Skip to main content

Gee 98News

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

ਚੰਡੀਗੜ੍ਹ ,29 ਅਪ੍ਰੈਲ, Gee98 News service-

-ਪਟਿਆਲਾ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਰੇਲਵੇ ਟਰੈਕ ‘ਤੇ ਹੋਏ ਵਿਸਫੋਟ ਸਬੰਧੀ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ‌ ਪੁਲਿਸ ਦਾ ਦਾਅਵਾ ਹੈ ਕਿ ਇਸ ਧਮਾਕੇ ਨਾਲ ਉਥੋਂ ਲੰਘਣ ਵਾਲੀ ਟਰੇਨ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜੇਕਰ ਇਹ ਟਰੇਨ ਧਮਾਕੇ ਦੀ ਲਪੇਟ ਵਿੱਚ ਆ ਜਾਂਦੀ ਤਾਂ ਅੰਬਾਲਾ ਤੋਂ ਲੈ ਕੇ ਰਾਜਪੁਰਾ ਤੱਕ ਦੇ ਰਿਹਾਇਸ਼ੀ ਖੇਤਰ ਵੱਡੀ ਮੁਸੀਬਤ ਵਿੱਚ ਫਸ ਸਕਦੇ ਸਨ ਕਿਉਂਕਿ ਇਹ ਟਰੇਨ ਕੋਇਲੇ ਨਾਲ ਭਰੀ ਹੋਈ ਸੀ ਜੋ ਬਿਹਾਰ ਦੇ ਨਵਾਂ ਸੋਨ ਨਗਰ ਤੋਂ ਪੰਜਾਬ ਦੇ ਗੋਬਿੰਦਗੜ੍ਹ ਤੱਕ ਆ ਰਹੀ ਸੀ। ‌ ਪ੍ਰਾਪਤ ਜਾਣਕਾਰੀ ਅਨੁਸਾਰ 50 ਡੱਬਿਆਂ ਵਾਲੀ ਇਹ ਪੂਰੀ ਮਾਲ ਗੱਡੀ ਲੱਗਭੱਗ 4000 ਟਨ ਕੋਇਲੇ ਨਾਲ ਭਰੀ ਹੋਈ ਸੀ ਜੇਕਰ ਇਹ ਧਮਾਕੇ ਦੀ ਲਪੇਟ ਵਿੱਚ ਆ ਜਾਂਦੀ ਤਾਂ 15 ਤੋਂ 20 ਕਿਲੋਮੀਟਰ ਤੱਕ ਦੇ ਇਲਾਕੇ ਵਿੱਚ ਇਸ ਦਾ ਅਸਰ ਹੁੰਦਾ ਜਿਸ ਨਾਲ ਲੋਕਾਂ ਨੂੰ ਦਮ ਘੁੱਟਣ ਵਰਗੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਸੀ, ਹਾਲਾਂਕਿ ਅਜਿਹੀ ਸਮੱਸਿਆ ਤੋਂ ਬਚਾਅ ਹੋ ਗਿਆ ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਘਟਨਾ ਸਥਾਨ ਦਾ ਦੌਰਾ ਕਰਨਗੇ। ‌ ਦੂਜੇ ਪਾਸੇ ਪੁਲਿਸ ਦਾ ਦਾਅਵਾ ਹੈ ਕਿ ਰੇਲਵੇ ਟਰੈਕ ‘ਤੇ ਹੋਏ ਇਸ ਬੰਬ ਧਮਾਕੇ ਵਿੱਚ ਪਾਕਿਸਤਾਨ ਦੀ ਏਜੰਸੀ ਦੀ ਭੂਮਿਕਾ ਸਾਹਮਣੇ ਆ ਰਹੀ ਹੈ। ‌ ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੌਰਾਨ ਮਾਰਿਆ ਗਿਆ ਜਗਰੂਪ ਸਿੰਘ ਨਾਮ ਦਾ ਵਿਅਕਤੀ ਰੇਲਵੇ ਟਰੈਕ ‘ਤੇ ਬੰਬ ਲਗਾਉਣ ਆਇਆ ਸੀ ਪ੍ਰੰਤੂ ਉਹ ਖੁਦ ਇਸ ਦੀ ਚਪੇਟ ਵਿੱਚ ਆ ਗਿਆ। ਇਸ ਧਮਾਕੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਪੋਸਟ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਸਵਿੰਦਰ ਸਿੰਘ ਮੁਲਤਾਨੀ ਨਾਮ ਦਾ ਵਿਅਕਤੀ ਖਾਲਿਸਤਾਨ ਟਾਈਗਰ ਫੋਰਸ ਦੇ ਨਾਮ ‘ਤੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ‌

ਫੋਟੋ ਕੈਪਸ਼ਨ -ਧਮਾਕੇ ਵਾਲੇ ਹਾਦਸੇ ‘ਚ ਮਾਰੇ ਗਏ ਜਗਰੂਪ ਸਿੰਘ ਦੀ ਫਾਈਲ ਫੋਟੋ

Gee98 Ads
error: Content is protected !!