Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਯਾਰੀ ਲੱਗੀ ਤੋਂ ਲਵਾਤੇ ਤਖ਼ਤੇ, ਟੁੱਟੀ ਤੋਂ ਚੁਗਾਠ ਪੱਟ ਲੀ..!

Nirmal Pandori by Nirmal Pandori
02/02/2022
in ਪੰਜਾਬ
Reading Time: 1 min read
A A
0
ਯਾਰੀ ਲੱਗੀ ਤੋਂ ਲਵਾਤੇ ਤਖ਼ਤੇ, ਟੁੱਟੀ ਤੋਂ ਚੁਗਾਠ ਪੱਟ ਲੀ..!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 02 ਫਰਵਰੀ (ਨਿਰਮਲ ਸਿੰਘ ਪੰਡੋਰੀ) : ਅਜੋਕੇ ਦੌਰ ’ਚ ਰਾਜਨੀਤੀ ਇੱਕ ਅਜਿਹੀ ਖੇਡ ਬਣ ਚੁੱਕੀ ਹੈ ਜਿਸ ਨੂੰ ਖੇਡਣ ਵਾਲੇ ਖਿਡਾਰੀ ਮੈਚ ਚਲਦੇ-ਚਲਦੇ ਹੀ ਦੂਜੀ ਟੀਮ ’ਚ ਟਪੂਸੀ ਮਾਰ ਜਾਂਦੇ ਹਨ ਅਤੇ ਪਹਿਲੀ ਟੀਮ ਦਾ ਕਪਤਾਨ ਦੇਖਦਾ ਹੀ ਰਹਿ ਜਾਂਦਾ ਹੈ। ਵਿਧਾਨ ਸਭਾ ਹਲਕਾ ਬਰਨਾਲਾ ’ਚ ਉਕਤ ਧਾਰਨਾ ਦੀ ਮਿਸਾਲ ਅੱਜ ਕੱਲ ਬਾਖ਼ੂਬੀ ਵੇਖਣ ਨੂੰ ਮਿਲ ਰਹੀ ਹੈ। ਸੱਤਾਧਾਰੀ ਪਾਰਟੀ ਕਾਂਗਰਸ ਦੀ ਬਰਨਾਲਾ ਹਲਕੇ ਤੋਂ ਟਿਕਟ ਦੀ ਕਸ਼ਮਕਸ ਕੇਵਲ ਸਿੰਘ ਢਿੱਲੋਂ ਅਤੇ ਮੁਨੀਸ ਬਾਂਸਲ ਵਿਚਕਾਰ ਜਿਸ ਵੇਲੇ ਚੱਲ ਰਹੀ ਸੀ ਤਾਂ ਕਾਂਗਰਸ ਪਾਰਟੀ ਦੇ ਵੱਡੀ ਗਿਣਤੀ ਸਥਾਨਕ ਆਗੂਆਂ ਨੇ ਕਾਂਗਰਸ ਹਾਈਕਮਾਂਡ ਨੂੰ ਸ਼ਰੇਬਾਜ਼ਾਰ ਧਮਕੀਆਂ ਦਿੱਤੀਆਂ ਕਿ ਜੇਕਰ ਟਿਕਟ ਕੇਵਲ ਸਿੰਘ ਢਿੱਲੋਂ ਤੋਂ ਬਿਨਾਂ ਕਿਸੇ ਹੋਰ ਆਗੂ ਨੂੰ ਦਿੱਤੀ ਗਈ ਜਾਂ ਪੈਰਾਸੂਟ ਰਾਹੀ ਕੋਈ ਉਮੀਦਵਾਰ ਥੋਪਿਆ ਗਿਆ ਤਾਂ ਉਸ ਦੀ ਵਿਰੋਧਤਾ ਕੀਤੀ ਜਾਵੇਗੀ, ਪੰ੍ਰਤੂ ਟਿਕਟ ਦਾ ਗੁਣਾ ਮੁਨੀਸ ਬਾਂਸਲ ਦੇ ਹੱਕ ’ਚ ਪੈਣ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨਾਲ ਡੱਟ ਕੇ ਖੜਨ ਦਾ ਐਲਾਨ ਕਰਨ ਵਾਲੇ ਵੇਲ ਮੱਛੀ ਦੀ ਤਰਾਂ ਪਲਾਂ ਵਿੱਚ ਹੀ ਟਪੂਸੀ ਮਾਰ ਗਏ। ਇਨਾਂ ਵਿੱਚੋਂ ਬਹੁਤੇ ਉਹ ਆਗੂ ਵੀ ਹਨ ਜਿਹੜੇ ਟਿਕਟ ਕੱਟੇ ਜਾਣ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਵੱਲੋਂ ਕੀਤੇ ਸ਼ਕਤੀ ਪ੍ਰਦਰਸ਼ਨ ਵਿੱਚ ਕਹਿੰਦੇ ਸੀ ‘ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਟਿਕਟਾਂ ਦੋ ਲੈ ਲਵੀ’ । ਇਨਾਂ ਆਗੂਆਂ ਨੇ ਐਨੇ ਘੱਟ ਸਮੇਂ ’ਚ ਸਿਆਸੀ ਟਪੂਸੀ ਮਾਰੀ ਕਿ ਕੇਵਲ ਸਿੰਘ ਢਿੱਲੋਂ ਨੂੰ ਇਹ ਕਹਿਣ ਦਾ ਮੌਕਾ ਵੀ ਨਹੀਂ ਮਿਲਿਆ ‘‘ਆਵੇਂ ਸਾਡੇ ਨਾਲ ਜਾਵੇ ਕਿਸੇ ਹੋਰ ਨਾਲ ਬੱਲੇ ਓਏ ਚਲਾਕ ਸੱਜਣਾ’’। ਪੰਜਾਬੀ ਦੀ ਇੱਕ ਕਹਾਵਤ ਹੈ ਕਿ ‘ਯਾਰੀ ਲੱਗੀ ਤੋਂ ਲਵਾਤੇ ਤਖ਼ਤੇ, ਟੁੱਟੀ ਤੋਂ ਚੁਗਾਠ ਪੱਟ ਲੀ’। ਬਰਨਾਲਾ ’ਚ ਕਾਂਗਰਸ ਦੀ ਟਿਕਟ ਦਾ ਫ਼ੈਸਲਾ ਹੋਣ ਤੋਂ ਬਾਅਦ ਉਕਤ ਕਹਾਵਤ ਦੇ ਅਰਥ ਕੰਧ ’ਤੇ ਲਿਖੇ ਪੜੇ ਜਾ ਸਕਦੇ ਹਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

05/04/2026
Load More
Previous Post

ਕਾਂਗਰਸ ਬਨਾਮ ਢਿੱਲੋਂ : ਘੁੰਡ ਕੱਢੇਗੀ ਜਾਂ ਸ਼ਰੇਬਾਜ਼ਾਰ ਨੱਚੇਗੀ ਰਾਜਨੀਤੀ..!

Next Post

ਉੱਘੇ ਲੇਖਕ ਜਗੀਰ ਸਿੰਘ ਦਿਲਬਰ ਨੇ ਕੀਤੀ ਬਲਜੀਤ ਬਡਬਰ ਦੀ ਹਮਾਇਤ

Nirmal Pandori

Nirmal Pandori

Related Posts

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ
ਪੰਜਾਬ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

by Nirmal Pandori
05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

by Nirmal Pandori
05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!
ਪੰਜਾਬ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

by Nirmal Pandori
05/04/2026
ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ
ਪੰਜਾਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

by Nirmal Pandori
05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ
ਪੰਜਾਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

by Nirmal Pandori
05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ
ਪੰਜਾਬ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

by Nirmal Pandori
05/02/2026
Load More
Next Post
ਉੱਘੇ ਲੇਖਕ ਜਗੀਰ ਸਿੰਘ ਦਿਲਬਰ  ਨੇ ਕੀਤੀ ਬਲਜੀਤ ਬਡਬਰ ਦੀ ਹਮਾਇਤ

ਉੱਘੇ ਲੇਖਕ ਜਗੀਰ ਸਿੰਘ ਦਿਲਬਰ ਨੇ ਕੀਤੀ ਬਲਜੀਤ ਬਡਬਰ ਦੀ ਹਮਾਇਤ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend