ ਰਿਪੋਰਟ….12 ਸਾਲਾਂ ਵਿੱਚ ਲੋਕ ਸਭਾ ‘ਚ ਮੋਦੀ ਸਰਕਾਰ ਨੂੰ ਪਹਿਲਾ ਕਰਾਰਾ ਝਟਕਾ…ਅਜੇ ਨਹੀਂ ਵਧਣਗੀਆਂ ਲੋਕ ਸਭਾ ਦੀਆਂ ਸੀਟਾਂ

Nirmal Pandori

Nirmal Pandori

Related Posts

ਬਿਜਲੀ ਮੁਲਾਜ਼ਮਾਂ ਨੇ ਸਾੜੀ ਬਿਜਲੀ ਮੰਤਰੀ ਦੀ ਅਰਥੀ… ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ
ਬਰਨਾਲਾ ਆਸ-ਪਾਸ

ਬਿਜਲੀ ਮੁਲਾਜ਼ਮਾਂ ਨੇ ਸਾੜੀ ਬਿਜਲੀ ਮੰਤਰੀ ਦੀ ਅਰਥੀ… ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ

by Nirmal Pandori
04/17/2026
ਸ੍ਰੀ ਵਰਿੰਦਾਵਨ ਵਿਖੇ ਸ੍ਰੀ ਗਿਰੀਰਾਜ ਸੇਵਾ ਸਦਨ ਬਰਨਾਲਾ ਵੱਲੋਂ ਦੂਜੀ ਧਰਮਸ਼ਾਲਾ ਦਾ ਨੀਂਹ ਪੱਥਰ 19 ਅਪ੍ਰੈਲ ਨੂੰ…!
ਬਰਨਾਲਾ ਆਸ-ਪਾਸ

ਸ੍ਰੀ ਵਰਿੰਦਾਵਨ ਵਿਖੇ ਸ੍ਰੀ ਗਿਰੀਰਾਜ ਸੇਵਾ ਸਦਨ ਬਰਨਾਲਾ ਵੱਲੋਂ ਦੂਜੀ ਧਰਮਸ਼ਾਲਾ ਦਾ ਨੀਂਹ ਪੱਥਰ 19 ਅਪ੍ਰੈਲ ਨੂੰ…!

by Nirmal Pandori
04/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

Barnala Breaking news…ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

by Nirmal Pandori
04/16/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਬਰਨਾਲਾ ਆਸ-ਪਾਸ

ਬਰਨਾਲੇ ਦੀਆਂ ਬੀਬੀਆਂ 1000 ਰੁਪਏ ਵਾਲੀ ਯੋਜਨਾ ਦੇ ਪਾਇਲਟ ਪ੍ਰੋਜੈਕਟ ਤੋਂ ਬਾਹਰ…ਅਜੇ ਕਰਨੀ ਪਵੇਗੀ ਹੋਰ ਉਡੀਕ

by Nirmal Pandori
04/15/2026
AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ
ਬਰਨਾਲਾ ਆਸ-ਪਾਸ

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

by Nirmal Pandori
04/14/2026
ਬਰਨਾਲਾ ਦੇ AAP ਆਗੂ ਨੇ ਥਾਰ ਗੱਡੀ ਨਾਲ ਇੱਕ ਮਜ਼ਦੂਰ ਦਰੜਤਾ…ਹੋਈ ਮੌਤ
ਬਰਨਾਲਾ ਆਸ-ਪਾਸ

ਬਰਨਾਲਾ ਦੇ AAP ਆਗੂ ਨੇ ਥਾਰ ਗੱਡੀ ਨਾਲ ਇੱਕ ਮਜ਼ਦੂਰ ਦਰੜਤਾ…ਹੋਈ ਮੌਤ

by Nirmal Pandori
04/14/2026
Load More

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਕਾਂਗਰਸੀ ਵਰਕਰਾਂ ‘ਤੇ ਦਰਜ FIR ਦਾ ਮੁੱਦਾ ਐਸਸੀ ਕਮਿਸ਼ਨ ਪੰਜਾਬ ਦੇ ਦਰਬਾਰ ਪੁੱਜਿਆ

ਵਿਸ਼ੇਸ਼ ਰਿਪੋਰਟ….12 ਸਾਲਾਂ ਵਿੱਚ ਲੋਕ ਸਭਾ ‘ਚ ਮੋਦੀ ਸਰਕਾਰ ਨੂੰ ਪਹਿਲਾ ਕਰਾਰਾ ਝਟਕਾ…ਅਜੇ ਨਹੀਂ ਵਧਣਗੀਆਂ ਲੋਕ ਸਭਾ ਦੀਆਂ ਸੀਟਾਂ

ਕੈਨੇਡਾ ‘ਚ ਲੱਗਭੱਗ 9000 ਪੰਜਾਬੀ ਵਿਦਿਆਰਥੀਆਂ ‘ਤੇ ਡਿਪੋਰਸ਼ਨ ਦੀ ਤਲਵਾਰ ਲਟਕੀ…ਨਵਾਂ ਕਾਨੂੰਨ C 12 ਲਾਗੂ

ਕਾਂਗਰਸੀ ਆਗੂਆਂ ‘ਤੇ FIR ਦਰਜ ਕਰਨ ਤੋਂ ਬਾਅਦ ਵਿਧਾਇਕ ਢਿੱਲੋਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ…ਤਿੱਖੇ ਸੰਘਰਸ਼ ਦੀ ਚਿਤਾਵਨੀ

ਬਿਜਲੀ ਮੁਲਾਜ਼ਮਾਂ ਨੇ ਸਾੜੀ ਬਿਜਲੀ ਮੰਤਰੀ ਦੀ ਅਰਥੀ… ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ

ਸ੍ਰੀ ਵਰਿੰਦਾਵਨ ਵਿਖੇ ਸ੍ਰੀ ਗਿਰੀਰਾਜ ਸੇਵਾ ਸਦਨ ਬਰਨਾਲਾ ਵੱਲੋਂ ਦੂਜੀ ਧਰਮਸ਼ਾਲਾ ਦਾ ਨੀਂਹ ਪੱਥਰ 19 ਅਪ੍ਰੈਲ ਨੂੰ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend