Skip to main content

Gee 98News

ਬਸਪਾ ਨੇ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਕੀਤੀ…ਬੂਟਾ ਖਾਨ ਕੋਟਦੁੱਨਾ ਨੂੰ ਮਾਈਨਾਰਿਟੀ ਵਿੰਗ ਦੇ ਕਨਵੀਨਰ ਲਾਇਆ

ਬਰਨਾਲਾ 12. ਜੁਲਾਈ (ਨਿਰਮਲ ਸਿੰਘ ਪੰਡੋਰੀ)-

ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਜਿਸ ਵਿੱਚ ਤਿੰਨਾਂ ਹਲਕਿਆਂ ਦੇ ਅਹੁਦੇਦਾਰਾਂ ਵੱਲੋਂ ਕੀਤੇ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਹੋਰ ਉਤਸ਼ਾਹ ਨਾਲ ਕੰਮ ਕਰ ਕੇ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਖੇੜੀ ਨੇ ਕੀਤੀ। ਮੀਟਿੰਗ ਵਿੱਚ ਲੈਕਚਰਾਰ ਅਮਰਜੀਤ ਸਿੰਘ ਝਲੂਰ ਸੂਬਾ ਜਨਰਲ ਸਕੱਤਰ, ਡਾਕਟਰ ਸਰੂਪ ਸਿੰਘ ਪੰਜਗਰਾਈਆਂ ਸੂਬਾ ਸਕੱਤਰ, ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਇੰਚਾਰਜ਼ ਲੋਕ ਸਭਾ ਸੰਗਰੂਰ, ਪ੍ਰੀਤਮ ਸਿੰਘ ਜੌਹਲ ਰਿਟਾ: ਏਡੀਸੀ ਕਨਵੀਨਰ ਕਿਸਾਨ ਵਿੰਗ ਸੰਗਰੂਰ ਆਦਿ ਆਗੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੀਟਿੰਗ ਵਿੱਚ ਬੂਟਾ ਖਾਨ ਕੋਟਦੁੱਨਾ ਨੂੰ ਮਾਈਨਾਰਿਟੀ ਵਿੰਗ ਦੇ ਜ਼ਿਲ੍ਹਾ ਬਰਨਾਲਾ ਦਾ ਕਨਵੀਨਰ ਲਾਇਆ ਗਿਆ। ਅਕਰਮ ਖਾਨ ਨੂੰ ਕੋਟਦੁੱਨਾ ਜੋਨ ਦੇ ਇੰਚਾਰਜ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਮੁਸਲਿਮ ਭਾਈਚਾਰੇ ਦੇ ਕਾਫ਼ੀ ਲੋਕ ਸ਼ਾਮਲ ਹੋਏ। ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਜ਼ਿਲ੍ਹਾ ਕਨਵੀਨਰ ਬੀਸੀ ਭਾਈਚਾਰਾ, ਜਥੇਦਾਰ ਜਗਤਾਰ ਸਿੰਘ ਬੀਹਲਾ ਜ਼ਿਲ੍ਹਾ ਮੀਤ ਪ੍ਰਧਾਨ, ਦਰਬਾਰਾ ਸਿੰਘ ਭਦੌੜ ਜ਼ਿਲ੍ਹਾ ਖਜਾਨਚੀ, ਸ਼ਿੰਦਰਪਾਲ ਸਿੰਘ ਜ਼ਿਲ੍ਹਾ ਸਕੱਤਰ, ਗੁਰਦਿੱਤ ਸਿੰਘ ਹਲਕਾ ਇੰਚਾਰਜ ਬਰਨਾਲਾ, ਹਲਕਾ ਮਹਿਲ ਕਲਾਂ ਦੇ ਇੰਚਾਰਜ਼ ਦਰਸ਼ਨ ਸਿੰਘ ਬਾਜਵਾ, ਹਲਕਾ ਭਦੌੜ ਦੇ ਇੰਚਾਰਜ਼ ਜਗਰੂਪ ਸਿੰਘ ਪੱਖੋਕਲਾਂ, ਜਥੇਦਾਰ ਹਰਬੰਸ ਸਿੰਘ ਛੀਨੀਵਾਲ ਖੁਰਦ ਪ੍ਰਧਾਨ ਹਲਕਾ ਮਹਿਲ ਕਲਾਂ, ਬਲਵਿੰਦਰ ਸਿੰਘ ਕੱਟੂ ਦਿਹਾਤੀ ਪ੍ਰਧਾਨ ਬਰਨਾਲਾ, ਗਿਆਨੀ ਹਰੀ ਰਾਮ ਸ਼ਹਿਰੀ ਪ੍ਰਧਾਨ ਬਰਨਾਲਾ, ਗੋਧਾ ਸਿੰਘ ਮਾਹਮਦਪੁਰ, ਦਰਸ਼ਨ ਸਿੰਘ ਐੱਸ ਡੀ ਓ, ਹਾਕਮ ਸਿੰਘ ਨੂਰ, ਜਨਕ ਸਿੰਘ ਬਦਰਾ, ਗੁਰਪ੍ਰੀਤ ਮੂੰਮ, ਕਰਮਜੀਤ ਸਿੰਘ ਖੁੱਡੀ, ਅਵਤਾਰ ਸਿੰਘ ਖੁੱਡੀ, ਚਮਕੌਰ ਸਿੰਘ ਸੰਘੇੜਾ ਅਤੇ ਰਣਜੋਧ ਸਿੰਘ ਬਰਨਾਲਾ ਆਦਿ ਆਗੂ ਹਾਜ਼ਰ ਸਨ।

error: Content is protected !!