Skip to main content

Gee 98News

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

ਚੰਡੀਗੜ੍ਹ,30 ਅਪ੍ਰੈਲ, Gee98 news service-

-ਦਿੱਲੀ ਹਾਈ ਕੋਰਟ ਵਿੱਚ ਇੱਕ ਕੇਸ ਦੀ ਵੀਡੀਓ ਕਾਨਫਰੰਸ ਸੁਣਵਾਈ ਦੌਰਾਨ ਸਕਰੀਨ ‘ਤੇ ਅਚਾਨਕ ਅਸ਼ਲੀਲ (ਪੋਰਨ) ਵੀਡੀਓ ਚੱਲ ਪਈ, ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਦਵਿੰਦਰ ਕੁਮਾਰ ਅਤੇ ਜਸਟਿਸ ਤੇਜਿਸ ਖਰੀਆ ਦੀ ਬੈਂਚ ਇੱਕ ਮਾਮਲੇ ਦੀ ਸੁਣਵਾਈ ਵੀਡੀਓ ਕਾਨਫਰੰਸ ਰਾਹੀਂ ਕਰ ਰਹੀ ਸੀ ਜਦੋਂ ਅਚਾਨਕ ਸਕਰੀਨ ‘ਤੇ ਪੋਰਨ ਵੀਡੀਓ ਚੱਲ ਪਈ ਤਾਂ ਸੁਣਵਾਈ ਤੁਰੰਤ ਬੰਦ ਕਰ ਦਿੱਤੀ ਗਈ। ਕੁਝ ਸਮੇਂ ਬਾਅਦ ਦੁਬਾਰਾ ਸੁਣਵਾਈ ਸ਼ੁਰੂ ਕੀਤੀ ਤਾਂ ਫਿਰ ਅਸ਼ਲੀਲ ਵੀਡੀਓ ਚੱਲ ਪਈ। ਇਸ ਤੋਂ ਬਾਅਦ ਸਕਰੀਨ ‘ਤੇ ਅਚਾਨਕ ਗੀਤ ਵੱਜਣ ਲੱਗੇ। ਦਿੱਲੀ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਕੇਸ ਦੀ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਦੌਰਾਨ ਕਈ ਲੋਕ ਵਰਚੂਅਲੀ ਜੁੜੇ ਹੋਏ ਸਨ ਇਸ ਦੌਰਾਨ ਇੱਕ ਅਜਿਹਾ ਵਿਅਕਤੀ ਜੁੜਿਆ ਹੋਇਆ ਸੀ ਜਿਸ ਦਾ ਨਾਮ ਇਸ ਕੇਸ ਦੀ ਵਰਚੂਅਲੀ ਸੂਚੀ ਵਿੱਚ ਨਹੀਂ ਸੀ। ‌ ਇਸ ਤੋਂ ਬਾਅਦ ਤੁਰੰਤ ਪੁਲਿਸ ਹਰਕਤ ਵਿੱਚ ਆਈ ਤਾਂ ਪੁੱਛਗਿੱਛ ਦੌਰਾਨ ਉਸ ਵਿਅਕਤੀ ਨੇ ਦੱਸਿਆ ਕਿ ਉਸਦਾ ਅਕਾਊਂਟ ਅਮਰੀਕਾ ਤੋਂ ਹੈਕ ਕੀਤਾ ਗਿਆ ਹੈ ਅਤੇ ਉਸ ਨੂੰ ਉਥੋਂ ਹੀ ਇਸ ਕੇਸ ਦੀ ਸੁਣਵਾਈ ਦੇ ਨਾਲ ਜੋੜ ਦਿੱਤਾ ਗਿਆ ਉਸ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਅਸ਼ਲੀਲ ਵੀਡੀਓ ਕਿਵੇਂ ਚੱਲੀ। ‌ ਹਾਈ ਕੋਰਟ ਦੇ ਚੀਫ਼ ਜਸਟਿਸ ਦਵਿੰਦਰ ਕੁਮਾਰ ਨੇ ਇਸ ਮਾਮਲੇ ਸਬੰਧੀ ਰਜਿਸਟਰ ਜਨਰਲ ਨੂੰ ਕਿ ਹੁਕਮ ਜਾਰੀ ਕੀਤੇ ਹਨ।

error: Content is protected !!