Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

- ਕਰਜ਼ੇ ਵਾਲੀ ਜ਼ਮੀਨ ਫੱਕ ਕਰਨ ਬਦਲੇ ਲਈ ਸੀ ਰਿਸ਼ਵਤ

Nirmal Pandori by Nirmal Pandori
04/30/2026
in ਬਰਨਾਲਾ ਆਸ-ਪਾਸ
Reading Time: 1 min read
A A
0
ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ ,30 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਵਿਜੀਲੈਂਸ ਬਿਊਰੋ ਦੀ ਬਰਨਾਲਾ ਯੂਨਿਟ ਨੇ ਮਾਲ ਹਲਕਾ ਕੱਟੂ ਦੇ ਪਟਵਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ‌ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੇਲ ਸਿੰਘ ਇੰਸਪੈਕਟਰ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਨੇ ਦੱਸਿਆ ਕਿ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਉੱਪਰ ਸ਼ਿਕਾਇਤ ਕਰਤਾ ਬਸੀਰ ਖ਼ਾਨ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਲ ਹਲਕਾ ਕੱਟੂ ਦੇ ਪਟਵਾਰੀ ਹਰਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸ਼ਿਕਾਇਤ ਕਰਤਾ ਬਸ਼ੀਰ ਖ਼ਾਨ ਦੇ ਪਿਤਾ ਦਿਲਾਵਰ ਖ਼ਾਨ ਨੇ ਸਾਲ 2014 ਵਿੱਚ ਉਹਨਾਂ ਦੀ ਪਿੰਡ ਕੱਟੂ ਵਿਖੇ ਪੈਂਦੀ ਵਾਹੀਯੋਗ ਜ਼ਮੀਨ ‘ਤੇ ਮਾਲਵਾ ਗ੍ਰਾਮੀਣ ਬੈਂਕ ਬਾਲੀਆ (ਹੁਣ ਪੰਜਾਬ ਗ੍ਰਾਮੀਣ ਬੈਂਕ) ਪਾਸੋਂ 2,70,000 ਦਾ ਕਰਜ਼ਾ ਲਿਆ ਸੀ। ਇਹ ਕਰਜ਼ਾ ਮੋੜਨ ਉਪਰੰਤ ਬੈਂਕ ਨੇ ਪਟਵਾਰੀ ਪਿੰਡ ਕੱਟੂ ਨੂੰ ਦਿਲਾਵਰ ਖ਼ਾਨ ਦੇ ਆੜ-ਰਹਿਣ ਕੀਤੇ ਗਏ ਰਕਬੇ ਨੂੰ ਫੱਕ ਕਰਨ ਸਬੰਧੀ ਪੱਤਰ ਲਿਖਿਆ। ਇਸ ਮਾਮਲੇ ਸਬੰਧੀ ਜਦ ਦਿਲਾਵਰ ਖ਼ਾਨ ਦਾ ਪੁੱਤਰ ਬਸੀਰ ਖ਼ਾਨ ਪਟਵਾਰੀ ਨੂੰ ਮਿਲਿਆ ਤਾਂ ਪਟਵਾਰੀ ਹਰਮਨਜੀਤ ਸਿੰਘ ਵੱਲੋਂ ਜ਼ਮੀਨ ਫੱਕ ਕਰਨ ਸਬੰਧੀ ਸਰਟੀਫਿਕੇਟ ਦਰਜ ਕਰਨ ਅਤੇ ਸ਼ਿਕਾਇਤਕਰਤਾ ਦੇ ਪਿਤਾ ਦਿਲਾਵਰ ਖ਼ਾਨ ਦੀ ਮੌਤ ਉਪਰੰਤ ਉਸ ਦੇ ਪਿਤਾ ਦੀ ਮਾਲਕੀ ਵਾਲੀ ਜ਼ਮੀਨ ਦੀ ਵਿਰਾਸਤ ਇੰਤਕਾਲ ਚੜਾਉਣ ਬਦਲੇ 5000 ਰੁਪਏ ਰਿਸ਼ਵਤ ਦੀ ਮੰਗ ਕੀਤੀ, ਜਿਸ ਤੋਂ ਬਾਅਦ ਬਸੀਰ ਖ਼ਾਨ ਵੱਲੋਂ ਪਟਵਾਰੀ ਹਰਮਨਜੀਤ ਸਿੰਘ ਦੇ ਕਹੇ ਅਨੁਸਾਰ ਮਿਤੀ 16 ਜਨਵਰੀ 2026 ਨੂੰ ਆਪਣੀ ਮੋਬਾਇਲ ਤੋਂ ਪਟਵਾਰੀ ਹਰਮਨਜੀਤ ਸਿੰਘ ਵੱਲੋਂ ਦਿੱਤੇ ਮੋਬਾਇਲ ਨੰਬਰ ‘ਤੇ ਗੂਗਲ ਪੇ ਰਾਹੀਂ 4000 ਭੇਜ ਦਿੱਤੇ। ਉਹਨਾਂ ਦੱਸਿਆ ਕਿ ਸ਼ਿਕਾਇਤ ਦੀ ਪੜ੍ਹਤਾਲ ਦੌਰਾਨ ਬਸੀਰ ਖ਼ਾਨ ਦੇ ਨਾਮ ‘ਤੇ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਬਾਲੀਆ ਵਿਖੇ ਚੱਲ ਰਹੇ ਖਾਤੇ ਦੀ ਸਟੇਟਮੈਂਟ ਹਾਸਿਲ ਕੀਤੀ ਤਾਂ 16 ਜਨਵਰੀ 2026 ਨੂੰ 4000 ਹਰਮਨਜੀਤ ਸਿੰਘ ਪਟਵਾਰੀ ਦੀ ਮਾਤਾ ਸ੍ਰੀਮਤੀ ਗੁਰਮੀਤ ਕੌਰ ਦੇ ਸੈਂਟਰਲ ਬੈਂਕ ਆਫ਼ ਇੰਡੀਆ ਬਰਾਂਚ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਵਿਖੇ ਚੱਲ ਰਹੇ ਖ਼ਾਤੇ ਵਿੱਚ ਰਕਮ ਟਰਾਂਸਫਰ ਹੋਣੀ ਪਾਈ ਗਈ। ਇਸ ਤਰ੍ਹਾਂ ਹਰਮਨਜੀਤ ਸਿੰਘ ਪਟਵਾਰੀ ਮਾਲ ਹਲਕਾ ਕੱਟੂ ਵੱਲੋਂ ਬਸੀਰ ਖ਼ਾਨ ਦੇ ਉਕਤ ਕੰਮ ਕਰਨ ਬਦਲੇ 4000 ਬਤੌਰ ਰਿਸ਼ਵਤ ਹਾਸਲ ਕਰਨਾ ਜੁਰਮ ਸਾਬਤ ਹੋਇਆ ਹੈ ਜਿਸ ਦੇ ਆਧਾਰ ‘ਤੇ ਹਰਮਨਜੀਤ ਸਿੰਘ ਪਟਵਾਰੀ ਮਾਲ ਹਲਕਾ ਕੱਟੂ ਸਬ ਤਹਿਸੀਲ ਦਫ਼ਤਰ ਧਨੌਲਾ ਪੁੱਤਰ ਬਲਜਿੰਦਰ ਸਿੰਘ ਵਾਸੀ ਨੇੜੇ ਵਾਟਰ ਵਰਕਸ, ਪੱਤੀ ਕਮਾਲ,ਪਿੰਡ ਦੇ ਡਾਕਖਾਨਾ ਸੇਮਾ ਤਹਿਸੀਲ ਅਤੇ ਜ਼ਿਲ੍ਹਾ ਬਠਿੰਡਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਦੇ ਖ਼ਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

04/30/2026
ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

04/30/2026
ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

04/30/2026
Load More
Tags: #barnalanews#malwanews #newsupdate #dailyupdate#punjabnews#punjabpolice #barnalapolice
Previous Post

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

Next Post

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

Nirmal Pandori

Nirmal Pandori

Related Posts

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ
ਬਰਨਾਲਾ ਆਸ-ਪਾਸ

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

by Nirmal Pandori

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ
ਬਰਨਾਲਾ ਆਸ-ਪਾਸ

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

by Nirmal Pandori
04/29/2026
ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ
ਬਰਨਾਲਾ ਆਸ-ਪਾਸ

ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

by Nirmal Pandori
04/29/2026
ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ
ਬਰਨਾਲਾ ਆਸ-ਪਾਸ

ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ

by Nirmal Pandori
04/29/2026
Load More
Next Post
ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਵਿਸ਼ੇਸ਼ ਰਿਪੋਰਟ...NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ 'ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend