Gee 98News

ਉੱਘੇ ਲੇਖਕ ਜਗੀਰ ਸਿੰਘ ਦਿਲਬਰ ਨੇ ਕੀਤੀ ਬਲਜੀਤ ਬਡਬਰ ਦੀ ਹਮਾਇਤ

ਬਰਨਾਲਾ, 03 ਫਰਵਰੀ (ਮੰਗਲ ਸਿੰਘ) : ਹਲਕਾ ਬਰਨਾਲਾ ਤੋਂ ਆਪ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਹਮਾਇਤੀ ਉੱਘੇ ਲੇਖਕ ਰਿਟਾ: ਬੈਂਕ ਮਨੇਜਰ ਤੇ ਪੈਰਾਡਾਈਜ ਹੋਟਲ ਦੇ ਮਾਲਕ ਜੰਗੀਰ ਸਿੰਘ ਦਿਲਬਰ ਬਰਨਾਲਾ ਤੋਂ ਆਜਾਦ ਤੌਰ ’ਤੇ ਚੋਣ ਲੜ ਰਹੇ ਬਲਜੀਤ ਸਿੰਘ ਬਡਬਰ ਦੇ ਹੱਕ ਵਿੱਚ ਆ ਡਟੇ ਹਨ। ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਪੰਜ ਸਾਲ ਪਹਿਲਾਂ ਅਸੀਂ ਬਰਨਾਲਾ ਅੰਦਰ ਕੁਝ ਚੰਗਾ ਹੋਣ ਦੀ ਉਮੀਦ ਵਿਚ ਮੀਤ ਹੇਅਰ ਦਾ ਡਟ ਕੇ ਸਾਥ ਦਿੱਤਾ ਅਤੇ ਉਸ ਨੂੰ ਹੋਟਲ ’ਚ ਬੁਲਾ ਕੇ ਫੰਡ ਵੀ ਦਿੱਤਾ ਪਰ ਸਾਡੀ ਸੋਚ ਤੋਂ ਬਿਲਕੁਲ ਉਲਟ ਮੀਤ ਹੇਅਰ ਨੇ ਤਾਂ ਦੁਬਾਰਾ ਆਪਣੀ ਸਕਲ ਤੱਕ ਵੀ ਦਿਖਾਉਂਣੀ ਮੁਨਾਸਿਬ ਨਹੀਂ ਸਮਝੀ ਹਾਲਾਂਕਿ ਮੇਰੇ ਹੋਟਲ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਹੀ ਉਸਦੀ ਰਿਹਾਇਸ ਹੈ। ਜੰਗੀਰ ਸਿੰੰਘ ਦਿਲਬਰ ਨੇ ਆਪਣੇ ਸਾਥੀਆਂ ਸਮੇਤ ਆਜ਼ਾਦ ਉਮੀਦਵਾਰ ਬਲਜੀਤ ਸਿੰਘ ਬਡਬਰ ਦੇ ਹੱਕ ’ਚ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ ਹੈ।

error: Content is protected !!