Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪਿੰਡ ਨਾਈਵਾਲਾ ਦੇ ਬਹੁ ਗਿਣਤੀ ਪੰਚਾਂ ਨੇ ਹਲਕਾ ਵਿਧਾਇਕ ਅਤੇ ਅਧਿਕਾਰੀਆਂ ‘ਤੇ ਲਗਾਏ ਧੱਕੇਸ਼ਾਹੀ ਦੇ ਦੋਸ਼

- ਨਵੀਂ ਡਿਸਪੈਂਸਰੀ ਦੀ ਉਸਾਰੀ ਵਾਲੀ ਜਗ੍ਹਾ ਅਤੇ ਪ੍ਰਬੰਧਕ ਦੀ ਨਿਯੁਕਤੀ 'ਤੇ ਉੱਠੇ ਸਵਾਲ

Nirmal Pandori by Nirmal Pandori
06/01/2026
in ਬਰਨਾਲਾ ਆਸ-ਪਾਸ
Reading Time: 1 min read
A A
0
ਪਿੰਡ ਨਾਈਵਾਲਾ ਦੇ ਬਹੁ ਗਿਣਤੀ ਪੰਚਾਂ ਨੇ ਹਲਕਾ ਵਿਧਾਇਕ ਅਤੇ ਅਧਿਕਾਰੀਆਂ ‘ਤੇ ਲਗਾਏ ਧੱਕੇਸ਼ਾਹੀ ਦੇ ਦੋਸ਼
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,1 ਜੂਨ, ( ਨਿਰਮਲ ਸਿੰਘ ਪੰਡੋਰੀ )-

ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਨਾਈਵਾਲਾ ਦੀ ਪੰਚਾਇਤ ਦੇ ਬਹੁ ਗਿਣਤੀ ਪੰਚਾਂ ਨੇ ਪਿੰਡ ਵਿੱਚ ਵਿਕਾਸ ਕੰਮਾਂ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਕਾਨੂੰਨੀ ਨਿਯਮਾਂ ਦੀ ਉਲੰਘਣਾ ਅਤੇ ਧੱਕੇਸ਼ਾਹੀ ਦੇ ਦੋਸ਼ ਲਗਾਏ। ‌ਪਿੰਡ ਦੀ ਪੰਚਾਇਤ ਦੇ 5 ਪੰਚਾਂ ਚੇਤੂ ਸਿੰਘ, ਮਨਜੀਤ ਸਿੰਘ, ਬਹਾਦਰ ਸਿੰਘ, ਚੰਦਰ ਊਸ਼ਾ ਅਤੇ ਰਾਣੀ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਿੰਡ ਨਾਈਵਾਲਾ ਦੇ ਸਰਪੰਚ ਗੁਰਮੁਖ ਸਿੰਘ ਦੀ ਕੁਝ ਸਮਾਂ ਪਹਿਲਾਂ ਅਚਾਨਕ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਪੰਚਾਇਤ ਵਿੱਚ 9 ਪੰਚ ਹਨ ਜਿਨਾਂ ਵਿੱਚੋਂ 5 ਇੱਕ ਪਾਸੇ ਹਨ ਅਤੇ 4 ਦੂਜੇ ਪਾਸੇ ਹਨ। ‌ ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਚਾਰ ਪੰਚਾਂ ਦੀ ਧਿਰ ਨਾਲ ਮਿਲ ਕੇ ਪਿੰਡ ਵਿੱਚ ਵਿਕਾਸ ਕੰਮਾਂ ਸਬੰਧੀ ਕਾਨੂੰਨੀ ਨਿਯਮਾਂ ਨੂੰ ਛਿੱਕੇ ‘ਤੇ ਟੰਗਿਆ ਜਾ ਰਿਹਾ ਹੈ ਜਦਕਿ ਪੰਜ ਪੰਚਾਂ ਦੀ ਬਹੁ ਗਿਣਤੀ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਕਤ ਪੰਚਾਂ ਨੇ ਇਸ ਮਾਮਲੇ ਵਿੱਚ ਹਲਕਾ ਵਿਧਾਇਕ ‘ਤੇ ਵੀ ਪੱਖਪਾਤ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਅਸਲੀਅਤ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ । ‌ ਉਕਤ ਪੰਚਾਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੰਜ ਪੰਚਾਂ ਦੀ ਬਹੁ ਗਿਣਤੀ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਦੇ ਹੋਏ ਧੱਕੇਸ਼ਾਹੀ ਨਾਲ ਪਿੰਡ ਵਿੱਚ ਪ੍ਰਬੰਧਕ ਲਗਾ ਕੇ ਕੰਮ ਕਰਵਾਏ ਜਾ ਰਹੇ ਹਨ।‌ ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਪ੍ਰਬੰਧਕ ਦੀ ਅਗਵਾਈ ਹੇਠ ਪਿੰਡ ਵਿੱਚ ਹੈਲਥ ਐਂਡ ਵੈਲਨੈਸ ਸੈਂਟਰ (ਸਰਕਾਰੀ ਡਿਸਪੈਂਸਰੀ) ਦੀ ਇਮਾਰਤ ਬਣਾਉਣ ਸਬੰਧੀ ਵੀ ਨਿਯਮਾਂ ਨੂੰ ਛਿੱਕੇ ‘ਤੇ ਟੰਗਿਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਡਿਸਪੈਂਸਰੀ ਦੀ ਜਗ੍ਹਾ ਨੂੰ ਬਿਨਾਂ ਕਿਸੇ ਕਾਰਨ ਤੋਂ ਤਬਦੀਲ ਕੀਤਾ ਜਾ ਰਿਹਾ ਹੈ ਜਦਕਿ ਡਿਸਪੈਂਸਰੀ ਲਈ ਪਹਿਲਾਂ ਵਾਲੀ ਰਾਖਵੀਂ ਜਗ੍ਹਾ ਹੈ ਜੋ ਨਵੀਂ ਜਗ੍ਹਾ ਤੋਂ ਵਧੇਰੇ ਉਚਿਤ ਹੈ। ‌

                                                             ਉਕਤ ਪੰਚਾਂ ਨੇ ਡਿਸਪੈਂਸਰੀ ਦੀ ਉਸਾਰੀ ਨਵੀਂ ਜਗ੍ਹਾ ‘ਤੇ ਕਰਨ ਸਬੰਧੀ ਕਾਨੂੰਨੀ ਨੁਕਤਾ ਚੁੱਕਦਿਆਂ ਦੱਸਿਆ ਕਿ ਜਿਸ ਨਵੀਂ ਜਗ੍ਹਾ ‘ਤੇ ਡਿਸਪੈਂਸਰੀ ਬਣਾਉਣ ਦੀ ਯੋਜਨਾ ਹੈ ਉੱਥੇ ਬਿਲਕੁਲ ਨੇੜੇ ਇੱਕ ਮੈਰਿਜ ਪੈਲੇਸ ਹੈ ਜਿਸ ਕਰਕੇ ਸ਼ੋਰ ਪ੍ਰਦੂਸ਼ਣ ਐਕਟ ਤਹਿਤ ਵਧੇਰੇ ਸ਼ੋਰ ਪ੍ਰਦੂਸ਼ਣ ਵਾਲੀ ਜਗ੍ਹਾ ‘ਤੇ ਹਸਪਤਾਲ ਵਰਗੀ ਇਮਾਰਤ ਬਣਾਉਣਾ ਸਰਕਾਰੀ ਪੈਸੇ ਦੀ ਘੋਰ ਬਰਬਾਦੀ ਅਤੇ ਕਾਨੂੰਨ ਦੀ ਵੀ ਸਿੱਧੀ ਉਲੰਘਣਾ ਹੈ। ‌ਉਕਤ ਪੰਚਾਂ ਨੇ ਦੱਸਿਆ ਕਿ ਜਦ ਪਿੰਡ ਦੇ ਵਿਕਾਸ ਕੰਮਾਂ ‘ਚ ਸਿਆਸੀ ਅਤੇ ਪ੍ਰਸ਼ਾਸਨਿਕ ਦਖ਼ਲ ਅੰਦਾਜ਼ੀ ਸਬੰਧੀ ਉਚ ਅਧਿਕਾਰੀਆਂ ਨੇ ਉਹਨਾਂ ਦੀ ਕੋਈ ਗੱਲ ਨਾ ਸੁਣੀ ਤਾਂ ਬਹੁ ਗਿਣਤੀ ਪੰਜ ਪੰਚਾਂ ਵੱਲੋਂ ਸੰਬੰਧਤ ਬੀਡੀਪੀਓ ਮਹਿਲ ਕਲਾਂ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਬਰਨਾਲਾ, ਜੇਈ ਜਗਜੀਤ ਸਿੰਘ ਅਤੇ ਐਸਐਮਓ ਸਿਹਤ ਵਿਭਾਗ ਧਨੌਲਾ ਨੂੰ ਧਿਰ ਬਣਾ ਕੇ ਅਦਾਲਤ ਵਿੱਚ ਅੰਤਰਿਮ ਰੋਕ ਲਗਾਉਣ ਦੀ ਗੁਹਾਰ ਵੀ ਲਗਾਈ ਗਈ ਹੈ। ਪ੍ਰੈੱਸ ਕਾਨਫਰੰਸ ਕਰਨ ਵਾਲੇ ਉਕਤ ਪੰਜ ਪੰਚਾਂ ਵਿੱਚੋਂ ਪੰਚ ਮਨਜੀਤ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ 2014 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਾਂ ਇਸ ਦੇ ਬਾਵਜੂਦ ਵੀ ਉਹਨਾਂ ਦੀ ਹਲਕਾ ਵਿਧਾਇਕ ਵੱਲੋਂ ਗੱਲ ਨਹੀਂ ਸੁਣੀ ਜਾ ਰਹੀ ਅਤੇ ਉਹਨਾਂ ਨੂੰ ਆਪਣੇ ਸਹੀ ਕੰਮਾਂ ਸਬੰਧੀ ਵੀ ਅਦਾਲਤ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਸ ਮਾਮਲੇ ਸਬੰਧੀ ਪੱਖ ਜਾਣਨ ਲਈ ਜਦੋਂ ਬਲਾਕ ਮਹਿਲ ਕਲਾਂ ਦੇ ਬੀਡੀਪੀਓ ਭੂਸ਼ਣ ਕੁਮਾਰ ਗੱਲ ਕੀਤੀ ਤਾਂ ਉਹਨਾਂ ਸਾਫ਼ ਹੀ ਆਖ ਦਿੱਤਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ ਤੇ ਨਾ ਹੀ ਕੋਈ ਪੰਚ ਇਸ ਮਾਮਲੇ ਸਬੰਧੀ ਉਹਨਾਂ ਨੂੰ ਮਿਲਿਆ ਤੇ ਨਾ ਹੀ ਕੋਈ ਲਿਖ਼ਤੀ ਦਰਖ਼ਾਸਤ ਉਹਨਾਂ ਕੋਲ ਦਿੱਤੀ ਹੈ। ‌ ਬੀਡੀਪੀਓ ਨਾਲ ਜਦੋਂ ਪਿੰਡ ਵਿੱਚ ਪ੍ਰਬੰਧਕ ਲਗਾਉਣ ਦੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਵਿਭਾਗ ਵੱਲੋਂ ਜਲਦੀ ਹੀ ਪਿੰਡ ਦੇ ਸਰਪੰਚ ਦੀ ਚੋਣ ਸਬੰਧੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਜਿਸ ਤੋਂ ਬਾਅਦ ਪਿੰਡ ਵਿੱਚ ਨਵਾਂ ਸਰਪੰਚ ਚੁਣਿਆ ਜਾਵੇਗਾ। ‌

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।

ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।

05/31/2026
ਨਗਰ ਨਿਗਮ ਚੋਣਾਂ : ਅਕਾਲੀ ਦਲ ਦੀ ਆਪ ਨੂੰ ਸਲਾਹ…ਪੁਲਿਸ ਦੇ ਕਿਸੇ ਵੱਡੇ ਅਫਸਰ ਨੂੰ ਬਣਾਓ ਮੇਅਰ…!

ਨਗਰ ਨਿਗਮ ਚੋਣਾਂ : ਅਕਾਲੀ ਦਲ ਦੀ ਆਪ ਨੂੰ ਸਲਾਹ…ਪੁਲਿਸ ਦੇ ਕਿਸੇ ਵੱਡੇ ਅਫਸਰ ਨੂੰ ਬਣਾਓ ਮੇਅਰ…!

05/31/2026
ਚੋਣ ਜਿੱਤਣ ਦੇ ਜਸ਼ਨਾਂ ‘ਚ ਭੁੱਲ ਗਏ ਕਾਨੂੰਨ…ਸ਼ਰੇਆਮ ਕੀਤੀ ਹਵਾਈ ਫਾਇਰਿੰਗ

ਚੋਣ ਜਿੱਤਣ ਦੇ ਜਸ਼ਨਾਂ ‘ਚ ਭੁੱਲ ਗਏ ਕਾਨੂੰਨ…ਸ਼ਰੇਆਮ ਕੀਤੀ ਹਵਾਈ ਫਾਇਰਿੰਗ

05/30/2026
Load More
Tags: #barnalanews#malwanews #newsupdate #dailyupdate#punjabnews
Previous Post

ਮੇਅਰ/ਪ੍ਰਧਾਨ ਦੀ ਚੋਣ ਸਬੰਧੀ “ਆਪ” ਨੇ ਸਾਰੇ ਅਧਿਕਾਰ CM ਭਗਵੰਤ ਮਾਨ ਨੂੰ ਦਿੱਤੇ

Nirmal Pandori

Nirmal Pandori

Related Posts

ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।
ਬਰਨਾਲਾ ਆਸ-ਪਾਸ

ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।

by Nirmal Pandori
05/31/2026
ਨਗਰ ਨਿਗਮ ਚੋਣਾਂ : ਅਕਾਲੀ ਦਲ ਦੀ ਆਪ ਨੂੰ ਸਲਾਹ…ਪੁਲਿਸ ਦੇ ਕਿਸੇ ਵੱਡੇ ਅਫਸਰ ਨੂੰ ਬਣਾਓ ਮੇਅਰ…!
ਬਰਨਾਲਾ ਆਸ-ਪਾਸ

ਨਗਰ ਨਿਗਮ ਚੋਣਾਂ : ਅਕਾਲੀ ਦਲ ਦੀ ਆਪ ਨੂੰ ਸਲਾਹ…ਪੁਲਿਸ ਦੇ ਕਿਸੇ ਵੱਡੇ ਅਫਸਰ ਨੂੰ ਬਣਾਓ ਮੇਅਰ…!

by Nirmal Pandori
05/31/2026
ਚੋਣ ਜਿੱਤਣ ਦੇ ਜਸ਼ਨਾਂ ‘ਚ ਭੁੱਲ ਗਏ ਕਾਨੂੰਨ…ਸ਼ਰੇਆਮ ਕੀਤੀ ਹਵਾਈ ਫਾਇਰਿੰਗ
ਬਰਨਾਲਾ ਆਸ-ਪਾਸ

ਚੋਣ ਜਿੱਤਣ ਦੇ ਜਸ਼ਨਾਂ ‘ਚ ਭੁੱਲ ਗਏ ਕਾਨੂੰਨ…ਸ਼ਰੇਆਮ ਕੀਤੀ ਹਵਾਈ ਫਾਇਰਿੰਗ

by Nirmal Pandori
05/30/2026
ਨਿਗਮ ਚੋਣਾਂ ਬਰਨਾਲਾ : Top 10 ‘ਚ ਭਾਜਪਾ ਦਾ ਪਹਿਲਾ ਨੰਬਰ… ਬਾਕੀ 9 ਨੰਬਰ aap ਦੇ ਹਿੱਸੇ ਆਏ…!
ਬਰਨਾਲਾ ਆਸ-ਪਾਸ

ਨਿਗਮ ਚੋਣਾਂ ਬਰਨਾਲਾ : Top 10 ‘ਚ ਭਾਜਪਾ ਦਾ ਪਹਿਲਾ ਨੰਬਰ… ਬਾਕੀ 9 ਨੰਬਰ aap ਦੇ ਹਿੱਸੇ ਆਏ…!

by Nirmal Pandori
05/30/2026
…ਜਿਹੜਾ ਸਮਾਨ ਅਸੀਂ ਖਰੀਦਿਆ ਹੀ ਨਹੀਂ ਉਹਦੇ ਬਿੱਲਾਂ ‘ਤੇ ਦਸਤਖ਼ਤ ਕਿਉਂ ਕਰੀਏ…ਆਂਗਣਵਾੜੀ ਵਰਕਰਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੋ ਟੁੱਕ ਨਾਂਹ
ਬਰਨਾਲਾ ਆਸ-ਪਾਸ

…ਜਿਹੜਾ ਸਮਾਨ ਅਸੀਂ ਖਰੀਦਿਆ ਹੀ ਨਹੀਂ ਉਹਦੇ ਬਿੱਲਾਂ ‘ਤੇ ਦਸਤਖ਼ਤ ਕਿਉਂ ਕਰੀਏ…ਆਂਗਣਵਾੜੀ ਵਰਕਰਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੋ ਟੁੱਕ ਨਾਂਹ

by Nirmal Pandori
05/30/2026
ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼
ਬਰਨਾਲਾ ਆਸ-ਪਾਸ

ਨਗਰ ਨਿਗਮ ਬਰਨਾਲਾ ਚੋਣਾਂ ‘ਚ ਆਪ ਦੀ ਬੇਮਿਸਾਲ ਜਿੱਤ…ਨਿਗਮ ਦੇ ਪਹਿਲੇ ਮੇਅਰ ਦੀ ਕੁਰਸੀ ‘ਤੇ ਕਬਜ਼ਾ

by Nirmal Pandori
05/29/2026
Load More

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪਿੰਡ ਨਾਈਵਾਲਾ ਦੇ ਬਹੁ ਗਿਣਤੀ ਪੰਚਾਂ ਨੇ ਹਲਕਾ ਵਿਧਾਇਕ ਅਤੇ ਅਧਿਕਾਰੀਆਂ ‘ਤੇ ਲਗਾਏ ਧੱਕੇਸ਼ਾਹੀ ਦੇ ਦੋਸ਼

ਮੇਅਰ/ਪ੍ਰਧਾਨ ਦੀ ਚੋਣ ਸਬੰਧੀ “ਆਪ” ਨੇ ਸਾਰੇ ਅਧਿਕਾਰ CM ਭਗਵੰਤ ਮਾਨ ਨੂੰ ਦਿੱਤੇ

ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।

ਵੱਡੀ ਖ਼ਬਰ…ਹੁਣ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਹੋਵੇਗਾ ਟਾੱਪਰ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ

…ਤਿੰਨ ਮਹੀਨੇ ਦੇ ਅੰਦਰ ਫੈਸਲਾ ਸੁਣਾਓ… ਸੁਪਰੀਮ ਕੋਰਟ ਨੇ ਹਾਈਕੋਰਟਾਂ ਨੂੰ ਕਿਹਾ

ਨਗਰ ਨਿਗਮ ਚੋਣਾਂ : ਅਕਾਲੀ ਦਲ ਦੀ ਆਪ ਨੂੰ ਸਲਾਹ…ਪੁਲਿਸ ਦੇ ਕਿਸੇ ਵੱਡੇ ਅਫਸਰ ਨੂੰ ਬਣਾਓ ਮੇਅਰ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend