Gee 98News

ਵੈਸਟ ਸਿਟੀ ਕਾਲੋਨੀ ਦੀ ਸੁਸਾਇਟੀ ਦਾ ਗਠਨ, ਹਰਚਰਨ ਸਿੰਘ ਮਾਨ ਸਰਬਸੰਮਤੀ ਨਾਲ ਚੁਣੇ ਪ੍ਰਧਾਨ

ਬਰਨਾਲਾ, 17 ਜੂਨ (ਨਿਰਮਲ ਸਿੰਘ ਪੰਡੋਰੀ):-

ਵੈਸਟ ਸਿਟੀ ਕਾਲੋਨੀ ਦੇ ਵਾਸੀਆਂ ਦੀ ਇਕ ਅਹਿਮ ਮੀਟਿੰਗ ਹੋਈ। ਜਿਸ ’ਚ ਕਾਲੋਨੀ ਦੇ ਵਿਕਾਸ, ਪ੍ਰਬੰਧਨ ਤੇ ਲੋਕ ਭਲਾਈ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਕ ਸੋਸਾਇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਕਾਲੋਨੀ ਵਾਸੀਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਤੇ ਸਰਬਸੰਮਤੀ ਨਾਲ 21 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਹਰਚਰਨ ਸਿੰਘ ਮਾਨ ਨੂੰ ਸੋਸਾਇਟੀ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਵਰਿੰਦਰ ਕੁਮਾਰ ਜਿੰਦਲ ਨੂੰ ਸੀਨੀਅਰ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ। ਜੀਵਨ ਕੁਮਾਰ, ਭਾਰਤ ਭੂਸ਼ਣ ਕਾਲੀ, ਸਤੀਸ਼ ਕੁਮਾਰ ਧਨੋਲਾ, ਬਲਵੰਤ ਸਿੰਘ ਸਿੱਧੂ ਤੇ ਵਿਜੇ ਕੁਮਾਰ ਮਹਿਲ ਕਲਾਂ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਕਮੇਟੀ ’ਚ ਦਰਸ਼ਨ ਸਿੰਘ ਗੁਰੂ ਨੂੰ ਜਨਰਲ ਸਕੱਤਰ, ਜੋਰਾ ਸਿੰਘ ਖਿਆਲੀ ਨੂੰ ਸਕੱਤਰ, ਪ੍ਰਦੀਪ ਗਰਗ ਦੀਪੂ ਨੂੰ ਖਜ਼ਾਨਚੀ ਤੇ ਸੁਰਿੰਦਰ ਕੁਮਾਰ ਬਿੱਟੂ ਨੂੰ ਸਹਾਇਕ ਖਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਰਾਮਪਾਲ ਸ਼ਾਹਪੁਰੀ, ਸਤੀਸ਼ ਕੁਮਾਰ ਕੋਟਦੂਨਾ, ਅਸ਼ੋਕ ਕੁਮਾਰ, ਸ਼ੈਰੀ ਗਰਗ, ਓਪਿੰਦਰ ਸੋਨੀ, ਕੁਲਦੀਪ ਸਿੰਘ ਕਲੌਦੀ, ਮਨੋਜ ਕੁਮਾਰ, ਗੋਕਲ ਪ੍ਰਕਾਸ਼, ਰਵਿੰਦਰ ਕੁਮਾਰ ਬਿੱਲੀ ਤੇ ਕੇਵਲ ਕ੍ਰਿਸ਼ਨ ਨੂੰ ਕਮੇਟੀ ਦੇ ਮੈਂਬਰ ਚੁਣਿਆ ਗਿਆ। ਨਵੀਂ ਬਣੀ ਸੋਸਾਇਟੀ ਦੇ ਪ੍ਰਧਾਨ ਹਰਚਰਨ ਸਿੰਘ ਮਾਨ ਨੇ ਕਲੋਨੀ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੂਹ ਟੀਮ ਨਾਲ ਮਿਲ ਕੇ ਕਾਲੋਨੀ ਦੇ ਵਿਕਾਸ, ਸਫ਼ਾਈ, ਸੁਰਾਖਿਆ ਤੇ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕਾਲੋਨੀ ਦੇ ਹਰ ਵਸਨੀਕ ਦੀ ਰਾਇ ਨੂੰ ਮਹੱਤਵ ਦਿੱਤਾ ਜਾਵੇਗਾ ਤੇ ਸਾਂਝੇ ਯਤਨਾਂ ਨਾਲ ਕਾਲੋਨੀ ਨੂੰ ਇਕ ਮਾਡਲ ਕਲੋਨੀ ਬਣਾਇਆ ਜਾਵੇਗਾ। ਮੀਟਿੰਗ ਦੇ ਅਖੀਰ ’ਚ ਸਮੂਹ ਕਾਲੋਨੀ ਵਾਸੀਆਂ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿਾਤੀ ਤੇ ਕਾਲੋਨੀ ਦੇ ਸਰਵਪੱਖੀ ਵਿਕਾਸ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

error: Content is protected !!