Gee 98News

ਬਰਨਾਲਾ, 29 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ )-

ਭਗਤ ਮੋਹਨ ਲਾਲ ਸੇਵਾ ਸੰਮਤੀ ਬਰਨਾਲਾ ਵੱਲੋਂ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਅੱਜ ਰਾਮਬਾਗ ਬਰਨਾਲਾ ਵਿੱਚ ਮਿੰਨੀ ਸ਼ਾਂਤੀ ਹਾਲ (ਮੰਜੂ ਮੈਮੋਰੀਅਲ ਹਾਲ) ਨੂੰ ਲੋਕ ਅਰਪਣ ਕੀਤਾ ਗਿਆ ਹੈ। ਇਸ ਸਮੇਂ ਸਭ ਤੋਂ ਪਹਿਲਾਂ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਆਹੁਦੇਦਾਰਾਂ ਅਤੇ ਮੈਂਬਰਾਨ ਵੱਲੋਂ ਸਨਾਤਨੀ ਮਰਿਯਾਦਾ ਮੁਤਾਬਿਕ ਹਵਨ ਕੀਤਾ ਗਿਆ। ਇਥੇ ਵਰਨਣਯੋਗ ਹੈ ਸ੍ਰੀ ਵਿਨੋਦ ਸਿੰਗਲ ਬੰਗਲੌਰ ਵਾਲਿਆਂ ਵੱਲੋਂ ਆਪਣੀ ਸਵ: ਧਰਮਪਤਨੀ ਮੰਜੂ ਸਿੰਗਲ ਦੀ ਯਾਦ ਵਿੱਚ ਇਸ ਮਿੰਨੀ ਸ਼ਾਂਤੀ ਹਾਲ ਦੀ ਉਸਾਰੀ ਲਈ ਵੱਡਾ ਸਹਿਯੋਗ ਦਿੱਤਾ ਗਿਆ ਹੈ, ਜਦੋਂ ਕਿ ਇਸ ਮਿੰਨੀ ਹਾਲ ਦੀ ਉਸਾਰੀ ਲਈ ਸ੍ਰੀ ਅਸ਼ੋਕ ਜਿੰਦਲ ਦਿੱਲੀ ਵਾਲੇ ਤੇ ਸ੍ਰੀ ਸੁਭਾਸ਼ ਜਿੰਦਲ ਵੱਲੋਂ ਆਪਣੇ ਪਿਤਾ ਸਵ: ਸੋਮਨਾਥ ਜਿੰਦਲ ਅਤੇ ਸਵ: ਮਾਤਾ ਕ੍ਰਿਸ਼ਨਾ ਜਿੰਦਲ ਦੀ ਯਾਦ ਵਿੱਚ ਵਿਸ਼ੇਸ ਯੋਗਦਾਨ ਪਾਇਆ ਗਿਆ ਹੈ। ਭਗਤ ਮੋਹਨ ਲਾਲ ਸੇਵਾ ਸੰਮਤੀ ਬਰਨਾਲਾ ਦੇ ਪ੍ਰਧਾਨ ਸ੍ਰੀ ਲਾਜਪਤ ਰਾਏ ਚੋਪੜਾ ਅਤੇ ਜਨਰਲ ਸਕੱਤਰ ਕਮਲ ਜਿੰਦਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬਰਨਾਲਾ ਵਾਸੀਆਂ ਦੀ ਚਿਰੋਕਣੀ ਮੰਗ ਸੀ ਕਿ ਰਾਮਬਾਗ ਬਰਨਾਲਾ ਵਿੱਚ ਵੱਡੇ ਸ਼ਾਂਤੀ ਹਾਲ ਅਤੇ ਪ੍ਰਾਰਥਨਾ ਹਾਲ ਦੀ ਤਰਜ਼ ’ਤੇ ਹੀ ਇੱਕ ‘ਛੋਟਾ ਹਾਲ’ ਤਾਮੀਰ ਕੀਤਾ ਜਾਵੇ ਤਾਂ ਕਿ ਗਰੀਬ ਅਤੇ ਲੋੜਵੰਦ ਲੋਕ ਇਸ ਦਾ ਫਾਇਦਾ ਲੈ ਸਕਣ। ਉਹਨਾਂ ਦੱਸਿਆ ਕਿ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਸਵ: ਪ੍ਰਧਾਨ ਭਾਰਤ ਮੋਦੀ ਵੱਲੋਂ ਇਸ ਛੋਟੇ ਸ਼ਾਂਤੀ ਹਾਲ ਨੂੰ ਬਣਾਉਣ ਲਈ ਵਿਨੋਦ ਸਿੰਗਲ ਅਤੇ ਅਸ਼ੋਕ ਜਿੰਦਲ ਤੇ ਸ਼ੁਭਾਸ ਜਿੰਦਲ ਹੋਰਾਂ ਨੂੰ ਪ੍ਰੇਰਿਆ ਗਿਆ, ਜਿਹਨਾਂ ਦੇ ਸਹਿਯੋਗ ਸਦਕਾ ਇਹ ਮਿੰਨੀ ਸ਼ਾਂਤੀ ਹਾਲ ਅੱਜ ਬਣ ਕੇ ਤਿਆਰ ਹੋਇਆ ਹੈ। ਇਹ ਮੰਜੂ ਮੈਮੋਰੀਅਲ ਹਾਲ ਪੂਰੀ ਤਰ੍ਹਾਂ ਏਅਰ ਕੰਡੀਸਨ ਹੈ ਅਤੇ ਇਸ ਹਾਲ ਵਿੱਚ 150 ਤੋਂ ਲੈ ਕੇ 200 ਤੱਕ ਬੰਦਿਆਂ ਦੇ ਬੈਠਣ ਦਾ ਪ੍ਰਬੰਧ ਹੈ ਅਤੇ ਇਸ ਦੀ ਵੱਖਰੀ ਰਸੋਈ ਅਤੇ ਵਾਸ਼ਰੂਮ ਬਣਾਏ ਗਏ। ਹੁਣ ਵੱਡਾ ਸ਼ਾਂਤੀ ਹਾਲ ਅਤੇ ਪ੍ਰਾਰਥਨਾ ਹਾਲ ਬੁੱਕ ਹੋਣ ਦੀ ਹਾਲਤ ਵਿੱਚ ਲੋੜਵੰਦ ਲੋਕ ਇੱਥੇ ਘੱਟ ਇਕੱਠ ਵਾਲੇ ਭੋਗ ਪਾ ਸਕਦੇ ਹਨ ਅਤੇ ਛੋਟੇ ਇਕੱਠ ਵਾਲੇ ਸਮਾਗਮ ਕਰ ਸਕਦੇ ਹਨ। ਗਰੀਬ ਅਤੇ ਲੋੜਵੰਦ ਲੋਕਾਂ ਨੂੰ ਧਿਆਨ ਵਿੱਚ ਰੱਖਦਿਆਂ ‘ਮਿੰਨੀ ਸ਼ਾਤੀ ਹਾਲ’ ਦੀ ਬਹੁਤ ਵਾਜਬ ਜਿਹੀ ਭੇਟਾ ਰੱਖੀ ਗਈ ਹੈ।

                                                     ਉਹਨਾਂ ਦੱਸਿਆ ਕਿ ਇਸ ਮਿੰਨੀ ਸ਼ਾਂਤੀ ਹਾਲ ਵਿੱਚ ਵੀ ਰਸੋਈ ਵਿੱਚ ਭੱਠੀਆਂ ਅਤੇ ਬਰਤਨਾਂ ਸਮੇਤ ਹਰ ਸਹੂਲਤ ਮਹੁੱਈਆ ਕਰਵਾਈ ਗਈ ਹੈ। ਇਸ ਹਾਲ ਵਿੱਚ ਭੋਗ ਜਾਂ ਹੋਰ ਸਮਾਗਮ ਕਰਨ ਵਾਲੇ ਲੋਕ ਜਿਹੋ ਜਿਹੀ ਰੋਟੀ ਪਾਣੀ ਕਰਨਾ ਚਾਹੁੰਦੇ ਹਨ, ਉਸ ਲਈ ਸਿਰਫ ਉਹਨਾਂ ਨੂੰ ਰਾਸ਼ਨ ਲਿਆਉਣਾ ਪਵੇਗਾ। ਇਸ ਮੌਕੇ ਸ੍ਰੀ ਵਿਨੋਦ ਸਿੰਗਲ ਅਤੇ ਉਹਨਾਂ ਦੇ ਪੋਤਰੇ ਅਗਸਤਿਆ ਸਿੰਗਲ ਵੱਲੋਂ ਰਿਬਨ ਕੱਟ ਕੇ ਮੰਜੂ ਮੈਮੋਰੀਅਲ ਹਾਲ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਪੁੱਤਰ ਅਨੁਜ਼ ਸਿੰਗਲ, ਅੰਕੁਰ ਸਿੰਗਲ ਸਮੇਤ ਉਹਨਾਂ ਦੇ ਹੋਰ ਪ੍ਰਵਾਰਿਕ ਮੈਂਬਰ ਹਾਜਰ ਸਨ। ਇਸ ਸਮੇਂ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਪ੍ਰਧਾਨ ਲਾਜਪਤ ਰਾਏ ਚੋਪੜਾ, ਜਨਰਲ ਸਕੱਤਰ ਕਮਲ ਜਿੰਦਲ, ਮੀਤ ਪ੍ਰਧਾਨ ਠੇਕੇਦਾਰ ਬੀਰਬਲ ਦਾਸ ਅਤੇ ਵਿਨੋਦ ਕਾਂਸਲ, ਖਜਾਨਚੀ ਵੇਦ ਪ੍ਰਕਾਸ਼, ਕੈਸੀਅਰ ਮੰਗਤ ਰਾਏ, ਜਥੇਬੰਦਕ ਸਕੱਤਰ ਨਰਿੰਦਰ ਚੋਪੜਾ, ਪ੍ਰੈਸ ਸਕੱਤਰ ਜਗਸੀਰ ਸਿੰਘ ਸੰਧੂ, ਕਾਰਜਕਾਰਨੀ ਮੈਂਬਰ ਦੀਪਕ ਸੋਨੀ, ਗੋਪਾਲ ਸ਼ਰਮਾ ਅਤੇ ਰਾਜਿੰਦਰ ਗਾਰਗੀ, ਮੋਤੀ ਰਾਮ ਭੱਠੇ ਵਾਲੇ, ਸੁਭਾਸ਼ ਜਿੰਦਲ, ਜੀਵਨ ਕੁਮਾਰ ਹੈਪੀ, ਰਾਕੇਸ਼ ਬਬਲੂ, ਸੰਦੀਪ ਸਿੰਗਲਾ, ਪ੍ਰਦੀਪ ਸਿੰਗਲਾ, ਰਾਮੇਸ਼ ਕੁਮਾਰ, ਗੁਰਮੀਤ ਬਾਵਾ, ਮਨੋਹਰ ਸੋਰੀ, ਵਿਨੋਦ ਬੰਟੀ ਸੋਰੀ, ਸੁਰੇਸ ਦਾਦੂ ਜੈ ਨਰਾਇਣ ਸ਼ਰਮਾ, ਜਸਪਾਲ ਕੁਮਾਰ, ਸਤਪਾਲ, ਅਰੁਣ ਮੋਦੀ, ਕਰਨ ਮੋਦੀ, ਜਗਦੀਸ਼ ਸਿੰਧਵਾਨੀ, ਰਾਕੇਸ਼ ਜਿੰਦਲ, ਸੰਦੀਪ ਗਰਗ, ਵਿਨੋਦ ਸਿੰਗਲਾ, ਧਰਮਪਾਲ ਸੰਟੀ ਆਦਿ ਮੈਂਬਰਾਨ ਹਾਜ਼ਰ ਸਨ।

Gee98 Ads

Leave a Reply

Your email address will not be published. Required fields are marked *

error: Content is protected !!