Gee 98News

ਨਾਬਾਲਿਗ ਵਿਦਿਆਰਥਣ ਦੇ ਲਾਪਤਾ ਮਾਮਲੇ ‘ਚ YS ਸਕੂਲ ਪ੍ਰਬੰਧਕਾਂ ਨੂੰ ਵੀ ਜਾਂਚ ਦੇ ਘੇਰੇ ’ਚ ਲਿਆ ਜਾਵੇ- ਜਨਤਕ ਆਗੂ

ਡੀਸੀ ਅਤੇ ਐਸਐਸਪੀ ਨੂੰ ਜਨਤਕ ਜਥੇਬੰਦੀਆਂ ਨੇ ਦਿੱਤੇ ਮੰਗ ਪੱਤਰ-

ਬਰਨਾਲਾ, 24 ਜੂਨ (ਨਿਰਮਲ ਸਿੰਘ ਪੰਡੋਰੀ):-

ਬਰਨਾਲਾ ਸ਼ਹਿਰ ਦੇ ਇੱਕ ਵੱਡੇ ਪ੍ਰਾਈਵੇਟ ਸਕੂਲ ਦੀ ਇੱਕ ਨਬਾਲਗ ਵਿਦਿਆਰਥਣ ਦੇ ਲਾਪਤਾ ਹੋਣ ਦੀ ਘਟਨਾ ਸਬੰਧੀ ਬਰਨਾਲਾ ਦੇ ਪੁਲਿਸ ਪ੍ਰਸ਼ਾਸਨ ਦੀ ਲਾਪਰਵਾਹੀ ਅਤੇ ਢਿੱਲੀ ਕਾਰਵਾਈ ਦਾ ਨੋਟਿਸ ਲੈਂਦੇ ਹੋਏ ਜਨਤਕ ਜਥੇਬੰਦੀਆਂ ਨੇ ਇਸ ਮੁੱਦੇ ਨੂੰ ਆਪਣੇ ਹੱਥੀ ਲੈ ਲਿਆ ਹੈ। ਜੇਕਰ ਯੋਗ ਹੈ ਕਿ ਜ਼ਿਲ੍ਹੇ ਦੇ ਤਿੰਨ ਚੀਮਾਂ ਨਾਲ ਸੰਬੰਧਿਤ ਇੱਕ ਪਰਿਵਾਰ ਦੀ ਨਵਾਲਕ ਵਿਦਿਆਰਥਨ 20 ਮਈ ਨੂੰ ਲਾਪਤਾ ਹੋਈ ਜੋ ਅਜੇ ਤੱਕ ਘਰ ਨਹੀਂ ਆਈ ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਵਿਦਿਆਰਥੀਆਂ ਨੂੰ ਸਕੂਲ ਵੈਨ ਦਾ ਡਰਾਈਵਰ ਹੀ ਅਗਵਾ/ਵਰਗਲਾ ਕੇ ਲੈ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਪੁਲਿਸ ਨੂੰ ਤੁਰੰਤ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਥਾਣਾ ਸਦਰ ਚ ਮੁਕਦਮਾ 21 ਮਈ ਨੂੰ ਦਰਜ ਕੀਤਾ ਗਿਆ ਪ੍ਰਾਂਤੂ ਲਗਭਗ ਇੱਕ ਮਹੀਨਾ ਬੀਤਣ ਦੇ ਬਾਵਜੂਦ ਵੀ ਪੁਲਿਸ ਲਾਪਤਾ ਵਿਦਿਆਰਥਣ ਦਾ ਪਤਾ ਨਹੀਂ ਲਗਾ ਸਕੀ। ਹੁਣ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਜਨਤਕ ਜਥੇਬੰਦੀਆਂ ਦੇ ਆਗੂਆਂ ਡਾ. ਰਜਿੰਦਰ ਪਾਲ, ਸੁਖਵਿੰਦਰ ਠੀਕਰੀਵਾਲਾ, ਜਸਪਾਲ ਚੀਮਾ, ਭੋਲਾ ਸਿੰਘ ਛੰਨਾਂ, ਬਾਬੂ ਸਿੰਘ ਖੁੱਡੀਕਲਾਂ, ਅਮਰਜੀਤ ਕੌਰ, ਰਾਮ ਸਿੰਘ ਸ਼ਹਿਣਾ ਨੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਲਾਪਤਾ ਵਿਦਿਆਰਥਣ ਦੀ ਜਲਦੀ ਭਾਲ ਕਰਨ ਸਬੰਧੀ ਮੰਗ ਪੱਤਰ ਦਿੱਤੇ ਹਨ। ਡੀਸੀ ਤੇ ਐਸਐਸਪੀ ਨੂੰ ਮੰਗ ਪੱਤਰ ਦੇਣ ਸਮੇਂ ਉਕਤ ਆਗੂਆਂ ਨੇ ਦੱਸਿਆ ਕਿ ਲੰਘੀ 20 ਮਈ ਨੂੰ ਨਾਬਾਲਿਗ ਵਿਦਿਆਰਥਣ ਨੂੰ ਸਕੂਲ ਬੱਸ\ਵੈਨ ਚਾਲਕ ਗੁਰਬਿੰਦਰ ਸਿੰਘ ਨਾਂਅ ਦਾ ਵਿਅਕਤੀ ਕਥਿਤ ਅਗਵਾ ਕਰਕੇ ਲੈ ਗਿਆ ਸੀ। ਜਿਸ ਸਬੰਧੀ ਥਾਣਾ ਸਦਰ ਬਰਨਾਲਾ ਵਿਖੇ 21 ਮਈ ਨੂੰ ਮੁਕੱਦਮਾ ਨੰਬਰ 96 ਦਰਜ਼ ਕੀਤਾ ਗਿਆ ਸੀ ਪਰ ਮਹੀਨਾ ਲੰਘਣ ਦੇ ਬਾਵਜੂਦ ਪੁਲੀਸ ਦੇ ਹੱਥ ਖਾਲੀ ਹਨ।

Gee98 Ads

                                                           ਉਨ੍ਹਾਂ ਕਿਹਾ ਕਿ ਇਸੇ ਮਾਮਲੇ ਨੂੰ ਵਿਚਾਰਨ ਲਈ ਵੱਖ-ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਇਥੇ ਤਰਕਸ਼ੀਲ ਭਵਨ ਵਿਖੇ ਡਾ. ਰਜਿੰਦਰ ਪਾਲ ਤੇ ਭੋਲਾ ਸਿੰਘ ਛੰਨਾਂ ਦੀ ਅਗਵਾਈ ਹੇਠ ਹੋਈ। ਆਗੂਆਂ ਨੇ ਪੁਲੀਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੀ ਤਿੱਖੀ ਨਿੰਦਾ ਕੀਤੀ ਗਈ ਤੇ ਮਸਲੇ ਪ੍ਰਤੀ ਗੈਰਸੰਜੀਦਾ ਪੁਲੀਸ ਰਵੱਈਏ ਦੇ ਸਿੱਟੇ ਵਜੋਂ ਬੱਚੀ ਨਾਲ ਕਿਸੇ ਅਣਹੋਣੀ ਵਾਪਰਨ ਦਾ ਆਗੂਆਂ ਖਦਸ਼ਾ ਪ੍ਰਗਟਾਇਆ। ਆਗੂਆਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਹੁਣ ਤਕ ਪੜ੍ਹਤਾਲ ਨੂੰ ਪਰਿਵਾਰ ਤਕ ਹੀ ਸੀਮਤ ਰੱਖ ਰਿਹਾ ਹੈ। ਜਦਕਿ ਅਜਿਹੀ ਅਤਿ ਸੰਵੇਦਨਸ਼ੀਲ ਘਟਨਾ ਦੀ ਬਹੁਪਰਤੀ ਜਾਂਚ ਦੀ ਲੋੜ ਹੈ। ਉਨ੍ਹਾਂ ਨੇ ਨਾਬਾਲਿਗ ਵਿਦਿਆਰਥਣ ਤੇ ਅਗਵਾਕਾਰ ਸ਼ਹਿਰ ਦੀ ਇੱਕ ਵੱਡੀ ਵਿਦਿਆਕ ਸੰਸਥਾ YS ਸਕੂਲ ਨਾਲ ਸਬੰਧਤ ਹੋਣ ਕਰਕੇ ਉਕਤ ਸਕੂਲ ਨੂੰ ਵੀ ਪੜ੍ਹਤਾਲ ਦੇ ਘੇਰੇ ’ਚ ਲਿਆਉਣ ਨੂੰ ਅਤਿ ਜ਼ਰੂਰੀ ਦੱਸਿਆ। ਵਫ਼ਦ ਨੇ ਜ਼ੋਰਦਾਰ ਮੰਗ ਕੀਤੀ ਕਿ ਪ੍ਰਵਾਸੀ ਦੀ ਨਾਬਾਲਗ ਬੱਚੀ ਨੂੰ ਜਲਦ ਤੋਂ ਜਲਦ ਬਰਾਮਦ ਕਰਵਾਇਆ ਜਾਵੇ। ਐੱਸਐੱਸਪੀ ਮੁਹੰਮਦ ਸਰਫਰਾਜ਼ ਆਲਮ ਨੇ ਜਾਂਚ ਸੀਆਈਏ ਨੂੰ ਸੌਂਪ ਕੇ ਕਾਰਵਾਈ ਤੇਜ਼ ਕਰਨ ਦਾ ਭਰੋਸਾ ਦਿੱਤਾ ਹੈ। ਉਕਤ ਆਗੂਆਂ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਦੋਸ਼ੀ ਅਗਵਾਕਾਰ ਨੂੰ ਗ੍ਰਿਫ਼ਤਾਰ ਤੇ ਬੱਚੀ ਨੂੰ ਜਲਦ ਬਰਾਮਦ ਨਾ ਕੀਤਾ ਗਿਆ ਤਾਂ ਪਿੰਡ ਚੀਮਾ ਵਿਖੇ ਜਲਦ ਹੀ ਵੱਡਾ ਇਕੱਠ ਸੱਦ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਸੰਦੀਪ ਸਿੰਘ ਚੀਮਾ, ਵਾਹਿਗੁਰੂ ਸਿੰਘ, ਗੁਰਮੀਤ ਸਿੰਘ, ਬਿੱਕਰ ਸਿੰਘ ਔਲਖ, ਹਰਚਰਨ ਸਿੰਘ ਚਹਿਲ, ਗੁਰਮੀਤ ਸਿੰਘ ਸੁਖਪੁਰਾ, ਬਲਵੰਤ ਸਿੰਘ ਬਰਨਾਲਾ, ਅਜਮੇਰ ਸਿੰਘ ਕਾਲਸਾਂ, ਯਾਦਵਿੰਦਰ ਠੀਕਰੀਵਾਲ, ਬਲਦੇਵ ਮੰਡੇਰ ਤੇ ਪੀੜ੍ਹਤ ਪਰਿਵਾਰ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।

error: Content is protected !!