Skip to main content

Gee 98News

ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਗਰੇਵਾਲ ਨੂੰ ਭਰਵਾਂ ਹੁੰਗਾਰਾ

ਬਰਨਾਲਾ,24 ਮਈ, ( ਹਰਵਿੰਦਰ ਸਿੰਘ ਕਾਲਾ )-

ਨਗਰ ਨਿਗਮ ਚੋਣਾਂ ਬਰਨਾਲਾ ਲਈ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਕੌਰ ਗਰੇਵਾਲ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ੀ ਦਿੰਦੇ ਹੋਏ ਘਰ ਘਰ ਜਾ ਕੇ ਵੋਟਰਾਂ ਨਾਲ ਨਿੱਜੀ ਤੌਰ ‘ਤੇ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ‌ ਹਰਮਿੰਦਰ ਕੌਰ ਗਰੇਵਾਲ ਵੱਲੋਂ ਵੋਟਰਾਂ ਨੂੰ ਵਾਰਡ ਪ੍ਰਤੀ ਆਪਣੇ ਵਿਜ਼ਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਸ ਪ੍ਰਤੀ ਲੋਕਾਂ ਦਾ ਰੁਝਾਨ ਹਰਮਿੰਦਰ ਕੌਰ ਗਰੇਵਾਲ ਦੀ ਚੋਣ ਮੁਹਿੰਮ ਨੂੰ ਮਜ਼ਬੂਤੀ ਦਿੰਦਾ ਜਾਪਦਾ ਹੈ। ‌ ਆਪ ਉਮੀਦਵਾਰ ਹਰਮਿੰਦਰ ਕੌਰ ਗਰੇਵਾਲ ਦੇ ਸਹੁਰਾ ਅਤੇ ਸਾਬਕਾ ਕੌਂਸਲਰ ਜਗਜੀਤ ਸਿੰਘ ਜੱਗੂ ਮੋਰ ਦੀ ਅਗਵਾਈ ਵਿੱਚ ਵਾਰਡ ਨੰਬਰ 13 ਦੇ ਹਿੱਸੇ ਹੇਮਕੁੰਟ ਨਗਰ ਵਿੱਚ ਇੱਕ ਭਰਵੀਂ ਇਕੱਤਰਤਾ ਨੇ ਹਰਮਿੰਦਰ ਕੌਰ ਦੀ ਜਿੱਤ ਲਈ ਉਤਸ਼ਾਹ ਨਾਲ ਕੰਮ ਕਰਨ ਦਾ ਪ੍ਰਣ ਕੀਤਾ। ‌ ਇਸ ਮੌਕੇ ਹਾਜ਼ਰ ਬਲਤੇਜ ਸਿੰਘ ਸਿੱਧੂ, ਬਿਕਰਮਜੀਤ ਸਿੰਘ, ਬਲਵੀਰ ਕੌਰ ਸਾਬਕਾ ਐਮਸੀ ,ਪਰਮਜੀਤ ਕੌਰ, ਵੀਨਾਰਾਣੀ, ਸ਼ਸ਼ੀ, ਸਰਬਜੀਤ ਕੌਰ, ਮਨਜੀਤ ਕੌਰ, ਬਲਵੀਰ ਕੌਰ ਅਤੇ ਅਮਨਦੀਪ ਕੌਰ ਆਦਿ ਨੇ ਕਿਹਾ ਕਿ ਇਸ ਵਾਰ 13 ਨੰਬਰ ਵਾਰਡ ਦੇ ਵੋਟਰ ਹਰਮਿੰਦਰ ਕੌਰ ਗਰੇਵਾਲ ਦੇ ਰੂਪ ਵਿੱਚ ਪੜ੍ਹਿਆ ਲਿਖਿਆ ਤੇ ਉਦਮੀ ਉਮੀਦਵਾਰ ਚੁਣਨ ਲਈ ਤਿਆਰ ਬਰ ਤਿਆਰ ਹਨ। ‌ ਚੋਣ ਪ੍ਰਚਾਰ ਦੌਰਾਨ ਆਪ ਉਮੀਦਵਾਰ ਗਰੇਵਾਲ ਦੇ ਸਮਰਥਕਾਂ ਨੇ ਦਾਅਵਾ ਕੀਤਾ ਕਿ ਲੋਕਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਉਹਨਾਂ ਦੀ ਜਿੱਤ ਯਕੀਨੀ ਹੈ।

Gee98 Ads
error: Content is protected !!