Gee 98News

ਬਰਨਾਲਾ,29 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-

ਬਰਨਾਲਾ ਦੇ ਨਗਰ ਸੁਧਾਰ ਟਰੱਸਟ ਦੇ ਬਿਲਕੁਲ ਸਾਹਮਣੇ 22 ਏਕੜ ਖੇਤਰ ਵਿੱਚ ਝੁੱਗੀਆਂ ਵਾਲਿਆਂ ਨੂੰ ਉਠਾਉਣ ਸਮੇਂ ਪੁੱਟੇ ਗਏ ਸੈਂਕੜੇ ਰੁੱਖਾਂ ਦੇ ਮਾਮਲੇ ਸਬੰਧੀ ਜ਼ਮੀਨੀ ਪੱਧਰ ‘ਤੇ ਜਾਂਚ ਕਰਨ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਗਠਿਤ ਕੀਤੀ ਜਾਂਚ ਕਮੇਟੀ 30 ਅਪ੍ਰੈਲ ਨੂੰ ਬਰਨਾਲਾ ਵਿਖੇ ਆਵੇਗੀ। ‌ ਇਹ ਕਮੇਟੀ ਬਰਨਾਲਾ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡ ਧਨੇਰ, ਬਖਗੜ੍ਹ ਅਤੇ ਪਿੰਡ ਬਦਰਾ ਵਿਖੇ ਵੀ ਗ਼ੈਰ ਕਾਨੂੰਨੀ ਤਰੀਕੇ ਨਾਲ ਪੁੱਟੇ ਗਏ ਵੱਡੇ ਰੁੱਖਾਂ ਦੇ ਮਾਮਲੇ ਦੀ ਵੀ ਪੜ੍ਹਤਾਲ ਕਰੇਗੀ। ਇਸ ਮਾਮਲੇ ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ ਸਾਹਮਣੇ ਉਠਾਉਣ ਵਾਲੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਵੱਲੋਂ ਉਕਤ ਮਾਮਲੇ ਵਿੱਚ ਕੀਤੀ ਗਈ ਸ਼ਿਕਾਇਤ ‘ਤੇ ਅਗਲੇਰੀ ਕਾਰਵਾਈ ਵਜੋਂ 30 ਅਪ੍ਰੈਲ ਨੂੰ ਐਨ.ਜੀ.ਟੀ ਦੇ ਹੁਕਮਾਂ ਅਨੁਸਾਰ ਕੇਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਿੱਲੀ ਦੇ ਅਧਿਕਾਰੀ ਜੇ.ਪੀ ਮੀਨਾ ਐਸ.ਸੀ.ਈ, ਜਲਵਾਯੂ ਪਰਿਵਰਤਨ ਮੰਤਰਾਲਾ ਚੰਡੀਗੜ ਦੇ ਅਧਿਕਾਰੀ ਸਨੀ ਗੋਇਲ ਤੇ ਵਣ ਵਿਭਾਗ ਪੰਜਾਬ ਦੇ ਡੀ.ਐਫ.ਓ. ਸੰਗਰੂਰ ਟੀਮ ਦੇ ਮੈਂਬਰ ਜ਼ਮੀਨੀ ਪੱਧਰ ‘ਤੇ ਪੜ੍ਹਤਾਲ ਕਰਨ ਲਈ ਬਰਨਾਲਾ ਵਿਖੇ ਆਉਣਗੇ। ਉਹਨਾਂ ਦੱਸਿਆ ਕਿ ਕਮੇਟੀ ਮੈਂਬਰਾਂ ਵੱਲੋਂ ਆਪਣੀ ਆਮਦ ਸਬੰਧੀ ਪਹਿਲਾਂ ਹੀ ਉਨਾਂ ਸਮੇਤ DDPO ਬਰਨਾਲਾ, BDPO ਸ਼ਹਿਣਾ ਅਤੇ ਮਹਿਲ ਕਲਾਂ, ਰਾਮ ਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ, ਰਾਜੇਸ ਕੁਮਾਰ ਈ.ਓ ਨਗਰ ਸੁਧਾਰ ਟਰੱਸਟ ਬਰਨਾਲਾ, ਸੰਦੀਪ ਸ਼ਰਮਾ ਐਕਸੀਅਨ ਪੁੱਡਾ ਪਟਿਆਲਾ, ਸਰਪੰਚ ਅਮਨਪ੍ਰੀਤ ਕੌਰ ਧਨੇਰ, ਸਰਪੰਚ ਗ੍ਰਾਮ ਪੰਚਾਇਤ ਬਖਤਗੜ,SSP ਬਰਨਾਲਾ ਆਦਿ ਅਧਿਕਾਰੀਆਂ ਨੂੰ ਨੋਟਿਸ ਭੇਜ ਕੇ ਮੌਕੇ ‘ਤੇ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ। ‌ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਕਿਹਾ ਕਿ ਉਹ ਗਠਿਤ ਕੀਤੀ ਗਈ ਟੀਮ ਨੂੰ ਪੂਰਾ ਸਹਿਯੋਗ ਦੇਣਗੇ ਅਤੇ ਘਟਨਾ ਸਥਾਨਾਂ ‘ਤੇ ਜਾ ਕੇ ਪੜ੍ਹਤਾਲੀਆਂ ਟੀਮ ਨੂੰ ਸਬੂਤ ਪੇਸ਼ ਕਰਨਗੇ। ਉਨਾਂ ਜ਼ਿਲ੍ਹਾ ਬਰਨਾਲਾ ਦੇ ਸਮੂਹ ਵਾਤਾਵਰਨ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਮ ਨੂੰ ਆਪਣਾ ਪੱਖ ਪੇਸ਼ ਕਰਨ ਤਾਂ ਦੋ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇ ਅਤੇ ਹੋਰ ਰੁੱਖਾਂ ਦੀ ਰੱਖਿਆ ਕੀਤੀ ਜਾ ਸਕੇ
ਫੋਟੋ ਕੈਪਸ਼ਨ- ਜਾਣਕਾਰੀ ਦਿੰਦੇ ਹੋਏ ਪਟੀਸ਼ਨਰ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ।

Leave a Reply

Your email address will not be published. Required fields are marked *

error: Content is protected !!