-ਸ੍ਰੀ ਗੁਰੂ ਰਵਿਦਾਸ ਜੀ ਦੇ ਨੂੰ ਸਮਰਪਿਤ ਸਮਾਗਮ ‘ਚ ਉੱਡੀਆਂ ਮਰਿਆਦਾ ਦੀਆਂ ਧੱਜੀਆਂ
ਬਰਨਾਲਾ, 30 ਸਤੰਬਰ ( ਨਿਰਮਲ ਸਿੰਘ ਪੰਡੋਰੀ)-
ਪਿਛਲੇ ਦਿਨ ਹੀ ਮਹਿਲ ਕਲਾਂ ਦੇ ਇੱਕ ਨਿੱਜੀ ਸਕੂਲ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਡਰੋਨ ਸ਼ੋਅ ਦਾ ਸਮਾਗਮ ਚਰਚਾ ਵਿੱਚ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸ ਨਾਲ ਸੰਬੰਧਿਤ ਸੂਬੇ ਭਰ ਵਿੱਚ ਡਰੋਨ ਸ਼ੋਅ ਕਰਵਾਏ ਜਾ ਰਹੇ ਹਨ। ਸੂਬੇ ਭਰ ਚ ਕਰਵਾਏ ਜਾ ਰਹੇ ਇਹ ਧਾਰਮਿਕ ਸਮਾਗਮ ਪਿੱਛੇ ਸਰਕਾਰ ਦੀ ਮਨਸ਼ਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਗੁਰੂਆਂ ਅਤੇ ਭਗਤਾਂ ਦੀ ਜ਼ਿੰਦਗੀ ਨਾਲ ਸਬੰਧਿਤ ਇਤਿਹਾਸ ਸਬੰਧੀ ਡਿਜੀਟਲ ਤਰੀਕੇ ਨਾਲ ਜਾਣਕਾਰੀ ਦਿੱਤੀ ਜਾਵੇ। ਇਹ ਸਾਰੇ ਸਮਾਗਮ ਸਰਕਾਰੀ ਪੱਧਰ ਤੇ ਕਰਵਾਏ ਜਾ ਰਹੇ ਹਨ ਅਤੇ ਹੇਠਲੇ ਪੱਧਰ ਤੇ ਇਹਨਾਂ ਸਮਾਗਮਾਂ ਲਈ ਡਿਪਟੀ ਕਮਿਸ਼ਨਰ ਤੋਂ ਲੈ ਕੇ ਏਡੀਸੀ ਇਸ ਡੀਐਮ ਬੀਡੀਪੀਓ ਪੱਧਰ ਤੱਕ ਅਫਸਰ ਆਪਣੀ ਆਪਣੀ ਡਿਊਟੀ ਨਿਭਾਉਂਦੇ ਹਨ। ਮਹਿਲ ਕਲਾਂ ਵਿਖੇ ਹੋਇਆ ਸਮਾਗਮ ਵੀ ਐਸਡੀਐਮ ਦਫਤਰ ਮਹਿਲ ਕਲਾਂ ਦੀ ਨਿਗਰਾਨੀ ਹੇਠ ਹੋਇਆ ਜਿਸ ਵਿੱਚ ਡਿਪਟੀ ਕਮਿਸ਼ਨਰ ਦੀ ਸਮੂਲੀਅਤ ਵਿੱਚ ਦੀ ਚਰਚਾ ਵੀ ਸੀ ਪ੍ਰੰਤੂ ਉਹ ਨਹੀਂ ਆਏ। ਇਸ ਸਮਾਗਮ ਸਬੰਧੀ ਸਭ ਤੋਂ ਅਹਿਮ ਪੱਖ ਇਹ ਰਿਹਾ ਜਿਸ ਦੀ ਇਲਾਕੇ ਭਰ ਵਿੱਚ ਚਰਚਾ ਆ ਰਹੀ ਹੋ ਰਹੀ ਹੈ ਕਿ ਸਮਾਗਮ ਵਿੱਚ ਆਮ ਲੋਕਾਂ ਦੀ ਗਿਣਤੀ ਆਟੇ ਚ ਲੂਣ ਬਰਾਬਰ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਲਗਭਗ 2500 ਬੰਦੇ ਦੇ ਇਕੱਠ ਦਾ ਪ੍ਰਬੰਧ ਕੀਤਾ ਗਿਆ ਸੀ ਪਰੰਤੂ ਸਮਾਗਮ ਮੌਕੇ ਸਿਰਫ ਡੇਢ ਸੂ ਡੇਢ ਕ ਸੌ ਲੋਕਾਂ ਦਾ ਹੀ ਇਕੱਠ ਹੋਇਆ ਇਸ ਸਬੰਧੀ ਪੱਤਰਕਾਰਾਂ ਵੱਲੋਂ ਜਦ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਪ੍ਰਸ਼ਾਸਨ ਵੱਲੋਂ ਜਾਂ ਸੱਤਾਧਾਰੀ ਪਾਰਟੀ ਦੇ ਪਿੰਡ ਪਧਰੀ ਆਗੂਆਂ ਵੱਲੋਂ ਆਮ ਲੋਕਾਂ ਨੂੰ ਤਰੀਕੇ ਨਾਲ ਸਮਾਗਮ ਸਬੰਧੀ ਸੁਨੇਹੇ ਹੀ ਨਹੀਂ ਲਗਾਏ ਗਏ ਸਨ। ਇਸ ਡਰੋਨ ਸ਼ੋਅ ਵਿੱਚ ਹਾਜ਼ਰੀ ਘੱਟ ਹੋਣ ਕਾਰਨ ਕੁਰਸੀਆਂ ਹਟਾ ਕੇ ਦਰੀਆਂ ਵਿਛਾਉਣ ਅਤੇ ਵਿਧਾਇਕ ਸਮੇਤ ਉਨ੍ਹਾਂ ਦੀ ਟੀਮ ਵੱਲੋਂ ਉੱਥੇ ਬੈਠ ਕੇ ਪ੍ਰੋਗਰਾਮ ਦੇਖਣ ਦੀ ਗੱਲ ਸਾਹਮਣੇ ਆਈ ਹੈ।

-ਕੰਧ ਦੇ ਪਰਲੇ ਪਾਸੇ ਮਿਲੀਆਂ ਸ਼ਰਾਬ ਦੀਆਂ ਬੋਤਲਾਂ
ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸ ਨਾਲ ਸੰਬੰਧਿਤ ਕਰਵਾਏ ਇਸ ਸਮਾਗਮ ਦੌਰਾਨ ਕੁਝ ਵਿਅਕਤੀਆਂ ਵੱਲੋਂ ਸਕੂਲ ਦੇ ਬਾਹਰ ਪਾਰਕਿੰਗ ਵਿੱਚ ਆਪਣੀਆਂ ਗੱਡੀਆਂ ਅੰਦਰ ਕਥਿਤ ਤੌਰ ’ਤੇ ਸ਼ਰਾਬ ਪੀਣ ਦੀ ਚਰਚਾ ਨੇ ਵੀ ਮਾਮਲੇ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤਾ। ਸਮਾਗਮ ਤੋਂ ਦੂਜੇ ਦਿਨ ਦਿਨ ਚੜਦੇ ਹੀ ਸਰਕਾਰਾਂ ਉਹ ਜਾਣਕਾਰੀ ਮਿਲੀ ਕਿ ਰਾਤ ਸਮਾਗਮ ਦੇ ਦੌਰਾਨ ਹੀ ਕੁਝ ਲੋਕਾਂ ਨੇ ਸਕੂਲ ਦੀ ਸੜਕ ਦੇ ਨਾਲ ਲੱਗਦੀ ਪਾਰਕਿੰਗ ਵਿੱਚ ਸ਼ਰਾਬ ਪੀਤੀ ਜਿਸ ਦੀਆਂ ਜਿਸ ਸਬੰਧੀ ਸ਼ਰਾਬ ਦੀਆਂ ਖਾਲੀ ਬੋਤਲਾਂ ਮੌਕੇ ਤੇ ਪਹਿਲਾਂ ਹਨ ਤਾਂ ਪੱਤਰਕਾਰਾਂ ਨੇ ਤੁਰੰਤ ਮੌਕੇ ਤੇ ਜਾ ਕੇ ਹਾਲਾਤ ਦੇਖੇ, ਜਿੱਥੇ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਨਮਕੀਨ ਦੇ ਪੈਕੇਟ ਮਿਲੇ। ਲੋਕਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ’ਤੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਜੇਕਰ ਕਿਸੇ ਪਾਰਟੀ ਨਾਲ ਸਬੰਧਤ ਵਿਅਕਤੀਆਂ ਵੱਲੋਂ ਅਜਿਹਾ ਵਰਤਾਰਾ ਕੀਤਾ ਗਿਆ ਹੈ ਤਾਂ ਇਸ ਦੀ ਪਾਰਟੀ ਪੱਧਰ ’ਤੇ ਪੜਤਾਲ ਹੋਣੀ ਚਾਹੀਦੀ ਹੈ। ਹਾਲਾਂਕਿ ਸ਼ਰਾਬ ਪੀਣ ਸਬੰਧੀ ਚਰਚਾ ਵਿੱਚ ਆਏ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ। ਇਸ ਮਾਮਲੇ ਸਬੰਧੀ ਇੱਕ ਸਿਵਲ ਵਿਭਾਗ ਦੇ ਕਰਮਚਾਰੀ ਨਾਲ ਜਦੋਂ ਗੱਲ ਕੀਤੀ ਤਾਂ ਉਸਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੁਝ ਪ੍ਰਾਈਵੇਟ ਬੰਦੇ ਸਾਰੇ ਸਮਾਗਮ ਦੌਰਾਨ ਸਕੂਲ ਦੀ ਚਾਰ ਦੁਆਰੀ ਦੇ ਅੰਦਰ ਦਾਖਲ ਨਹੀਂ ਹੋਏ ਸਗੋਂ ਉਹ ਪਾਰਕਿੰਗ ਵਿੱਚ ਆਪਣੀਆਂ ਗੱਡੀਆਂ ਸਹੀ ਬੈਠੇ ਰਹੇ। ਪ੍ਰਸ਼ਾਸਨ ਵੱਲੋਂ ਮੌਕੇ ਤੇ ਹਾਜ਼ਰ ਮੌਕੇ ਤੇ ਸਰਕਾਰੀ ਡਿਊਟੀ ਤੇ ਹਾਜ਼ਰ ਇਸ ਕਰਮਚਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਛੱਤ ਤੇ ਦੱਸਿਆ ਕਿ ਇਹ ਪ੍ਰਾਈਵੇਟ ਬੰਦੇ ਸਤਾਧਾਰੀ ਪਾਰਟੀ ਨਾਲ ਸੰਬੰਧਿਤ ਸਨ।
ਇਸ ਸਬੰਧੀ ਜਦੋਂ ਵਿਧਾਇਕ ਪੰਡੋਰੀ ਦੀ ਟੀਮ ਦੇ ਮੈਂਬਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਅਜਿਹੀ ਘਟਨਾ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ ।ਅਸੀਂ ਗੁਰੂ ਸਾਹਿਬਾਨਾਂ ਦਾ ਸਤਿਕਾਰ ਕਰਦੇ ਹਾਂ। ਉਹਨਾਂ ਕਿਹਾ ਕਿ ਉਕਤ ਸਮਾਗਮ ਵਾਲੀ ਥਾਂ ਵੱਡੀ ਗਿਣਤੀ ‘ਚ ਪੁਲਿਸ ਫੋਰਸ ਵੀ ਲੱਗੀ ਹੋਈ ਸੀ, ਕਈ ਵਾਰ ਕੋਈ ਮੁਲਾਜ਼ਮ ਡਿਊਟੀ ਤੋਂ ਫਰੀ ਹੋ ਕੇ ਅਜਿਹਾ ਕੰਮ ਕਰ ਸਕਦੇ ਹਨ, ਪਰ ਫਿਰ ਵੀ ਅਸੀਂ ਇਸ ਦੀ ਜਾਂਚ ਕਰਾਂਗੇ । ਸਮਾਗਮ ਵਿੱਚ ਲੋਕਾਂ ਦੀ ਘੱਟ ਗਿਣਤੀ ਸਬੰਧੀ ਉਹਨਾਂ ਕਿਹਾ ਕਿ ਸਾਨੂੰ ਸਮਾਗਮ ਤੋਂ ਸਿਰਫ ਇੱਕ ਦਿਨ ਪਹਿਲਾਂ ਹੀ ਪਤਾ ਲੱਗਿਆ ਸੀ ਅਤੇ ਮੇਲਾ ਛਪਾਰ ਦਾ ਹੋਣ ਕਾਰਨ ਲੋਕ ਉਧਰ ਗਏ ਹੋਏ ਸਨ। ਇਸ ਲਈ ਲੋਕ ਉਕਤ ਸਮਾਗਮ ਵਿੱਚ ਘੱਟ ਹਾਜ਼ਰ ਹੋਏ। ਵਿਧਾਇਕ ਦੀ ਟੀਮ ਦੇ ਮੈਂਬਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਸਮਾਗਮ ਦੌਰਾਨ ਬਾਹਰ ਪਾਰਕਿੰਗ ਵਿੱਚ ਕੁਝ ਵਿਅਕਤੀਆਂ ਵੱਲੋਂ ਸ਼ਰਾਬ ਪੀਣ ਦੇ ਮਾਮਲੇ ਸਬੰਧੀ ਭਾਵੇਂ ਠੀਕਰਾਂ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਸਿਰ ਭੰਨ ਦਿੱਤਾ ਗਿਆ ਪਰੰਤੂ ਇਸ ਸਬੰਧੀ ਜਦੋਂ ਇੱਕ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਸਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਸਾਰੇ ਸਮਾਗਮ ਦੌਰਾਨ ਪਾਰਕਿੰਗ ਵਿੱਚ ਰੁਕੇ ਰਹੇ ਚਿਹਰੇ ਜਾਣੇ ਪਛਾਣੇ ਹਨ। ਬਹਿਰਾਲ ਲੋਕਾਂ ਵਿੱਚ ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਰੋਸ ਪਾਇਆ ਜਾ ਰਿਹਾ ਅਤੇ ਲੋਕ ਹਲਕਾ ਵਿਧਾਇਕ ਤੋਂ ਮੰਗ ਕਰ ਰਹੇ ਹਨ ਕਿ ਇੱਕ ਧਾਰਮਿਕ ਸਮਾਗਮ ਦੌਰਾਨ ਪਾਰਕਿੰਗ ਚ ਗੱਡੀਆਂ ਚ ਬੈਠ ਕੇ ਸ਼ਰਾਬ ਪੀਣ ਵਾਲੇ ਆਪਣੀ ਪਾਰਟੀ ਦੇ ਆਗੂਆਂ ਵਰਕਰਾਂ ਦੀ ਪਹਿਚਾਣ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
