Gee 98News

ਮਜੀਠੀਆ ਬਨਾਮ ਸਿੱਧੂ: ਹੁਣ ਚੋਣ ਸੱਥਾਂ ’ਚ ਪੈਣਗੇ ਪੇਚੇ

ਬਰਨਾਲਾ, 10 ਜਨਵਰੀ (ਨਿਰਮਲ ਸਿੰਘ ਪੰਡੋਰੀ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਕਾਨੂੰਨੀ ਰਾਹਤ ਦਿੰਦੇ ਹੋਏ ਡਰੱਗ ਮਾਮਲੇ ’ਚ ਅਗਾਊ ਜ਼ਮਾਨਤ ਦੇ ਦਿੱਤੀ ਹੈ। ਮਜੀਠੀਆ ਦੀ ਜ਼ਮਾਨਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਨੇ ਪੋਸਟਾਂ ਦੀ ਹਨੇਰੀ ਲਿਆ ਦਿੱਤੀ। ਮਜੀਠੀਆ ਦੀ ਜ਼ਮਾਨਤ ਨੂੰ ਅਕਾਲੀ ਦਲ ਕੁਝ ਇਸ ਤਰਾਂ ਪੇਸ਼ ਕਰ ਰਿਹਾ ਹੈ ਜਿਵੇ ਅਦਾਲਤ ਨੇ ਮਜੀਠੀਆ ਨੂੰ ਡਰੱਗ ਮਾਮਲੇ ’ਚੋਂ ਬਰੀ ਕਰ ਦਿੱਤਾ ਹੋਵੇ। ਕੁਝ ਪੋਸਟਾਂ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੰਬੰਧੀ ਤਨਜ਼ ਕਸੇ ਗਏ ਹਨ, ਜਿਨਾਂ ਨੇ ਮਜੀਠੀਆ ਨੂੰ ਚੋਣਾਂ ਤੋਂ ਪਹਿਲਾਂ ਹਰ ਹਾਲਤ ਜੇਲ ਭੇਜਣ ਸੰਬੰਧੀ ਹਿੱਕ ਥਾਪੜੀ ਸੀ। ਮਜੀਠੀਆ ਦੀ ਜ਼ਮਾਨਤ ਨਿਰਸੰਦੇਹ ਸ਼੍ਰੋਮਣੀ ਅਕਾਲੀ ਦਲ ਲਈ ਵੀ ਇੱਕ ਵੱਡੀ ਰਾਹਤ ਹੈ। ਚੋਣ ਪ੍ਰਚਾਰ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਇਸ ਮੁੱਦੇ ’ਤੇ ਆਹਮੋ- ਸਾਹਮਣੇ ਹੋਣਗੇ।

error: Content is protected !!