ਬਰਨਾਲਾ,10 ਜਨਵਰੀ (ਨਿਰਮਲ ਸਿੰਘ ਪੰਡੋਰੀ) : ਸਬ- ਡਵੀਜ਼ਨ ਮਹਿਲ ਕਲਾਂ ਪੁਲਿਸ ਨੇ ਚੋਣਾਂ ਦੇ ਮੱਦੇਨਜ਼ਰ ਕੀਤੀ ਸਖ਼ਤਾਈ ਤੋਂ ਬਾਅਦ ਪੁਲਿਸ ਨਾਕੇ ’ਤੇ ਇੱਕ ਵਿਅਕਤੀ ਨੂੰ ਡੇਢ ਕਿੱਲੋਂ ਅਫੀਮ ਸਮੇਤ ਕਾਬੂ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਜਤਿੰਦਰਪਾਲ ਸਿੰਘ ਡੀਐਸਪੀ ਮਹਿਲ ਕਲਾਂ ਨੇ ਦੱਸਿਆ ਕਿ ਥਾਣਾ ਟੱਲੇਵਾਲ ਦੇ ਐਸਐਚਓ ਬਲਤੇਜ ਸਿੰਘ ਦੀ ਅਗਵਾਈ ’ਚ ਪੁਲਿਸ ਪਾਰਟੀ ਨੇ ਟੱਲੇਵਾਲ ਤੋਂ ਬੀਹਲਾ ਰਸਤੇ ਉੱਪਰ ਲੱਗੇ ਨਾਕੇ ’ਤੇ ਚੈਕਿੰਗ ਦੌਰਾਨ ਕਾਰ ਨੰਬਰ ਡੀਐਲ-3 ਸੀਬੀਏ 1485 ਹੌਂਡਾ ਸਿਟੀ ਨੂੰ ਰੋਕ ਕੇ ਤਲਾਸ਼ੀ ਕੀਤੀ ਤਾਂ ਕਾਰ ਵਿੱਚੋਂ ਇੱਕ ਪਾਣੀ ਵਾਲੇ ਕੈਂਪਰ ’ਚ ਡੇਢ ਕਿੱਲੋਂ ਅਫੀਮ ਬਰਾਮਦ ਹੋਈ, ਜਿਸ ਤੋਂ ਬਾਅਦ ਕਾਰ ਸਵਾਰ ਲਖਵੀਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਲੀ ਮੱਧੇਕੇ ਮੋਗਾ ਨੂੰ ਮੌਕੇ ’ਤੇ ਗਿ੍ਰਫਤਾਰ ਕਰਕੇ ਥਾਣਾ ਟੱਲੇਵਾਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਉਨਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਪੁੱਛਗਿਛ ਕੀਤੀ ਜਾਵੇਗੀ।









