Skip to main content

Gee 98News

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

ਚੰਡੀਗੜ੍ਹ ,28 ਅਪ੍ਰੈਲ, Gee98 news service-

-ਬਿਊਟੀ ਸਿਟੀ ਚੰਡੀਗੜ੍ਹ ਦੇ ਰੀਅਲ ਅਸਟੇਟ ਬਾਜ਼ਾਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਮਰਸ਼ੀਅਲ ਡੀਲ ਸਾਹਮਣੇ ਆਈ ਹੈ। ਚੰਡੀਗੜ੍ਹ ਦੀ ਹੁਣ ਤੱਕ ਦੀ ਇਹ ਕਮਰਸ਼ੀਅਲ ਸੌਦੇਬਾਜੀ ਸ਼ਹਿਰ ਦੀ ਇੱਕ ਪ੍ਰਮੁੱਖ ਆਟੋਮੋਬਾਈਲ ਪਰਿਵਾਰ ਨੇ ਕੀਤੀ ਹੈ। ਇਸ ਸੌਦੇਬਾਜੀ ਤੋਂ ਪ੍ਰਸ਼ਾਸਨ ਨੂੰ 9.81 ਕਰੋੜ ਦੀ ਸਟੰਪ ਡਿਊਟੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਡਸਟਰੀਅਲ ਫੇਜ਼-1 ਦੇ “ਏਲਾਂਟੇ ਮਾਲ” ਵਿੱਚ ਤਿੰਨ ਪ੍ਰੀਮੀਅਮ ਦਫ਼ਤਰ ਲੋਕੇਸ਼ਨਜ਼ 196 ਕਰੋੜ ਤੋਂ ਵੀ ਵੱਧ ਕੀਮਤ ਵਿੱਚ ਵਿਕੀਆਂ ਹਨ। ਇਸ ਸੌਦੇ ਦਾ ਅਹਿਮ ਪਹਿਲੂ ਇਹ ਹੈ ਕਿ ਇਹ ਸਰਕਾਰੀ ਕਲੈਕਟਰ ਰੇਟ ਤੋਂ 127 ਫੀਸਦੀ ਵੱਧ ਕੀਮਤ ‘ਤੇ ਹੋਇਆ ਹੈ। ਇਸ ਜਾਇਦਾਦ ਦਾ ਕਲੈਕਟਰ ਰੇਟ 86.17 ਕਰੋੜ ਰੁਪਏ ਸੀ ਪਰੰਤੂ ਨਿਵੇਸ਼ਕਾਂ ਨੇ ਇਸ ਉੱਪਰ ਕਿਤੇ ਵੱਧ ਕੀਮਤ ਲਗਾਈ। ਪ੍ਰਾਪਤ ਜਾਣਕਾਰੀ ਅਨੁਸਾਰ ਸਭ ਤੋਂ ਵੱਡਾ ਸੌਦਾ ਗਰਾਊਂਡ ਫਲੋਰ ਦੇ 24,800 ਵਰਗ ਗਜ ਖੇਤਰ ਦਾ ਰਿਹਾ ਜਿਸ ਨੂੰ 125.44 ਕਰੋੜ ਰੁਪਏ ਵਿੱਚ ਖਰੀਦਿਆ ਗਿਆ। ਇਸ ਦਾ ਕਲੈਕਟਰ ਰੇਟ 38.68 ਕਰੋੜ ਰੁਪਏ ਸੀ। ਦੂਜਾ ਸੌਦਾ ਗਰਾਊਂਡ ਫਲੋਰ ‘ਤੇ ਹੀ ਸਮਾਨ ਖੇਤਰ ‘ਚ ਰਿਹਾ ਜੋ ਕਲੈਕਟਰ ਰੇਟ 38.68 ਕਰੋੜ ਵਿੱਚ ਹੀ ਰਜਿਸਟਰ ਹੋਇਆ ਜਦ ਕਿ ਤੀਜਾ ਸੌਦਾ ਫਸਟ ਫਲੋਰ ‘ਤੇ 6348.84 ਵਰਗ ਗਜ ਖੇਤਰ ਦਾ ਹੋਇਆ ਜੋ 32.11 ਕਰੋੜ ਵਿੱਚ ਰਜਿਸਟਰਡ ਹੋਇਆ। ਮੰਨਿਆ ਜਾ ਰਿਹਾ ਹੈ ਕਿ ਉਸ ਵੱਡੇ ਸੌਦੇ ਤੋਂ ਬਾਅਦ ਚੰਡੀਗੜ੍ਹ ਦੇ ਇੰਡਸਟਰੀਅਲ ਤੇ ਕਮਰਸ਼ੀਅਲ ਖੇਤਰ ਵਿੱਚ ਜਾਇਦਾਦ ਦੇ ਰੇਟ ਹੋਰ ਵਧਣਗੇ। 

error: Content is protected !!