Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਨਿਗਮ ਚੋਣਾਂ : ਵੱਡੇ ਸਿਆਸੀ ਆਗੂਆਂ ਨੇ ਪ੍ਰਚਾਰ ਤੋਂ ਵੱਟਿਆ ਪਾਸਾ…ਸਥਾਨਕ ਆਗੂਆਂ ਨੇ ਜੋੜੇ ਵੋਟਰਾਂ ਅੱਗੇ ਹੱਥ

- ਚੋਣ ਪ੍ਰਚਾਰ 'ਚ ਵਿਰੋਧੀ ਪਾਰਟੀਆਂ ਨੇ ਸੱਤਾਧਿਰ ਨੂੰ ਦਿੱਤੀ ਤਕੜੀ ਟੱਕਰ

Nirmal Pandori by Nirmal Pandori
05/24/2026
in ਬਰਨਾਲਾ ਆਸ-ਪਾਸ
Reading Time: 1 min read
A A
0
ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,24 ਮਈ, (ਨਿਰਮਲ ਸਿੰਘ ਪੰਡੋਰੀ)-

ਨਗਰ ਨਿਗਮ ਚੋਣਾਂ ਲਈ ਲਾਊਡ ਸਪੀਕਰ ਲਾ ਕੇ ਅਤੇ ਵੱਡੇ ਇਕੱਠ ਕਰਕੇ ਪ੍ਰਚਾਰ ਕਰਨ ‘ਤੇ ਪਾਬੰਦੀ ਲੱਗਣ ਤੋਂ ਬਾਅਦ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੇ ਨਿੱਜੀ ਤੌਰ ‘ਤੇ ਵੋਟਰਾਂ ਨਾਲ ਸੰਪਰਕ ਸ਼ੁਰੂ ਕਰ ਦਿੱਤਾ ਹੈ। ‌ਚੋਣਾਂ ਲਈ 19 ਮਈ ਤੋਂ ਲੈ ਕੇ 24 ਮਈ ਤੱਕ ਸਾਰੀਆਂ ਸਿਆਸੀ ਪਾਰਟੀਆਂ ਦੇ ਚੋਣ ਲੜ ਰਹੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੇ ਵੱਡੀਆਂ ਚੋਣ ਮੀਟਿੰਗਾਂ ਅਤੇ ਨੁੱਕੜ ਮੀਟਿੰਗਾਂ ਕਰਕੇ ਆਪਣੇ ਹੱਕ ਵਿੱਚ ਲਹਿਰ ਪੈਦਾ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ। ਨਿਗਮ ਚੋਣਾਂ ਦੇ 50 ਵਾਰਡਾਂ ਲਈ ਉੰਝ ਭਾਵੇਂ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਸਾਰੇ ਵਾਰਡਾਂ ‘ਤੇ ਆਪਣੇ ਉਮੀਦਵਾਰ ਨਹੀਂ ਉਤਾਰ ਸਕੀਆ ਪ੍ਰੰਤੂ ਚੋਣ ਪ੍ਰਚਾਰ ਦੌਰਾਨ ਇਹਨਾਂ ਪਾਰਟੀਆਂ ਨੇ ਸੱਤਾਧਾਰੀ ਪਾਰਟੀ ਨੂੰ ਬਰਾਬਰ ਦੀ ਟੱਕਰ ਦਿੱਤੀ। ‌ ਕੁਝ ਵਾਰਡਾਂ ਵਿੱਚ ਤਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਚੋਣ ਪ੍ਰਚਾਰ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਤੋਂ ਦੋ ਕਦਮ ਅੱਗੇ ਰਹੀਆਂ। ‌ ਆਮ ਆਦਮੀ ਪਾਰਟੀ ਲਈ ਪ੍ਰਚਾਰ ਵਿੱਚ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਹੀ ਵੱਡੇ ਚਿਹਰੇ ਰਹੇ ਜਦਕਿ ਕਾਂਗਰਸ ਪਾਰਟੀ ਦੀ ਕਮਾਂਡ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਥ ਵਿੱਚ ਰਹੀ। ਦੂਜੇ ਪਾਸੇ ਭਾਜਪਾ ਲਈ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਨਿਤਰੇ ਰਹੇ ਅਤੇ ਪਿਛਲੇ ਦੋ ਕੁ ਦਿਨਾਂ ‘ਚ ਸੀਨੀਅਰ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਵੀ ਕੁਝ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ।

                                                           ਸ਼੍ਰੋਮਣੀ ਅਕਾਲੀ ਦਲ ਲਈ ਕੁਲਵੰਤ ਸਿੰਘ ਕੀਤੂ ਸਮੇਤ ਸੰਜੀਵ ਸ਼ੋਰੀ ਨੇ ਚੋਣ ਪ੍ਰਚਾਰ ਦੀ ਕਮਾਂਡ ਸੰਭਾਲੀ। ਨਗਰ ਨਿਗਮ ਬਰਨਾਲਾ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਇਹ ਹੈਰਾਨੀਜਨਕ ਪੱਖ ਸਾਹਮਣੇ ਆਇਆ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਵੱਡੇ ਆਗੂ ਨੇ ਚੋਣ ਪ੍ਰਚਾਰ ਵਿੱਚ ਹਾਜ਼ਰੀ ਨਹੀਂ ਭਰੀ ਇੱਥੋਂ ਤੱਕ ਕਿ ਪਾਰਟੀਆਂ ਵੱਲੋਂ ਇਹਨਾਂ ਚੋਣਾਂ ਲਈ ਅਬਜਰਵਰ ਦੇ ਤੌਰ ‘ਤੇ ਨਿਯੁਕਤ ਕੀਤੇ ਗਏ ਵੱਡੇ ਆਗੂਆਂ ਨੇ ਵੀ ਬਰਨਾਲਾ ਦੇ ਚੋਣ ਪ੍ਰਚਾਰ ਵਿੱਚ ਕਦਮ ਨਹੀਂ ਰੱਖਿਆ। ‌ ਆਮ ਆਦਮੀ ਪਾਰਟੀ ਦੇ ਅਬਜ਼ਰਵਰ ਨਿਯੁਕਤ ਕੀਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਤਾਂ ਨਗਰ ਨਿਗਮ ਚੋਣਾਂ ਸਬੰਧੀ ਨਿੱਜੀ ਤੌਰ ‘ਤੇ ਬਰਨਾਲੇ ਪੁੱਜ ਕੇ ਮੀਟਿੰਗ ਤੱਕ ਵੀ ਨਹੀਂ ਕੀਤੀ। ਸੂਤਰਾਂ ਅਨੁਸਾਰ ਵਿੱਤ ਮੰਤਰੀ ਚੀਮਾ ਨੇ ਬਰਨਾਲਾ ਨਿਗਮ ਚੋਣਾਂ ਸਬੰਧੀ ਵਰਚੂਅਲ ਮੀਟਿੰਗ ਹੀ ਕੀਤੀ। ਕਾਂਗਰਸ ਪਾਰਟੀ ਲਈ ਅਬਜ਼ਰਵਰ ਨਿਯੁਕਤ ਕੀਤੇ ਬਲਵਿੰਦਰ ਸਿੰਘ ਬੈਂਸ ਸਾਬਕਾ ਵਿਧਾਇਕ ਵੀ ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਵਾਰ ਆਏ ਜਦਕਿ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਵੀ ਹਾਜ਼ਰੀ ਨਹੀਂ ਭਰੀ ਜਦਕਿ ਭਾਜਪਾ ਦੇ ਅਬਜ਼ਰਵਰ ਵਿਜੇ ਸਾਂਪਲਾ ਵੀ ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਏ ਅਤੇ ਸਮੁੱਚੇ ਚੋਣ ਪ੍ਰਚਾਰ ਵਿੱਚੋਂ ਉਹ ਵੀ ਗ਼ੈਰ ਹਾਜ਼ਰ ਹੀ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਵੀ ਕਿਸੇ ਵੱਡੇ ਆਗੂ ਨੇ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਬਰਨਾਲਾ ਦੀ ਧਰਤੀ ‘ਤੇ ਕਦਮ ਨਹੀਂ ਰੱਖਿਆ। ਬਰਨਾਲਾ ਨਿਗਮ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਇਹ ਵੀ ਵੇਖਣ ਵਿੱਚ ਆਇਆ ਕਿ ਆਮ ਆਦਮੀ ਪਾਰਟੀ ਦੇ ਜ਼ਿਲ੍ਹੇ ਨਾਲ ਸੰਬੰਧਿਤ ਦੋਵੇਂ ਵਿਧਾਇਕਾਂ ਨੇ ਵੀ ਬਰਨਾਲਾ ‘ਚ ਚੋਣ ਪ੍ਰਚਾਰ ਲਈ ਬਹੁਤੀ ਦਿਲਚਸਪੀ ਨਹੀਂ ਦਿਖਾਈ।ਕੁੱਲ ਮਿਲਾ ਕੇ ਸਾਰੀਆਂ ਪਾਰਟੀਆਂ ਦੇ ਸਥਾਨਕ ਆਗੂਆਂ ਨੇ ਹੀ ਆਪਣੇ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਕੀਤਾ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

05/24/2026
ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਗਰੇਵਾਲ ਨੂੰ ਭਰਵਾਂ ਹੁੰਗਾਰਾ

ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਗਰੇਵਾਲ ਨੂੰ ਭਰਵਾਂ ਹੁੰਗਾਰਾ

05/24/2026
ਵਾਰਡ ਨੰਬਰ 37 ‘ਚ ਆਜ਼ਾਦ ਉਮੀਦਵਾਰ ਖਾਲਸਾ ਨੇ ਵਿਗਾੜੇ ਸਿਆਸੀ ਪਾਰਟੀਆਂ ਦੇ ਸਮੀਕਰਨ

ਵਾਰਡ ਨੰਬਰ 37 ‘ਚ ਆਜ਼ਾਦ ਉਮੀਦਵਾਰ ਖਾਲਸਾ ਨੇ ਵਿਗਾੜੇ ਸਿਆਸੀ ਪਾਰਟੀਆਂ ਦੇ ਸਮੀਕਰਨ

05/24/2026
Load More
Tags: #barnalanews#malwanews #newsupdate #dailyupdate#punjabnews
Previous Post

ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਗਰੇਵਾਲ ਨੂੰ ਭਰਵਾਂ ਹੁੰਗਾਰਾ

Next Post

ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

Nirmal Pandori

Nirmal Pandori

Related Posts

ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ
ਬਰਨਾਲਾ ਆਸ-ਪਾਸ

ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

by Nirmal Pandori
05/24/2026
ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਗਰੇਵਾਲ ਨੂੰ ਭਰਵਾਂ ਹੁੰਗਾਰਾ
ਬਰਨਾਲਾ ਆਸ-ਪਾਸ

ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਗਰੇਵਾਲ ਨੂੰ ਭਰਵਾਂ ਹੁੰਗਾਰਾ

by Nirmal Pandori
05/24/2026
ਵਾਰਡ ਨੰਬਰ 37 ‘ਚ ਆਜ਼ਾਦ ਉਮੀਦਵਾਰ ਖਾਲਸਾ ਨੇ ਵਿਗਾੜੇ ਸਿਆਸੀ ਪਾਰਟੀਆਂ ਦੇ ਸਮੀਕਰਨ
ਬਰਨਾਲਾ ਆਸ-ਪਾਸ

ਵਾਰਡ ਨੰਬਰ 37 ‘ਚ ਆਜ਼ਾਦ ਉਮੀਦਵਾਰ ਖਾਲਸਾ ਨੇ ਵਿਗਾੜੇ ਸਿਆਸੀ ਪਾਰਟੀਆਂ ਦੇ ਸਮੀਕਰਨ

by Nirmal Pandori
05/24/2026
ਬਰਨਾਲਾ ਦੇ ਵਾਰਡ ਨੰਬਰ 31 ਦੀ ਚੋਣ ‘ਤੇ ਲਟਕੀ ਕਾਨੂੰਨੀ ਤਲਵਾਰ… ਹਾਈਕੋਰਟ ਨੇ ਰੱਦ ਨਹੀਂ ਕੀਤੀ ਪਟੀਸ਼ਨ
ਬਰਨਾਲਾ ਆਸ-ਪਾਸ

ਬਰਨਾਲਾ ਦੇ ਵਾਰਡ ਨੰਬਰ 31 ਦੀ ਚੋਣ ‘ਤੇ ਲਟਕੀ ਕਾਨੂੰਨੀ ਤਲਵਾਰ… ਹਾਈਕੋਰਟ ਨੇ ਰੱਦ ਨਹੀਂ ਕੀਤੀ ਪਟੀਸ਼ਨ

by Nirmal Pandori
05/23/2026
ਹਰੇਕ ਲੋੜਵੰਦ ਨਾਗਰਿਕ ਨੂੰ ਭਲਾਈ ਸਕੀਮਾਂ ਦਾ ਲਾਭ ਦਿਵਾਉਣ ਲਈ ਕੰਮ ਕਰਾਂਗੇ-ਹਰਮਿੰਦਰ ਕੌਰ ਗਰੇਵਾਲ
ਬਰਨਾਲਾ ਆਸ-ਪਾਸ

ਹਰੇਕ ਲੋੜਵੰਦ ਨਾਗਰਿਕ ਨੂੰ ਭਲਾਈ ਸਕੀਮਾਂ ਦਾ ਲਾਭ ਦਿਵਾਉਣ ਲਈ ਕੰਮ ਕਰਾਂਗੇ-ਹਰਮਿੰਦਰ ਕੌਰ ਗਰੇਵਾਲ

by Nirmal Pandori
05/22/2026
ਬਰਨਾਲਾ ਦੇ ਵਾਰਡ ਨੰਬਰ 46 ਤੋਂ ਅਕਾਲੀ ਉਮੀਦਵਾਰ ਸੋਨੀ ਜਾਗਲ ਦੀ ਚੋਣ ਮੁਹਿੰਮ ਨੇ ਫੜੀ ਤੇਜ਼ੀ
ਬਰਨਾਲਾ ਆਸ-ਪਾਸ

ਬਰਨਾਲਾ ਦੇ ਵਾਰਡ ਨੰਬਰ 46 ਤੋਂ ਅਕਾਲੀ ਉਮੀਦਵਾਰ ਸੋਨੀ ਜਾਗਲ ਦੀ ਚੋਣ ਮੁਹਿੰਮ ਨੇ ਫੜੀ ਤੇਜ਼ੀ

by Nirmal Pandori
05/22/2026
Load More
Next Post
ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

ਨਿਗਮ ਚੋਣਾਂ : ਵੱਡੇ ਸਿਆਸੀ ਆਗੂਆਂ ਨੇ ਪ੍ਰਚਾਰ ਤੋਂ ਵੱਟਿਆ ਪਾਸਾ…ਸਥਾਨਕ ਆਗੂਆਂ ਨੇ ਜੋੜੇ ਵੋਟਰਾਂ ਅੱਗੇ ਹੱਥ

ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਗਰੇਵਾਲ ਨੂੰ ਭਰਵਾਂ ਹੁੰਗਾਰਾ

ਵਾਰਡ ਨੰਬਰ 37 ‘ਚ ਆਜ਼ਾਦ ਉਮੀਦਵਾਰ ਖਾਲਸਾ ਨੇ ਵਿਗਾੜੇ ਸਿਆਸੀ ਪਾਰਟੀਆਂ ਦੇ ਸਮੀਕਰਨ

ਚਿੰਤਾਜਨਕ ਖ਼ਬਰ…ਪੰਜਾਬ ‘ਚ ਪ੍ਰੀ-SIR…37 ਲੱਖ ਵੋਟਰ ਕਾਰਡ ਸ਼ੱਕੀ ਕਰਾਰ

ਬਰਨਾਲਾ ਦੇ ਵਾਰਡ ਨੰਬਰ 31 ਦੀ ਚੋਣ ‘ਤੇ ਲਟਕੀ ਕਾਨੂੰਨੀ ਤਲਵਾਰ… ਹਾਈਕੋਰਟ ਨੇ ਰੱਦ ਨਹੀਂ ਕੀਤੀ ਪਟੀਸ਼ਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend