Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲੇ ਦਾ ਵਾਰਡ ਨੰਬਰ 25 : ਦੋ ਵੱਖਰੇ ਪਰਿਵਾਰਾਂ ਦੀਆਂ ਦਰਾਣੀਆਂ ਜੇਠਾਣੀਆਂ ਚੋਣ ਮੈਦਾਨ ‘ਚ ਆਹਮੋ ਸਾਹਮਣੇ

- ਚੋਣ ਪ੍ਰਚਾਰ ਵਿੱਚ ਬਣੀ ਹੋਈ ਹੈ ਦਿਲਚਸਪੀ

Nirmal Pandori by Nirmal Pandori
05/20/2026
in ਬਰਨਾਲਾ ਆਸ-ਪਾਸ
Reading Time: 1 min read
A A
0
ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,20 ਮਈ, (ਨਿਰਮਲ ਸਿੰਘ ਪੰਡੋਰੀ)-

ਅਕਸਰ ਕਿਹਾ ਜਾਂਦਾ ਹੈ ਕਿ ਰਾਜਨੀਤੀ ਵਿੱਚ ਕੋਈ ਕਿਸੇ ਦਾ ਸਕਾ ਸਬੰਧੀ ਨਹੀਂ ਹੁੰਦਾ।‌ ਰਾਜਨੀਤੀ ਇੱਕ ਅਜਿਹੀ ਖੇਡ ਹੈ ਜਿੱਥੇ ਕਈ ਵਾਰ ਆਪਣੇ ਹੀ ਗੋਲ ਕਰ ਜਾਂਦੇ ਹਨ। ਅਜੋਕੇ ਦੌਰ ਦੀ ਰਾਜਨੀਤੀ ਇੱਕ ਅਜਿਹਾ ਯੁੱਧ ਬਣ ਚੁੱਕੀ ਹੈ ਜਿਸ ਵਿੱਚ ਸਿਆਸੀ ਵੈਰੀਆਂ ਦੇ ਅੱਗੇ ਆਪਣੇ ਖੜੇ ਹੁੰਦੇ ਹਨ। ਕਈ ਵਾਰ ਤਾਂ ਹਾਲਾਤ ਇਹੋ ਜਿਹੇ ਵੀ ਬਣ ਜਾਂਦੇ ਹਨ ਕਿ ਸਿਆਸੀ ਵੈਰੀਆਂ ਦੀਆਂ ਤੋਪਾਂ ਆਪਣਿਆਂ ਦੇ ਮੋਢਿਆਂ ‘ਤੇ ਹੁੰਦੀਆਂ ਹਨ। ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਦੌਰਾਨ ਅਜਿਹੇ ਹਾਲਾਤ ਬਣੇ ਹੋਏ ਹਨ, ਵੈਸੇ ਤਾਂ ਕਈ ਵਾਰਡਾਂ ਵਿੱਚ ਇਹ ਸਥਿਤੀ ਬਣੀ ਹੋਈ ਹੈ ਜਿੱਥੇ ਆਪਣੇ ਹੀ ਆਪਣਿਆਂ ਦੇ ਸਾਹਮਣੇ ਖੜੇ ਹਨ ਪਰੰਤੂ ਸ਼ਹਿਰ ਦਾ ਵਾਰਡ ਨੰਬਰ 25 ਚਰਚਿਤ ਵਾਰਡ ਬਣਿਆ ਹੋਇਆ ਹੈ ਜਿੱਥੇ ਦੋ ਵੱਖਰੇ ਪਰਿਵਾਰਾਂ ਦੀਆਂ ਦਰਾਣੀਆਂ-ਜਠਾਣੀਆਂ ਆਹਮੋ ਸਾਹਮਣੇ ਚੋਣ ਮੈਦਾਨ ਵਿੱਚ ਹਨ। ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਮਮਤਾ ਕੌਂਸਲ ਚੋਣ ਮੈਦਾਨ ਵਿੱਚ ਹੈ ਜਦਕਿ ਉਸਦੇ ਮੁਕਾਬਲੇ ਉਸਦੀ ਜੇਠਾਣੀ ਰੁਪਿੰਦਰਪਾਲ ਕੌਰ ਰਮਾ ਸ਼ਰਮਾ ਨੇ ਵੀ ਝੰਡਾ ਚੁੱਕ ਲਿਆ ਹੈ। ਆਮ ਆਦਮੀ ਪਾਰਟੀ ਦੀ ਟਿਕਟ ਨਾ ਮਿਲਣ ਦੇ ਰੋਸ ਵਜੋਂ ਰਮਾ ਸ਼ਰਮਾ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਪ੍ਰੰਤੂ ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਰਮਾ ਸ਼ਰਮਾ ਨੂੰ ਵਾਰਡ ਨੰਬਰ 25 ਤੋਂ ਆਪਣੀ ਟਿਕਟ ਦੇ ਦਿੱਤੀ ਹੁਣ ਰਮਾ ਸ਼ਰਮਾ ਤੇ ਮਮਤਾ ਕੌਂਸਲ (ਜੇਠਾਣੀ ਦਰਾਣੀ) ਚੋਣ ਮੈਦਾਨ ਵਿੱਚ ਆਹਮੋ ਸਾਹਮਣੇ ਹਨ। ਦੂਜੇ ਪਾਸੇ ਇਸੇ 25 ਨੰਬਰ ਵਾਰਡ ਵਿੱਚ ਇੱਕ ਹੋਰ ਸਿਆਸੀ ਰੌਚਕਤਾ ਸਾਹਮਣੇ ਆਈ ਹੈ ਜਿਸ ਤਹਿਤ ਟਕਸਾਲੀ ਅਕਾਲੀ ਭੋਤਨਾ ਪਰਿਵਾਰ ਦੀਆਂ ਦੋ ਔਰਤਾਂ ਆਹਮੋ ਸਾਹਮਣੇ ਚੋਣ ਮੈਦਾਨ ਵਿੱਚ ਹਨ। ‌ ਟਕਸਾਲੀ ਅਕਾਲੀ ਆਗੂ ਜਰਨੈਲ ਸਿੰਘ ਭੋਤਨਾ ਦੀ ਨੂੰਹ ਜਸਵੀਰ ਕੌਰ ਭੋਤਨਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀ ਹੈ ਜਦਕਿ ਦੂਜੇ ਪਾਸੇ ਜਥੇਦਾਰ ਭੋਤਨਾ ਦੀ ਨੂੰਹ ਕੁਲਵਿੰਦਰ ਕੌਰ ਭੋਤਨਾ ਆਜ਼ਾਦ ਤੌਰ ‘ਤੇ ਮੈਦਾਨ ਵਿੱਚ ਹੈ। ਜਸਵੀਰ ਕੌਰ ਭੋਤਨਾ ਤੇ ਕੁਲਵਿੰਦਰ ਕੌਰ ਭੋਤਨਾ ਵੀ ਦੋਵੇਂ ਦਰਾਣੀ ਜੇਠਾਣੀ ਹਨ। ‌ਕੁਲਵਿੰਦਰ ਕੌਰ ਭੋਤਨਾ ਦਾ ਪਤੀ ਹਰਵੀਰ ਸਿੰਘ ਭੋਤਨਾ ਕਾਫ਼ੀ ਸਮੇਂ ਤੋਂ ਆਮ ਆਦਮੀ ਪਾਰਟੀ ਵਿੱਚ ਸਰਗਰਮ ਹੈ ਜੋ 25 ਮੈਂਬਰ ਵਾਰਡ ਤੋਂ ਟਿਕਟ ਦਾ ਮਜਬੂਤ ਦਾਅਵੇਦਾਰ ਸੀ ਪ੍ਰੰਤੂ ਅੱਖੋਂ ਪਰੋਖੇ ਕੀਤੇ ਜਾਣ ਦੇ ਰੋਸ ਵਜੋਂ ਉਸਨੇ ਆਜ਼ਾਦ ਤੌਰ ‘ਤੇ ਆਪਣੀ ਪਤਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੋਇਆ ਹੈ। ਇੱਕੋ ਵਾਰਡ ਵਿੱਚ ਦੋ ਵੱਖਰੇ ਵੱਖਰੇ ਪਰਿਵਾਰਾਂ ਦੀਆਂ ਦਰਾਣੀਆਂ ਜਠਾਣੀਆਂ ਦੇ ਚੋਣ ਯੁੱਧ ਨੇ ਚੋਣ ਪ੍ਰਚਾਰ ਵਿੱਚ ਰੌਚਿਕਤਾ ਬਣਾਈ ਹੋਈ ਹੈ। ਕਾਂਗਰਸ ਪਾਰਟੀ ਨੇ ਵਾਰਡ ਨੰਬਰ 25 ਵਿੱਚ ਮਨਜੀਤ ਸਿੰਘ ਗੁਰੂ ਦੀ ਪਤਨੀ ਮਨਦੀਪ ਕੌਰ ਗੁਰੂ ਨੂੰ ਟਿਕਟ ਦਿੱਤੀ ਹੈ।‌ ਲੋਕ ਚਰਚਾ ਹੈ ਕਿ ਪੰਜਾਬ ਪੁਲਿਸ ਦੇ ਸੀਆਈਡੀ ਵਿੰਗ ਵਿੱਚ ਲੰਮਾ ਸਮਾਂ ਨੌਕਰੀ ਕਰਨ ਕਰਕੇ ਕਾਨੂੰਨੀ ਅਤੇ ਸਿਆਸੀ ਦਾਅ ਪੇਚਾਂ ਦੇ ਮਾਹਿਰ ਮਨਜੀਤ ਸਿੰਘ ਗੁਰੂ ਦੇ ਪਰਿਵਾਰ ਨੂੰ ਆਪਣੇ ਮੁਕਾਬਲੇ ‘ਚ ਚੋਣ ਲੜ ਰਹੀਆਂ ਦਰਾਣੀਆਂ-ਜਠਾਣੀਆਂ ਦੇ ਸਿਆਸੀ ਕਲੇਸ਼ ਦਾ ਫਾਇਦਾ ਮਿਲ ਸਕਦਾ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ

05/20/2026
ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

05/19/2026
ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

05/19/2026
Load More
Tags: #barnalanews#malwanews #newsupdate #dailyupdate#punjabnews
Previous Post

ਪਾਵਰਕਾਮ ਦਾ ਸਾਬਕਾ ਸੀਐਮਡੀ, ਐਸਡੀਓ ਅਤੇ ਇੱਕ ਬਿਲਡਰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

Nirmal Pandori

Nirmal Pandori

Related Posts

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ
ਬਰਨਾਲਾ ਆਸ-ਪਾਸ

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ

by Nirmal Pandori
05/20/2026
ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!
ਬਰਨਾਲਾ ਆਸ-ਪਾਸ

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

by Nirmal Pandori
05/19/2026
ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼
ਬਰਨਾਲਾ ਆਸ-ਪਾਸ

ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

by Nirmal Pandori
05/19/2026
Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!
ਬਰਨਾਲਾ ਆਸ-ਪਾਸ

Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

by Nirmal Pandori
05/19/2026
ਬੋਲ ਪੰਡੋਰੀ ਦੇ…ਬਰਨਾਲੇ ਮੱਛੀਆਂ ਵਾਂਗ ਤੈਰਦੀਆਂ ਫਿਰਦੀਆਂ ਨੇ ਵੋਟਾਂ…ਕਦੇ ਇਧਰ ਕਦੇ ਓਧਰ…!
ਬਰਨਾਲਾ ਆਸ-ਪਾਸ

ਬੋਲ ਪੰਡੋਰੀ ਦੇ…ਬਰਨਾਲੇ ਮੱਛੀਆਂ ਵਾਂਗ ਤੈਰਦੀਆਂ ਫਿਰਦੀਆਂ ਨੇ ਵੋਟਾਂ…ਕਦੇ ਇਧਰ ਕਦੇ ਓਧਰ…!

by Nirmal Pandori
05/18/2026
ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼
ਬਰਨਾਲਾ ਆਸ-ਪਾਸ

ਬਰਨਾਲਾ ਦੇ ਵੱਡੇ ਅਫ਼ਸਰ ਸ਼ੱਕ ਦੇ ਘੇਰੇ ‘ਚ…ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਵੋਟਰ ਸੂਚੀਆਂ ‘ਚ ਛੇੜਛਾੜ ਦੇ ਲੱਗੇ ਦੋਸ਼

by Nirmal Pandori
05/18/2026
Load More

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਨਾਲੇ ਦਾ ਵਾਰਡ ਨੰਬਰ 25 : ਦੋ ਵੱਖਰੇ ਪਰਿਵਾਰਾਂ ਦੀਆਂ ਦਰਾਣੀਆਂ ਜੇਠਾਣੀਆਂ ਚੋਣ ਮੈਦਾਨ ‘ਚ ਆਹਮੋ ਸਾਹਮਣੇ

ਪਾਵਰਕਾਮ ਦਾ ਸਾਬਕਾ ਸੀਐਮਡੀ, ਐਸਡੀਓ ਅਤੇ ਇੱਕ ਬਿਲਡਰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend