ਬਰਨਾਲਾ 10 ਜੁਲਾਈ ( ਹਰਵਿੰਦਰ ਸਿੰਘ ਕਾਲਾ):-
ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਅਧਾਰ ‘ਤੇ ਬਣੀ ਸਤਲੁਜ ਫਿਲਮ ਨੂੰ OTT ਪਲੇਟਫਾਰਮ ਹਟਾਏ ਜਾਣ ਤੋਂ ਬਾਅਦ ਪੰਜਾਬ ਦੇ ਧਾਰਮਿਕ ਅਸਥਾਨਾਂ ਤੇ ਇਹ ਫਿਲਮ ਹ ਵੱਡੀਆਂ ਸਕਰੀਨਾਂ ਲਗਾ ਕੇ ਦਿਖਾਈ ਜਾ ਰਹੀ ਹੈ। ਇਸ ਦੌਰਾਨ ਫਿਲਮ ਦੇਖਣ ਲਈ ਲੋਕਾਂ ਦਾ ਅੰਦਾਜੇ ਤੋਂ ਵੱਧ ਇਕੱਠ ਹੋ ਰਿਹਾ ਹੈ। ਇਸੇ ਤਰ੍ਹਾਂ ਬਰਨਾਲਾ ਵਿਖੇ ਸ਼ਹਿਰ ਬਰਨਾਲਾ ਦੇ ਕੰਨਿਆ ਹਾਈ ਸਕੂਲ ਦੇ ਗਰਾਊਂਡ ਵਿੱਚ ਸਤਲੁਜ ਫਿਲਮ ਦਿਖਾਈ ਗਈ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪੁੱਜੇ। ਇਸ ਸਬੰਧੀ ਗੱਲਬਾਤ ਕਰਦਿਆਂ ਐਮਸੀ ਹਰਜੀਤ ਸਿੰਘ ਬਿੱਟੂ ਅਤੇ ਸਮੂਹ ਟੀਮ ਨੇ ਕਿਹਾ ਕਿ ਪੰਜਾਬ ਦੇ ਉਸ ਕਾਲੇ ਦੌਰ ਦੌਰਾਨ ਸਮੇਂ ਦੀਆਂ ਸਰਕਾਰਾਂ ਦੇ ਇਸ਼ਾਰਿਆਂ ‘ਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਦੀ ਨੌਜਵਾਨੀ, ਸਿੱਖ ਬੀਬੀਆਂ ਅਤੇ ਬਜ਼ੁਰਗਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਅਤੇ ਨਹਿਰਾਂ ਵਿੱਚ ਰੋੜਿਆ ਗਿਆ ਅਤੇ ਲਵਾਰਸ ਲਾਸਾਂ ਕਹਿ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਾੜਿਆ ਗਿਆ ਅਤੇ ਜਿੰਨਾ ਲਾਵਾਰਿਸ ਲਾਸ਼ਾਂ ਕਰਾਰ ਦੇ ਕੇ ਸਸਕਾਰ ਕਰ ਦਿੱਤਾ। ਜਿਸ ਕਰਕੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਪੰਜਾਬ ਪੁਲਿਸ ਨੇ ਆਪਣੇ ਅੱਤਿਆਚਾਰਾਂ ਦੇ ਕਾਲੇ ਚਿੱਠੇ ਖੋਲਣ ਦੀ ਈਰਖਾ ਵਜੋਂ ਉਹਨਾਂ ਨੂੰ ਅਗਵਾ ਕਰਕੇ ਮਾਰ ਦਿੱਤਾ ਸੀ ਅਤੇ ਅੱਜ ਉਨਾਂ ਦੇ ਜੀਵਨ ਦੇ ਅਧਾਰ ‘ਤੇ ਦਿਲਜੀਤ ਦੋਸਾਂਤ ਵੱਲੋਂ ਇਹ ਫਿਲਮ ਬਣਾਈ ਗਈ ਅਤੇ ਇਸ ਫਿਲਮ ‘ਤੇ ਭਾਰਤ ਸਰਕਾਰ ਵੱਲੋਂ ਸਮੇਂ ਦੀਆਂ ਸਰਕਾਰਾਂ ਦੀਆਂ ਕਾਲੀਆਂ ਕਰਤੂਤਾਂ ‘ਤੇ ਪੱਟੀਆਂ ਪਾਉਣ ਲਈ ਇਸ ਫਿਲਮ ਨੂੰ ਰੋਕਿਆ ਗਿਆ। ਉਹਨਾਂ ਕਿਹਾ ਕਿ ਸੱਚ ਕਦੇ ਦੱਬਦਾ ਨਹੀਂ, ਇਹ ਸਰਕਾਰਾਂ ਜਿੰਨਾਂ ਮਰਜ਼ੀ ਦਬਾ ਲੈਣ, ਅੱਜ ਭਾਈ ਜਸਵੰਤ ਸਿੰਘ ਖਾਲੜਾ ਦੀ ਗੱਲ ਪੰਜਾਬ ਦੇ ਹਰ ਇੱਕ ਬੱਚੇ ਦੇ ਮੂੰਹ ਤੇ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਅਤੇ ਕੁਝ ਸੰਸਥਾਵਾਂ ਵੱਲੋਂ ਇਹ ਫਿਲਮ ਗੁਰੂ ਘਰਾਂ ਪਿੰਡ ਦੀਆਂ ਸੱਥਾਂ ਅਤੇ ਸਕੂਲਾਂ ਦੇ ਗਰਾਊਂਡਾਂ ਵਿੱਚ ਦਿਖਾਈ ਜਾ ਰਹੀ ਹੈ ਅਤੇ ਇਸ ਫਿਲਮ ਨੂੰ ਦੇਖਣ ਲਈ ਸੈਂਕੜਿਆਂ ਦੀ ਤਾਦਾਦ ਵਿੱਚ ਬੱਚੇ ਬੀਬੀਆਂ ਨੌਜਵਾਨ ਬਜ਼ੁਰਗ ਪਹੁੰਚ ਰਹੇ ਹਨ।