Gee 98News

ਸ੍ਰੀ ਸੁਦਰਸ਼ਨ ਗਾਸੋ “ਭਾਈ ਸੰਤੋਖ ਸਿੰਘ” ਪੁਰਸਕਾਰ ਨਾਲ ਸਨਮਾਨਤ

ਬਰਨਾਲਾ 1 ਮਾਰਚ (ਨਿਰਮਲ ਸਿੰਘ ਪੰਡੋਰੀ)-ਉੱਘੇ ਸਾਹਿਤਕਾਰ ਡਾ ਸੁਦਰਸ਼ਨ ਗਾਸੋ ਨੂੰ ਹਰਿਆਣਾ ਸਰਕਾਰ ਵੱਲੋਂ ਭਾਈ ਸੰਤੋਖ ਸਿੰਘ ਪੁਰਸਕਾਰ-2015 ਨਾਲ ਸਨਮਾਨਤ ਕੀਤਾ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ‘ਚ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਪੰਚਕੂਲਾ ਵੱਲੋਂ ਕਰਵਾਏ ਸਮਾਗਮ ‘ਚ ਇਹ ਪੁਰਸਕਾਰ ਪ੍ਰਦਾਨ ਕੀਤਾ। ਸ੍ਰੀ ਸੁਦਰਸ਼ਨ ਗਾਸੋ ਜੀ ਐਮ ਐਨ ਕਾਲਜ ਅੰਬਾਲਾ ‘ਚ ਪੰਜਾਬੀ ਵਿਭਾਗ ਦੇ ਮੁਖੀ ਹਨ ਅਤੇ ਉਹ ਹੁਣ ਤਕ 20 ਪੁਸਤਕਾਂ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਇਸ ਪੁਰਸਕਾਰ ਵਿਚ ਸਵਾ ਲੱਖ ਰੁਪਏ ਨਗਦ ਮੋਮੈਂਟੋ, ਸ਼ਾਲ, ਪੁਸਤਕਾਂ ਤੇ ਸਰਟੀਫਿਕੇਟ ਦਿੱਤਾ ਜਾਂਦਾ ਹੈ।ਜ਼ਿਕਰਯੋਗ ਹੈ ਕਿ ਸ੍ਰੀ ਸੁਦਰਸ਼ਨ ਗਾਸੋ ਪੰਜਾਬੀ ਸਾਹਿਤ ਰਤਨ ਸ੍ਰੀ ਓਮ ਪ੍ਰਕਾਸ਼ ਗਾਸੋ ਦੇ ਸਪੁੱਤਰ ਹਨ।

error: Content is protected !!