Gee 98News

ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ ਵਿੱਚ ਧਮਾਕਾ, 12 ਭਾਰਤੀ ਨਾਗਰਿਕਾਂ ਦੀ ਮੌਤ

– ਕਤਰ ਸਥਿਤ ਭਾਰਤੀ ਦੂਤਾਵਾਸ ਵੱਲੋਂ ਹੈਲਪਲਾਈਨ ਨੰਬਰ ਜਾਰੀ

ਚੰਡੀਗੜ੍ਹ,23 ਜੂਨ Gee98 News service-

ਰੁਜ਼ਗਾਰ ਦੇ ਸੰਬੰਧ ਵਿੱਚ ਭਾਰਤ ਤੋਂ ਕਤਰ ਜਾਣ ਵਾਲੇ ਭਾਰਤੀ ਪਰਿਵਾਰਾਂ ਲਈ ਇੱਕ ਵੱਡੀ ਚਿੰਤਾਜਨਕ ਖ਼ਬਰ ਹੈ। ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ ਵਿੱਚ ਐਤਵਾਰ ਦੇਰ ਸ਼ਾਮ ਇੱਕ ਵੱਡਾ ਵਿਸਫੋਟ ਹੋਇਆ ਜਿਸ ਵਿੱਚ 13 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਿਨਾਂ ਵਿੱਚੋਂ 12 ਭਾਰਤੀ ਹਨ। ਇਸ ਤੋਂ ਇਲਾਵਾ 66 ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਏ ਹਨ। ਕਤਰ ਦੇ ਊਰਜਾ ਮੰਤਰੀ ਸ਼ਾਦ ਅਲ ਕਾਬੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਕਤਰ ਦੇ ਊਰਜਾ ਮੰਤਰੀ ਨੇ ਕਿਹਾ ਕਿ ਇਹ ਇੱਕ ਹਾਦਸਾ ਹੈ ਇਸ ਵਿੱਚ ਕਿਸੇ ਸਾਜਿਸ਼ ਦੇ ਸੰਕੇਤ ਨਹੀਂ ਹਨ ਫਿਰ ਵੀ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਊਰਜਾ ਮੰਤਰੀ ਨੇ ਇਹ ਵੀ ਦੱਸਿਆ ਕਿ ਦਸੰਬਰ 2025 ਵਿੱਚ ਗੈਸ ਪਲਾਂਟ ਦਾ ਉਤਪਾਦਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਇਸ ਨੂੰ ਮੁਰੰਮਤ ਕਰਕੇ ਅਜੇ ਦੋ ਦਿਨ ਪਹਿਲਾਂ ਹੀ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਕਤਰ ਦੇ ਜਿਸ ਗੈਸ ਪਲਾਂਟ ਵਿੱਚ ਇਹ ਧਮਾਕਾ ਹੋਇਆ ਹੈ ਉਥੋਂ ਦੁਨੀਆਂ ਦੇ ਕਈ ਦੇਸ਼ਾਂ ਨੂੰ ਗੈਸ ਭੇਜੀ ਜਾਂਦੀ ਹੈ। ਕਤਰ ਦੇ ਊਰਜਾ ਮੰਤਰੀ ਨੇ ਦਾਅਵਾ ਕੀਤਾ ਕਿ ਇਤਿਹਾਸ ਦੇ ਨਾਲ ਵਾਤਾਵਰਣ ਨੂੰ ਕੋਈ ਵੱਡਾ ਖ਼ਤਰਾ ਨਹੀਂ ਅਤੇ ਕਤਰ ਤੋਂ ਗੈਸ ਦੀ ਸਪਲਾਈ ਵੀ ਜਾਰੀ ਰਹੇਗੀ। ਇਸ ਹਾਦਸੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਤੋਂ ਬਾਅਦ ਕਤਰ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਕਿ ਉਹ ਕਤਰ ਦੇ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਮ੍ਰਿਤਕਾਂ ਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਭਾਰਤੀ ਦੂਤਾਵਾਸ ਨੇ +97455647502 ਅਤੇ +97555384683 ਹੈਲਪਲਾਈਨ ਨੰਬਰ ਵੀ ਕੀਤੇ ਜਾਰੀ ਕੀਤੇ ਹਨ।

Gee98 Ads
error: Content is protected !!