Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

- ਸੁਖਬੀਰ ਬਾਦਲ ਨੇ ਇਆਲੀ ਦੇ ਮੁਕਾਬਲੇ ਦਿੱਤੀਆਂ ਸਨ ਪਾਰਟੀ ਦੀਆਂ ਪਾਵਰਾਂ

Nirmal Pandori by Nirmal Pandori
05/18/2026
in ਪੰਜਾਬ
Reading Time: 1 min read
A A
0
ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,18 ਮਈ, Gee98 News service-

-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਦਾਖਾ ਦੇ ਇੰਚਾਰਜ ਅਤੇ ਉਭਰ ਰਹੇ ਅਕਾਲੀ ਆਗੂ ਜਸਕਰਨਜੀਤ ਸਿੰਘ ਦਿਓਲ ਦੇ ਖ਼ਿਲਾਫ਼ ਇੱਕ ਨਾਬਾਲਿਗ ਕੁੜੀ ਨਾਲ ਜਿਨਸੀ ਸ਼ੋਸ਼ਣ ਕਰਨ ਅਤੇ ਪੋਕਸੋ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਅਕਾਲੀ ਆਗੂ ਦੇ ਖ਼ਿਲਾਫ਼ ਇਹ ਮੁਕੱਦਮਾ ਪੀੜ੍ਹਤ ਕੁੜੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮੋਹਾਲੀ ਜ਼ਿਲ੍ਹੇ ਦੇ ਥਾਣਾ ਮਟੌਰ ਵਿਖੇ ਦਰਜ ਕੀਤਾ ਗਿਆ ਹੈ। ਪੀੜ੍ਹਤ ਕੁੜੀ ਦੇ ਪਿਤਾ ਪਰਮਿੰਦਰ ਸਿੰਘ ਦੇ ਦੱਸਣ ਅਨੁਸਾਰ ਅਕਾਲੀ ਆਗੂ ਜਸਕਰਨਜੀਤ ਸਿੰਘ ਦਿਓਲ ਦੇ ਉਸਦੀ ਪਤਨੀ ਨਾਲ ਨਜਾਇਜ਼ ਸੰਬੰਧ ਹਨ ਜੋ ਉਸ ਦੀਆਂ ਦੋ ਧੀਆਂ ਸਮੇਤ ਮੁਹਾਲੀ ਵਿਖੇ ਇੱਕ ਫਲੈਟ ਵਿੱਚ ਦਿਓਲ ਦੇ ਨਾਲ ਹੀ ਰਹਿ ਰਹੀ ਹੈ। ਪਰਮਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ ਨਾਲ ਤਾਂ ਦਿਓਲ ਦੇ ਨਜਾਇਜ਼ ਸਬੰਧ ਬਣੇ ਹੋਏ ਹਨ ਪ੍ਰੰਤੂ ਹੁਣ ਉਸ ਨੇ ਉਸਦੀ ਬੇਟੀ ਉੱਪਰ ਵੀ ਮਾੜੀ ਨੀਅਤ ਰੱਖਣੀ ਸ਼ੁਰੂ ਕਰ ਦਿੱਤੀ। ‌ ਪੂਰੀ ਘਟਨਾ ਦੇ ਵੇਰਵੇ ਅਨੁਸਾਰ ਨਾਬਾਲਿਗ ਕੁੜੀ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸਨੂੰ ਇੱਕ ਹੋਸਟਲ ਵਿੱਚ ਪੜ੍ਨ ਲਈ ਭੇਜਿਆ ਗਿਆ। ਇੱਕ ਦਿਨ ਜਦ ਜਸਕਰਨਜੀਤ ਸਿੰਘ ਦਿਓਲ ਉਸ ਨੂੰ ਹੋਸਟਲ ਤੋਂ ਘਰ ਲੈ ਕੇ ਆ ਰਿਹਾ ਸੀ ਤਾਂ ਉਹ ਉਸਨੂੰ ਘਰ ਲਿਜਾਣ ਦੀ ਬਜਾਏ ਸਿੱਧਾ ਇੱਕ ਹੋਟਲ ਦੇ ਕਮਰੇ ‘ਚ ਲੈ ਗਿਆ ਜਿੱਥੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਜਦੋਂ ਕੁੜੀ ਨੇ ਵਿਰੋਧ ਕੀਤਾ ਤਾਂ ਅਕਾਲੀ ਆਗੂ ਦਿਓਲ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਕਿਸੇ ਨੂੰ ਨਾ ਦੱਸਣ ਲਈ ਧਮਕਾਇਆ। ‌ ਕੁੜੀ ਦਾ ਕਹਿਣਾ ਹੈ ਕਿ ਉਸ ਨੂੰ ਇਹ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਜੇਕਰ ਕਿਸੇ ਕੋਲ ਗੱਲ ਕੀਤੀ ਤਾਂ ਉਸ ਦੇ ਪਿਤਾ ਨੂੰ ਕੈਨੇਡਾ ਬੈਠੇ ਗੈਂਗਸਟਰਾਂ ਤੋਂ ਮਰਵਾ ਦਿੱਤਾ ਜਾਵੇਗਾ। ‌ ਪੀੜਿਤ ਕੁੜੀ ਦੇ ਪਿਤਾ ਪਰਮਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਸਮਾਂ ਕੁੜੀ ਡਰਦੇ ਕਾਰਨ ਚੁੱਪ ਰਹੀ ਪ੍ਰੰਤੂ ਹੁਣ ਕੁੜੀ ਕਿਸੇ ਤਰੀਕੇ ਨਾਲ ਮੋਹਾਲੀ ਉਹਨਾਂ ਦੇ ਵਿੱਚ ਚੁੰਗਲ ਵਿੱਚੋਂ ਨਿਕਲ ਕੇ ਵਾਪਸ ਪਿੰਡ ਆਈ ਤੇ ਉਸ ਨੂੰ ਸਾਰੀ ਗੱਲਬਾਤ ਦੱਸੀ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।
                                   ਪੀੜ੍ਹਤ ਕੁੜੀ ਦੇ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਉਸ ਨਾਲ ਅਜੇ ਤਲਾਕ ਵੀ ਨਹੀਂ ਹੋਇਆ ਤੇ ਦੂਜੇ ਪਾਸੇ ਜਸਕਰਨਜੀਤ ਸਿੰਘ ਦਿਓਲ ਦਾ ਵੀ ਆਪਣੀ ਪਤਨੀ ਨਾਲ ਤਲਾਕ ਨਹੀਂ ਹੋਇਆ। ਉਸਨੇ ਦੱਸਿਆ ਕਿ ਉਸ ਦੇ ਆਪਣੇ ਵੀ ਦੋ ਬੱਚੇ ਹਨ ਜਦਕਿ ਜਿਸ ਜਸਕਰਨਜੀਤ ਸਿੰਘ ਦੇ ਵੀ ਦੋ ਬੱਚੇ ਹਨ ਜਿਹੜੇ ਉਸ ਦੀ ਪਤਨੀ ਨਾਲ ਹੀ ਰਹਿ ਰਹੇ ਹਨ। ਮੋਹਾਲੀ ਜ਼ਿਲ੍ਹੇ ਦੇ ਥਾਣਾ ਮਟੌਰ ਦੇ ਐਸਐਚਓ ਰੁਪਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਚ ਜਸਕਰਨਜੀਤ ਸਿੰਘ ਦਿਓਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਨਾਬਾਲਿਗ ਕੁੜੀ ਨਾਲ ਬਲਾਤਕਾਰ ਦੀ ਅਜੇ ਕੋਈ ਪੁਸ਼ਟੀ ਨਹੀਂ ਹੋਈ, ਇਹ ਮਾਮਲਾ ਸਿਰਫ਼ ਛੇੜਛਾੜ ਦਾ ਹੀ ਹੈ। ਐਸਐਚਓ ਨੇ ਕਿਹਾ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਪੁੱਛਗਿੱਛ ਲਈ ਰਿਮਾਂਡ ਲਿਆ ਜਾਵੇਗਾ। ਇੱਥੇ ਇਹ ਵੀ ਦੱਸ ਦੇਈਏ ਕਿ ਜਸਕਰਨਜੀਤ ਸਿੰਘ ਦਿਓਲ ਨੂੰ ਅਜੇ ਕੁਝ ਸਮਾਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਸਿੰਘ ਇਆਲੀ ਦੇ ਮੁਕਾਬਲੇ ‘ਚ ਪਾਰਟੀ ਦੀਆਂ ਪਾਵਰਾਂ ਦਿੱਤੀਆਂ ਸਨ। ਹੁਣ ਦਿਓਲ ਦੇ ਇੱਕ ਸੰਗੀਨ ਮਾਮਲੇ ਵਿੱਚ ਫਸ ਜਾਣ ਤੋਂ ਬਾਅਦ ਹਲਕਾ ਦਾਖਾ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਫੋਟੋ ਕੈਪਸ਼ਨ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜਸਕਰਨਜੀਤ ਸਿੰਘ ਦਿਓਲ ਦੀ ਫੋਟੋ

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

05/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਆਪਣੇ ਘਰ ‘ਚ ਹੀ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੀ ਔਰਤ ਨੂੰ BJP ਨੇ ਦਿੱਤੀ ਨਗਰ ਕੌਂਸਲ ਦੀ ਟਿਕਟ ਪਰ…!

05/16/2026
ਪਤੀ ‘ਤੇ ਕੇਸ ਦਰਜ ਕਰਵਾਉਣ ਵਾਲੀ ਮਹਿਲਾ SDM ਨੂੰ ਪੁਲਿਸ ਨੇ 1 ਕਰੋੜ 63 ਲੱਖ ਦੇ ਘਪਲੇ ‘ਚ ਕੀਤਾ ਗ੍ਰਿਫ਼ਤਾਰ

ਪਤੀ ‘ਤੇ ਕੇਸ ਦਰਜ ਕਰਵਾਉਣ ਵਾਲੀ ਮਹਿਲਾ SDM ਨੂੰ ਪੁਲਿਸ ਨੇ 1 ਕਰੋੜ 63 ਲੱਖ ਦੇ ਘਪਲੇ ‘ਚ ਕੀਤਾ ਗ੍ਰਿਫ਼ਤਾਰ

05/16/2026
Load More
Tags: #barnalanews#barnalanews#healthdepartment#malwanews #newsupdate #dailyupdate#punjabnews
Previous Post

ਬਰਨਾਲਾ ਦੇ ਵੱਡੇ ਅਫ਼ਸਰ ਸ਼ੱਕ ਦੇ ਘੇਰੇ ‘ਚ…ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਵੋਟਰ ਸੂਚੀਆਂ ‘ਚ ਛੇੜਛਾੜ ਦੇ ਲੱਗੇ ਦੋਸ਼

Nirmal Pandori

Nirmal Pandori

Related Posts

ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ
ਪੰਜਾਬ

ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

by Nirmal Pandori
05/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਆਪਣੇ ਘਰ ‘ਚ ਹੀ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੀ ਔਰਤ ਨੂੰ BJP ਨੇ ਦਿੱਤੀ ਨਗਰ ਕੌਂਸਲ ਦੀ ਟਿਕਟ ਪਰ…!

by Nirmal Pandori
05/16/2026
ਪਤੀ ‘ਤੇ ਕੇਸ ਦਰਜ ਕਰਵਾਉਣ ਵਾਲੀ ਮਹਿਲਾ SDM ਨੂੰ ਪੁਲਿਸ ਨੇ 1 ਕਰੋੜ 63 ਲੱਖ ਦੇ ਘਪਲੇ ‘ਚ ਕੀਤਾ ਗ੍ਰਿਫ਼ਤਾਰ
ਪੰਜਾਬ

ਪਤੀ ‘ਤੇ ਕੇਸ ਦਰਜ ਕਰਵਾਉਣ ਵਾਲੀ ਮਹਿਲਾ SDM ਨੂੰ ਪੁਲਿਸ ਨੇ 1 ਕਰੋੜ 63 ਲੱਖ ਦੇ ਘਪਲੇ ‘ਚ ਕੀਤਾ ਗ੍ਰਿਫ਼ਤਾਰ

by Nirmal Pandori
05/16/2026
17 ਕੁਇੰਟਲ ਗਊ ਮਾਸ ਸਮੇਤ ਦੋ ਤਸਕਰ ਗ੍ਰਿਫ਼ਤਾਰ…ਅੰਮ੍ਰਿਤਸਰ ਤੋਂ ਯੂਪੀ ਲਿਜਾਈ ਜਾ ਰਹੀ ਸੀ ਇਹ ਖੇਪ
ਪੰਜਾਬ

17 ਕੁਇੰਟਲ ਗਊ ਮਾਸ ਸਮੇਤ ਦੋ ਤਸਕਰ ਗ੍ਰਿਫ਼ਤਾਰ…ਅੰਮ੍ਰਿਤਸਰ ਤੋਂ ਯੂਪੀ ਲਿਜਾਈ ਜਾ ਰਹੀ ਸੀ ਇਹ ਖੇਪ

by Nirmal Pandori
05/16/2026
ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ
ਪੰਜਾਬ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

by Nirmal Pandori
05/14/2026
…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ
ਪੰਜਾਬ

…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

by Nirmal Pandori
05/14/2026
Load More

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

ਬਰਨਾਲਾ ਦੇ ਵੱਡੇ ਅਫ਼ਸਰ ਸ਼ੱਕ ਦੇ ਘੇਰੇ ‘ਚ…ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਵੋਟਰ ਸੂਚੀਆਂ ‘ਚ ਛੇੜਛਾੜ ਦੇ ਲੱਗੇ ਦੋਸ਼

ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

ਆਪਣੇ ਘਰ ‘ਚ ਹੀ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੀ ਔਰਤ ਨੂੰ BJP ਨੇ ਦਿੱਤੀ ਨਗਰ ਕੌਂਸਲ ਦੀ ਟਿਕਟ ਪਰ…!

ਪਤੀ ‘ਤੇ ਕੇਸ ਦਰਜ ਕਰਵਾਉਣ ਵਾਲੀ ਮਹਿਲਾ SDM ਨੂੰ ਪੁਲਿਸ ਨੇ 1 ਕਰੋੜ 63 ਲੱਖ ਦੇ ਘਪਲੇ ‘ਚ ਕੀਤਾ ਗ੍ਰਿਫ਼ਤਾਰ

17 ਕੁਇੰਟਲ ਗਊ ਮਾਸ ਸਮੇਤ ਦੋ ਤਸਕਰ ਗ੍ਰਿਫ਼ਤਾਰ…ਅੰਮ੍ਰਿਤਸਰ ਤੋਂ ਯੂਪੀ ਲਿਜਾਈ ਜਾ ਰਹੀ ਸੀ ਇਹ ਖੇਪ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend