Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬੋਲ ਪੰਡੋਰੀ ਦੇ…ਬਰਨਾਲੇ ਮੱਛੀਆਂ ਵਾਂਗ ਤੈਰਦੀਆਂ ਫਿਰਦੀਆਂ ਨੇ ਵੋਟਾਂ…ਕਦੇ ਇਧਰ ਕਦੇ ਓਧਰ…!

- ਰੋਜ਼ਾਨਾ ਇੱਕ ਵਾਰਡ ਤੋਂ ਦੂਜੇ ਵਾਰਡ ਵਿੱਚ ਹੋ ਰਹੀਆਂ ਹਨ ਵੋਟਾਂ ਤਬਦੀਲ

Nirmal Pandori by Nirmal Pandori
05/18/2026
in ਬਰਨਾਲਾ ਆਸ-ਪਾਸ
Reading Time: 1 min read
A A
0
ਬੋਲ ਪੰਡੋਰੀ ਦੇ…ਬਰਨਾਲੇ ਮੱਛੀਆਂ ਵਾਂਗ ਤੈਰਦੀਆਂ ਫਿਰਦੀਆਂ ਨੇ ਵੋਟਾਂ…ਕਦੇ ਇਧਰ ਕਦੇ ਓਧਰ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,18 ਮਈ, ( ਨਿਰਮਲ ਸਿੰਘ ਪੰਡੋਰੀ )-

-ਨਗਰ ਨਿਗਮ ਬਰਨਾਲਾ ਲਈ ਤਿਆਰ ਹੋਈਆਂ ਵੋਟਰ ਸੂਚੀਆਂ ਵਿੱਚ ਵੋਟਾਂ ਦੀ ਤਬਦੀਲੀ ਦਾ ਮਾਮਲਾ ਗਰਮਾਇਆ ਹੋਇਆ ਹੈ। ਕਾਂਗਰਸ, ਅਕਾਲੀ ਅਤੇ ਭਾਜਪਾ ਦੇ ਆਗੂਆਂ ਨੇ ਦੋਸ਼ ਲਗਾਏ ਹਨ ਕਿ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸੱਤਾਧਾਰੀ ਆਗੂਆਂ ਦੇ ਇਸ਼ਾਰੇ ‘ਤੇ ਵੱਡੀ ਗਿਣਤੀ ਵਿੱਚ ਵੋਟਾਂ ਇੱਕ ਵਾਰਡ ਤੋਂ ਦੂਜੇ ਵਾਰਡਾਂ ਵਿੱਚ ਤਬਦੀਲ ਕੀਤੀਆਂ ਜਾ ਰਹੀਆਂ ਹਨ। ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਵੋਟਾਂ ਦੀ ਇਹ ਤਬਦੀਲੀ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਚੋਣਾਂ ‘ਚ ਲਾਭ ਦਿਵਾਉਣ ਲਈ ਕੀਤੀ ਜਾ ਰਹੀ ਹੈ। ਇਸ ਮੁੱਦੇ ‘ਤੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵੱਡੀ ਗਿਣਤੀ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲ ਕੇ ਸਾਰਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ। ਵਿਧਾਇਕ ਕਾਲਾ ਢਿੱਲੋਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਸਾਰੇ ਵਾਰਡਾਂ ਦੀ ਫਿਜੀਕਲੀ ਵੈਰੀਫਿਕੇਸ਼ਨ ਕਰਵਾ ਕੇ ਜੇਕਰ ਕੋਈ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਸੀਨੀਅਰ ਅਕਾਲੀ ਆਗੂ ਸੰਜੀਵ ਸ਼ੋਰੀ, ਯਾਦਵਿੰਦਰ ਬਿੱਟੂ ਦੀਵਾਨਾ ਤੇ ਐਡਵੋਕੇਟ ਰੁਪਿੰਦਰ ਸੰਧੂ ਨੇ ਵੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲ ਕੇ ਵਾਰਡਾਂ ਵਿੱਚ ਵੋਟਾਂ ਦੀ ਕੀਤੀ ਜਾ ਰਹੀ ਤਬਦੀਲੀ ਦਾ ਮੁੱਦਾ ਉਠਾਇਆ। ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਅਕਾਲੀ ਆਗੂਆਂ ਨੇ ਵੱਖੋ ਵੱਖੇ ਪੱਧਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਨੂੰ ਹਾਈਕੋਰਟ ਤੱਕ ਵੀ ਲਿਜਾ ਸਕਦੇ ਹਨ। ਉਕਤ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਿਲ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਜਿੰਨਾ ਵੱਡਾ ਮਰਜ਼ੀ ਅਧਿਕਾਰੀ ਹੋਵੇ। ਜ਼ਿਕਰਯੋਗ ਹੈ ਕਿ ਨਗਰ ਨਿਗਮ ਚੋਣਾਂ ਲਈ ਪ੍ਰਸ਼ਾਸਨ ਵੱਲੋਂ 5 ਮਈ ਨੂੰ ਅੰਤਿਮ ਸੂਚੀ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਵੋਟਾਂ ਦਾ ਐਲਾਨ ਕਰ ਦਿੱਤਾ ਅਤੇ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਪ੍ਰੰਤੂ ਇਸ ਦੌਰਾਨ ਇਹ ਸਾਹਮਣੇ ਆਇਆ ਕਿ ਬਰਨਾਲਾ ਨਗਰ ਨਿਗਮ ਦੇ ਕਈ ਵਾਰਡਾਂ ਦੀਆਂ ਵੋਟਰ ਸੂਚੀਆਂ ਵਿੱਚ ਰੋਜ਼ ਤਬਦੀਲੀ ਹੋ ਰਹੀ ਹੈ ਜਿਸ ਤਹਿਤ 35-35, 40, 50 ਅਤੇ 100 ਤੋਂ ਵੱਧ ਵੋਟਾਂ ਵੀ ਇੱਕ ਵਾਰਡ ਤੋਂ ਦੂਜੇ ਵਾਰਡ ਵਿੱਚ ਤਬਦੀਲ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ ਨੂੰ ਗੰਭੀਰਤਾ ਲੈਂਦੇ ਹੋਏ ਸੱਤਾ ਵਿਰੋਧੀ ਪਾਰਟੀਆਂ ਨੇ ਤੁਰੰਤ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਅਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ।

                                                              ਬਰਨਾਲਾ ‘ਚ ਵੋਟਰ ਸੂਚੀਆਂ ‘ਚ ਵੋਟਾਂ ਦੀ ਤਬਦੀਲੀ ਦੇ ਮਾਮਲੇ ਦੀ ਜਦ ਪੱਤਰਕਾਰਾਂ ਨੇ ਆਪਣੇ ਪੱਧਰ ‘ਤੇ ਪੜ੍ਹਤਾਲ ਕੀਤੀ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ ਕਿ ਵਾਰਡਬੰਦੀ ਸਬੰਧੀ ਬਣੇ ਨਕਸ਼ੇ ਦੀ ਉਲੰਘਣਾ ਕਰਕੇ ਇੱਕ ਵਾਰਡ ਦੀਆਂ ਕਈ ਵੋਟਾਂ ਕਿਸੇ ਹੋਰ ਵਾਰਡ ਵਿੱਚ ਦਰਜ ਕੀਤੀਆਂ ਗਈਆਂ ਹਨ ਜਦਕਿ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਇਹ ਵੋਟਾਂ ਆਪਣੇ ਵਾਰਡ ਵਿੱਚ ਹੀ ਦਰਜ ਸਨ। ਇਹ ਪ੍ਰਕਿਰਿਆ ਸਿਰਫ਼ ਇੱਕੋ ਵਾਰ ਨਹੀਂ ਸਗੋਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਰੋਜ਼ਾਨਾ ਕੀਤੀ ਜਾ ਰਹੀ ਹੈ ਭਾਵ ਕਿ ਤਿੰਨ ਚਾਰ ਦਿਨਾਂ ਤੋਂ ਰੋਜ਼ਾਨਾ ਵੋਟਾਂ ਦੀ ਤਬਦੀਲੀ ਕੀਤੀ ਜਾ ਰਹੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਪ੍ਰਕਿਰਿਆ ਵਿੱਚ ਸ਼ਾਮਿਲ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਅਧਿਕਾਰੀਆਂ ਵੱਲੋਂ ਵੋਟਰ ਸੂਚੀਆਂ ਵਿੱਚ ਦਰਜ ਵੋਟਾਂ ਨੂੰ “ਮੱਛੀਆਂ” ਵਾਂਗ ਇਧਰੋਂ ਉਧਰ ਕਰ ਦਿੱਤਾ ਹੈ, ਭਾਵ ਜਿਵੇਂ ਮੱਛੀਆਂ ਇੱਕ ਤਲਾਬ ਵਿੱਚ ਇੱਕ ਜਗ੍ਹਾ ਟਿਕ ਕੇ ਨਹੀਂ ਬੈਠ ਸਕਦੀਆਂ ਉਸੇ ਤਰ੍ਹਾਂ ਬਰਨਾਲੇ ਦੀਆਂ ਵੋਟਰ ਸੂਚੀਆਂ ਵਿੱਚ ਵੋਟਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ‘ਤੇ ਰੋਜ਼ਾਨਾ ਤਬਦੀਲ ਹੋ ਰਹੀਆਂ ਹਨ। ‌ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਅਕਾਲੀ ਆਗੂ ਕੁਲਵੰਤ ਸਿੰਘ ਕੀਤੂ, ਸੰਜੀਵ ਸ਼ੋਰੀ, ਯਾਦਵਿੰਦਰ ਬਿੱਟੂ ਦੀਵਾਨਾ, ਰੁਪਿੰਦਰ ਸਿੰਘ ਸੰਧੂ, ਬੀਜੇਪੀ ਆਗੂ ਯਾਦਵਿੰਦਰ ਸ਼ੰਟੀ ਨੇ ਵੋਟਰ ਸੂਚੀਆਂ ‘ਚ ਵੋਟਾਂ ਦੀ ਤਬਦੀਲੀ ਲਈ ਸਿੱਧੇ ਤੌਰ ‘ਤੇ ਸਥਾਨਕ ਸੱਤਾਧਾਰੀ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਆਪਣੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਇਹ ਆਗੂ ਆਪਣੀ ਲੋਕਪ੍ਰਿਅਤਾ ਖ਼ਤਮ ਕਰ ਚੁੱਕੇ ਹਨ ਅਤੇ ਇਹਨਾਂ ਆਗੂਆਂ ਦੇ ਕੋਲ ਲੋਕਾਂ ਦਾ ਸਾਹਮਣਾ ਕਰਨ ਦੀ ਜੁਰਅਤ ਨਹੀਂ ਹੈ ਜਿਸ ਕਰਕੇ ਇਹ ਚੋਣਾਂ ਜਿੱਤਣ ਲਈ ਹੱਥ ਮਕੰਡੇ ਅਪਣਾ ਰਹੇ ਹਨ। ਬਰਨਾਲੇ ਦੀਆਂ ਵੋਟਰ ਸੂਚੀਆਂ ‘ਚ ਵੋਟਾਂ ਦੀ ਤਬਦੀਲੀ ਦੇ ਮਾਮਲੇ ‘ਚ ਸੱਤਾ ਵਿਰੋਧੀ ਪਾਰਟੀ ਦੇ ਆਗੂਆਂ ਦੇ ਤੇਵਰਾਂ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਮਾਮਲੇ ‘ਤੇ ਧਿਆਨ ਦੇ ਕੇ ਵੋਟਰ ਸੂਚੀਆਂ ਠੀਕ ਨਾ ਕੀਤੀਆਂ ਤਾਂ ਵਿਰੋਧੀ ਪਾਰਟੀਆਂ ਦੇ ਆਗੂ ਇਸ ਪ੍ਰਕਿਰਿਆ ਲਈ ਜ਼ਿੰਮੇਵਾਰ ਆਗੂਆਂ ਨੂੰ ਸਬਕ ਸਿਖਾਉਣ ਲਈ “ਚਾਣਕੀਆ” ਨੀਤੀ ਵੀ ਅਪਣਾ ਸਕਦੇ ਹਨ ਜਿਸ ਦਾ ਖਮਿਆਜ਼ਾ ਸਿੱਧੇ ਤੌਰ ‘ਤੇ ਕਈ ਵਾਰਡਾਂ ਵਿੱਚ ਸੱਤਾ ਨੂੰ ਭੁਗਤਣਾ ਪਵੇਗਾ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

06/05/2026
ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

06/04/2026
ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

06/04/2026
Load More
Tags: #barnalanews#malwanews #newsupdate #dailyupdate#punjabnews
Previous Post

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

Next Post

Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

Nirmal Pandori

Nirmal Pandori

Related Posts

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼
ਬਰਨਾਲਾ ਆਸ-ਪਾਸ

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

by Nirmal Pandori
06/05/2026
ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ
ਬਰਨਾਲਾ ਆਸ-ਪਾਸ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

by Nirmal Pandori
06/04/2026
ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ
ਬਰਨਾਲਾ ਆਸ-ਪਾਸ

ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

by Nirmal Pandori
06/04/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਮਦਰ ਟੀਚਰ ਸਕੂਲ ਦੀ ਅਧਿਆਪਕਾ ਦੀ ਮੌਤ ਦਾ ਮਾਮਲਾ…ਵਿਭਾਗ ਨੇ ਬਣਾਈ ਜਾਂਚ ਟੀਮ

by Nirmal Pandori
06/03/2026
ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ
ਬਰਨਾਲਾ ਆਸ-ਪਾਸ

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

by Nirmal Pandori
06/02/2026
ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ
ਬਰਨਾਲਾ ਆਸ-ਪਾਸ

ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

by Nirmal Pandori
06/02/2026
Load More
Next Post
Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

Barnala Breaking... ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ...!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

ਹਕੂਮਤੀ ਤੋਤੇ ਬਣੇ ਕੁਝ ਪੁਲਿਸ ਅਫ਼ਸਰਾਂ ਨੂੰ ਹਾਈਕੋਰਟ ਦੀ ਵੱਡੀ ਨਸੀਹਤ…ਮਜੀਠੇ ਵਾਲੇ ਜੋਬਨਪ੍ਰੀਤ ਦਾ ਮਾਮਲਾ

ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ, ਕਿਤਾਬਾਂ ਤੇ ਵਰਦੀਆਂ ਸਬੰਧੀ ਮਨਮਾਨੀਆਂ ‘ਤੇ ਅਸੀਂ ਲਗਾਮ ਲਗਾਵਾਂਗੇ- ਭਗਵੰਤ ਮਾਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend