ਬਰਨਾਲਾ,14 ਜੁਲਾਈ ( ਹਰਵਿੰਦਰ ਸਿੰਘ ਕਾਲਾ )-
ਬਰਨਾਲਾ ਦੇ ਥਾਣਾ ਸਿਟੀ 2 ਦੀ ਪੁਲਿਸ ਨੇ ਦੋ ਮੋਟਰਸਾਈਕਲ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਤੋਂ ਚੋਰੀ 4 ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਸਿਟੀ ਥਾਣਾ 2 ਦੇ ਐਸਐਚਓ ਚਰਨਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਲੀ ਰਾਮ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਜਸ਼ਨਦੀਪ ਸਿੰਘ ਉਰਫ ਨਾਈ ਪੁੱਤਰ ਰੇਸ਼ਮ ਸਿੰਘ ਵਾਸੀ ਬੀਹਲਾ ਅਤੇ ਪ੍ਰਭਜੋਤ ਸਿੰਘ ਉਰਫ ਕੱਟੂ ਪੁੱਤਰ ਸਰਬਜੀਤ ਸਿੰਘ ਵਾਸੀ ਬੀਹਲਾ ਨੂੰ ਗ੍ਰਿਫ਼ਤਾਰ ਕਰਕੇ BNS ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਦੋਵੇਂ ਜਣੇ ਬਰਨਾਲਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਦੇ ਸਨ ਜਿਨਾਂ ਕੋਲੋਂ ਇੱਕ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਰੰਗ ਸਿਲਵਰ ਜੋ ਬਰਨਾਲਾ ਬੱਸ ਸਟੈਂਡ ਦੇ ਨੇੜੇ ਚੋਰੀ ਕੀਤਾ ਸੀ ਅਤੇ ਇੱਕ ਹੋਰ ਮੋਟਰਸਾਈਕਲ ਸਪਲੈਂਡਰ ਪ੍ਰੋ ਰੰਗ ਕਾਲਾ ਜੋ ਇਹਨਾਂ ਦੋਵੇਂ ਜਣਿਆਂ ਨੇ ਬਰਨਾਲਾ ਬੱਸ ਸਟੈਂਡ ਤੋਂ ਚੋਰੀ ਕੀਤਾ ਸੀ, ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਇਹਨਾਂ ਕੋਲੋਂ ਦੋ ਹੋਰ ਮੋਟਰਸਾਈਕਲ ਐਚ ਐਫ ਡੀਲਕਸ ਅਤੇ ਸਪਲੈਂਡਰ ਵੀ ਬਰਾਮਦ ਕੀਤੇ ਗਏ ਜਿਨਾਂ ਨੂੰ ਇਹਨਾਂ ਨੇ ਬੱਸ ਸਟੈਂਡ ਪੱਖੋ ਕੈਂਚੀਆਂ ਤੇ ਬੱਸ ਸਟੈਂਡ ਬਰਨਾਲਾ ਦੇ ਨੇੜੇ ਤੋਂ ਚੋਰੀ ਕੀਤਾ ਸੀ।