ਬਰਨਾਲਾ,30 ਮਈ, (ਨਿਰਮਲ ਸਿੰਘ ਪੰਡੋਰੀ)-
ਨਗਰ ਨਿਗਮ ਬਰਨਾਲਾ ਦਾ ਚੋਣ ਅਮਲ 29 ਮਈ ਨੂੰ ਚੋਣ ਨਤੀਜਿਆਂ ਦੇ ਨਾਲ ਹੀ ਪੂਰਾ ਹੋ ਗਿਆ ਹੈ। ਨਗਰ ਨਿਗਮ ਦੀਆਂ ਇਹ ਪਹਿਲੀਆਂ ਚੋਣਾਂ ਪੂਰੇ ਤਣਾਅਪੂਰਨ ਮਾਹੌਲ ਵਿੱਚ ਸੰਪੰਨ ਹੋਈਆਂ ਅਤੇ ਪਹਿਲੀ ਵਾਰ ਇਹਨਾਂ ਸ਼ਹਿਰੀ ਚੋਣਾਂ ‘ਚ ਅਜਿਹਾ ਤਣਾਅ ਵੇਖਿਆ ਗਿਆ। ਇਹਨਾਂ ਚੋਣਾਂ ਵਿੱਚ ਸੱਤਾਧਾਰੀ ਪਾਰਟੀ ‘ਆਪ’ ਨੇ 50 ਸੀਟਾਂ ‘ਤੇ ਚੋਣ ਲੜਕੇ 36 ਸੀਟਾਂ ਪ੍ਰਾਪਤ ਕੀਤੀਆਂ। ਕਾਂਗਰਸ ਪਾਰਟੀ ਨੇ 39 ਸੀਟਾਂ ‘ਤੇ ਚੋਣ ਲੜ ਕੇ 2 ਸੀਟਾਂ ਪ੍ਰਾਪਤ ਕੀਤੀਆਂ ਜਦ ਕਿ ਭਾਜਪਾ ਨੇ 27 ਸੀਟਾਂ ‘ਤੇ ਚੋਣ ਲੜੀ ਅਤੇ 7 ਸੀਟਾਂ ਜਿੱਤੀਆਂ। ਸ਼੍ਰੋਮਣੀ ਅਕਾਲੀ ਦਲ ਨੇ ਵੀ 27 ਸੀਟਾਂ ‘ਤੇ ਚੋਣ ਲੜੀ ਅਤੇ ਉਹ ਕੋਈ ਵੀ ਸੀਟ ਜਿੱਤਣ ਵਿੱਚ ਕਾਮਯਾਬ ਨਹੀਂ ਹੋਇਆ। ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਨੇ ਵੀ ਦੋ ਸੀਟਾਂ ‘ਤੇ ਚੋਣ ਲੜੀ ਸੀ, ਜਿਸ ਦੇ ਦੋਵੇਂ ਉਮੀਦਵਾਰ ਹੀ ਚੋਣ ਹਾਰ ਗਏ। ਇਹਨਾਂ ਚੋਣਾਂ ‘ਚ ਜੇਕਰ ਚੋਣ ਜਿੱਤਣ ਦੀ ਸੂਚੀ ਵਿੱਚ Top 10 ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਦੀ ਸੁਨੇਹ ਲਤਾ (bjp) ਵਾਰਡ ਨੰਬਰ 41 ਤੋਂ ਸਭ ਤੋਂ ਵੱਧ 733 ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਪਹਿਲੇ ਨੰਬਰ ‘ਤੇ ਰਹੇ ਜਦਕਿ ਵਾਰਡ ਨੰਬਰ 18 ਤੋਂ ਗੁਰਜੀਤ ਸਿੰਘ ਰਾਮਨਵਾਸੀਆ (aap) 669 ਵੋਟਾਂ ਨਾਲ ਦੂਜੇ ਅਤੇ ਵਾਰਡ ਨੰਬਰ 8 ਤੋਂ ਕੁਲਦੀਪ ਕੁਮਾਰ (aap) 524 ਵੋਟਾਂ ਨਾਲ ਤੀਜੇ ਨੰਬਰ ‘ਤੇ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 50 ਤੋਂ ਆਪ ਦੀ ਉਮੀਦਵਾਰ ਸੁਖਜੀਤ ਕੌਰ ਸੁੱਖੀ ਨੇ 505 ਵੋਟਾਂ ‘ਤੇ ਜਿੱਤ ਪ੍ਰਾਪਤ ਕੀਤੀ ਅਤੇ ਵਾਰਡ ਨੰਬਰ 1 ਤੋਂ ਪਰਮਜੀਤ ਕੌਰ (aap) ਨੇ 504 ਵੋਟਾਂ ਨਾਲ, ਵਾਰਡ ਨੰਬਰ 9 ਤੋਂ ਰੇਨੂ ਰਾਣੀ (aap) ਨੇ 501 ਵੋਟਾਂ ਨਾਲ, ਵਾਰਡ ਨੰਬਰ 5 ਅਤੇ 16 ਤੋਂ ਕਰਮਵਾਰ ਅਮਰਜੀਤ ਕੌਰ (aap) ਅਤੇ ਜਗਸੀਰ ਸਿੰਘ ਗਰੇਵਾਲ (aap) ਨੇ 494-494 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਵਾਰਡ ਨੰਬਰ 34 ਤੋਂ ਗਗਨਦੀਪ ਸਿੰਘ (aap) ਨੇ 485 ਵੋਟਾਂ ਨਾਲ ਅਤੇ ਵਾਰਡ ਨੰਬਰ 14 ਤੋਂ ਰਣਜੀਤ ਸਿੰਘ (aap) ਨੇ 433 ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਜਿੱਤਣ ਵਾਲੇ Top 10 ਉਮੀਦਵਾਰਾਂ ਦੀ ਸੂਚੀ ਵਿੱਚ ਨਾਮ ਦਰਜ ਕਰਵਾਇਆ। ਜਿੱਤਣ ਵਾਲੇ ਉਮੀਦਵਾਰਾਂ ਦੀ ਸੂਚੀ ਵਿੱਚ ਸਭ ਤੋਂ ਘੱਟ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਵਾਰਡ ਨੰਬਰ 40 ਤੋਂ ਬੀਜੇਪੀ ਦੇ ਬਾਰੂ ਸਿੰਘ ਨੇ 10 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਵਾਰਡ ਨੰਬਰ 30 ਤੋਂ ਬੀਜੇਪੀ ਦੇ ਹੀ ਰਾਜੂ ਚੌਧਰੀ ਨੇ 19 ਵੋਟਾਂ ਨਾਲ ਚੋਣ ਜਿੱਤੀ ਜਦਕਿ ਵਾਰਡ ਨੰਬਰ 36 ਤੋਂ ਮੋਨਿਕਾ ਬਾਂਸਲ (aap) ਨੇ 24 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। Top 10 ਸੂਚੀ ਵਿੱਚ ਵਾਰਡ ਨੰਬਰ 8 ਤੇ 9 ਤੋਂ ਜਿੱਤਣ ਵਾਲੇ ਦੋਵੇਂ ਉਮੀਦਵਾਰ ਰਿਸ਼ਤੇ ਵਿੱਚ ਪਤੀ ਪਤਨੀ ਹਨ।









