Skip to main content

Gee 98News

ਬੈਟਰੀ ਦਾ ਸ਼ਾਰਟ ਸਰਕਟ ਹੋਣ ਕਾਰਨ ਦੋ ਗੱਡੀਆਂ ਹੋਈਆਂ ਸੜ ਕੇ ਸੁਆਹ…ਲੱਖਾਂ ਦਾ ਹੋਇਆ ਨੁਕਸਾਨ

ਮਹਿਲ ਕਲਾਂ 19 ਅਪ੍ਰੈਲ( ਜਸਵੰਤ ਸਿੰਘ ਲਾਲੀ )-

ਬਰਨਾਲਾ ਲੁਧਿਆਣਾ ਮੁੱਖ ਮਾਰਗ ‘ਤੇ ਪਿੰਡ ਦੱਧਾਹੂਰ ਨੇੜੇ ਜਿਪਸਮ ਨਾਲ ਭਰੀਆਂ ਦੋ ਗੱਡੀਆਂ (ਘੋੜੇ) ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਗੱਡੀਆਂ ਡੱਬਵਾਲੀ ਤੋਂ ਮਾਲ ਲੈ ਕੇ ਰੋਪੜ ਜਾ ਰਹੀਆਂ ਸਨ ਤਾਂ ਪਿੰਡ ਦੱਧਾਹੂਰ ਨਹਿਰ ਦੇ ਪੁਲ ਤੋਂ ਮਹਿਲ ਕਲਾਂ ਵਾਲੇ ਪਾਸੇ ਢਾਬੇ ‘ਤੇ ਚਾਹ ਪੀਣ ਰੁਕੇ ਜਿੱਥੇ ਡਰਾਈਵਰ ਨੂੰ ਚੈਕਿੰਗ ਦੌਰਾਨ ਪਤਾ ਲੱਗਿਆ ਕਿ ਇੱਕ ਗੱਡੀ ਨੰਬਰ ਦੀ ਬੈਟਰੀ ਵਿੱਚ ਕੁਝ ਸਮੱਸਿਆ ਹੈ ਜਿਸ ਦੀ ਮੁਰੰਮਤ ਦੌਰਾਨ ਅਚਾਨਕ ਅੱਗ ਭੜਕ ਗਈ ਅਤੇ ਇਹ ਅੱਗ ਗੱਡੀ ਦੇ ਡੀਜ਼ਲ ਟੈਂਕ ਨੂੰ ਲੱਗ ਗਈ, ਜਿਸ ਤੋਂ ਬਾਅਦ ਮਿੰਟਾਂ ਸਕਿੰਟਾਂ ਵਿੱਚ ਹੀ ਅੱਗ ਨਾਲ ਸਾਰੀ ਗੱਡੀ ਸੜ ਕੇ ਸਵਾਹ ਹੋ ਗਈ ਅਤੇ ਕੋਲ ਖੜੀ ਇੱਕ ਹੋਰ ਗੱਡੀ ਵੀ ਅੱਗ ਦੀ ਲਪੇਟ ਵਿੱਚ ਆ ਗਈ, ਦੋਵੇਂ ਗੱਡੀਆਂ PB 05Y 5713 ਅਤੇ PB 03V 9357 ਸਮੇਤ ਮਾਲ ਬੁਰੀ ਤਰ੍ਹਾਂ ਸੜ ਗਈਆਂ। ਦੋਵੇਂ ਗੱਡੀਆਂ ਦੇ ਡਰਾਈਵਰ ਬੇਗ ਮੁਹੰਮਦ ਉਰਫ ਮਨੀ ਅਤੇ ਸੋਮਾ ਸਿੰਘ ਗੱਡੀਆਂ ਚੋਂ ਬਾਹਰ ਹੋਣ ਕਰਕੇ ਵਾਲ ਵਾਲ ਬਚ ਗਏ ਪ੍ਰੰਤੂ ਅੱਗ ‘ਤੇ ਕਾਬੂ ਪਾਉਣ ਲੱਗੇ ਮਿਸਤਰੀ ਕੇਵਲ ਸਿੰਘ ਅੱਗ ਦੇ ਚਪੇਟ ਵਿਚ ਆ ਗਿਆ ਜਿਸ ਨੂੰ ਇਕੱਠੇ ਹੋਏ ਲੋਕਾਂ ਨੇ ਬਚਾ ਲਿਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਗੱਡੀ ਦੇ ਮਾਲਕ ਦੇ ਭਰਾ ਗੁਰਚਰਨ ਸਿੰਘ ਵਾਸੀ ਚਤਰਾ ਨੇ ਦੱਸਿਆ ਕਿ ਅਚਾਨਕ ਲੱਗੀ ਅੱਗ ਨਾਲ ਤਕਰੀਬਨ ਦੋਵਾਂ ਗੱਡੀਆਂ ਦਾ 35 ਤੋਂ 40 ਲੱਖ ਦਾ ਨੁਕਸਾਨ ਹੋ ਗਿਆ । ਉਨ੍ਹਾਂ ਕਿਹਾ ਕਿ ਇਹ ਦੋਵੇਂ ਗੱਡੀਆਂ ਰੋਡ ‘ਤੇ ਚੱਲਣਯੋਗ ਨਹੀਂ ਹਨ ਅਤੇ ਨਾ ਹੀ ਇਹਨਾਂ ਦੀ ਮੁਰੰਮਤ ਹੋ ਸਕਦੀ ਹੈ।ਇਸ ਤੋਂ ਇਲਾਵਾ ਇਸ ਦਾ ਵੱਡਾ ਅਸਰ ਉਹਨਾਂ ਦੇ ਸੀਜ਼ਨ ‘ਤੇ ਵੀ ਪਵੇਗਾ।

error: Content is protected !!