Skip to main content

Gee 98News

ਅਮਰੀਕਾ ਲਈ ਸਿਰਦਰਦੀ ਬਣਿਆ ਗੋਲਡੀ ਬਰਾੜ….ਰੱਖਿਆ 10 ਲੱਖ ਡਾਲਰ ਦਾ ਇਨਾਮ

ਚੰਡੀਗੜ੍ਹ, 29 ਸਤੰਬਰ, Gee98 News service-

-ਪੰਜਾਬ ਦਾ ਖ਼ਤਰਨਾਕ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਅਮਰੀਕਾ ਲਈ ਵੀ ਸਿਰਦਰਦੀ ਬਣਿਆ ਹੋਇਆ ਹੈ। ਅਮਰੀਕਾ ਦੀ ਜਾਂਚ ਏਜੰਸੀ FBI ਨੇ ਗੋਲਡੀ ਬਰਾੜ ਦੇ ਸਿਰ ‘ਤੇ 10 ਲੱਖ ਡਾਲਰ (ਕਰੀਬ 9.5 ਕਰੋੜ) ਰੁਪਏ ਦਾ ਇਨਾਮ ਰੱਖਿਆ ਹੈ। FBI ਨੇ ਗੋਲਡੀ ਬਰਾੜ ਨੂੰ TOP-10 ਮੋਸਟ ਵਾਂਟੇਡ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਿਲ ਵੀ ਕੀਤਾ ਹੈ। ਅਮਰੀਕਾ ਦੀ ਜਾਂਚ ਏਜੰਸੀ ਦੇ ਰਿਕਾਰਡ ਵਿੱਚ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਔਰਗਨਾਈਜਡ ਕ੍ਰਾਈਮ ਗਰੁੱਪ ਦਾ ਉੱਤਰੀ ਅਮਰੀਕਾ ਦਾ ਪ੍ਰਮੁੱਖ ਆਪਰੇਸ਼ਨਲ ਲੀਡਰ ਹੈ। ਲਾਰੈਂਸ ਅਤੇ ਗੋਲਡੀ ਬਰਾੜ ਤੇ 2023 ‘ਚ ਖਾਲਿਸਤਾਨੀ ਪੱਖੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਵੀ ਲੱਗੇ ਹਨ। ‌ ਅਮਰੀਕੀ ਸਰਕਾਰ ਦੇ ਅਨੁਸਾਰ ਲਾਰੈਂਸ ਬਿਸ਼ਨੋਈ ਭਾਰਤ ਦੀ ਜੇਲ੍ਹ ਵਿੱਚ ਰਹਿੰਦੇ ਹੋਏ ਵੀ ਅੰਤਰਰਾਸ਼ਟਰੀ ਅਪਰਾਧ ਨੈੱਟਵਰਕ ਚਲਾ ਰਿਹਾ ਹੈ, ਉਹ ਜੇਲ੍ਹ ਵਿੱਚੋਂ ਹੀ ਮੋਬਾਈਲ ਫੋਨ ਅਤੇ ਇੰਟਰਨੈਟ ਕਾਲਿੰਗ ਡਿਵਾਈਸ ਦੇ ਨਾਲ ਹੱਤਿਆ, ਰੰਗਦਾਰੀ, ਅਗਵਾ ਨਸ਼ਾ ਤਸਕਰੀ ਅਤੇ ਮਾਨਵ ਤਸਕਰੀ ਵਰਗੀਆਂ ਗਤੀਵਿਧੀਆਂ ਦੇ ਨਿਰਦੇਸ਼ ਦਿੰਦਾ ਹੈ। ਹਾਲਾਂਕਿ ਅਮਰੀਕਾ ਨੇ ਇਸ ਮਾਮਲੇ ‘ਚ ਜਾਰੀ ਕੀਤੇ ਦੋਸ਼ ਪੱਤਰ ਅਤੇ ਪ੍ਰੈਸ ਰਿਲੀਜ਼ ਵਿੱਚ ਭਾਰਤ ਸਰਕਾਰ ਜਾਂ ਭਾਰਤ ਦੀਆਂ ਜਾਂਚ ਏਜੰਸੀਆਂ RAW,NIA ਜਾਂ ਕਿਸੇ ਹੋਰ ਅਧਿਕਾਰੀ ‘ਤੇ ਦੋਸ਼ ਨਹੀਂ ਲਗਾਇਆ ਸਗੋਂ ਦੋਸ਼ ਸਿਰਫ਼ ਅਪਰਾਧਿਕ ਗਿਰੋਹਾਂ ਜਾਂ ਇਹਨਾਂ ਦੇ ਮੈਂਬਰਾਂ ‘ਤੇ ਹੀ ਹਨ।‌

error: Content is protected !!