Gee 98News

ਤੇਜ਼ਧਾਰ ਹਥਿਆਰ ਨਾਲ ਧੌਣ ਵੱਢ ਕੇ ਮਹਿਲਾ ਦਾ ਕਤਲ

ਬਰਨਾਲਾ 20 ਮਾਰਚ (Gee98 news )-ਸਮਰਾਲਾ ਦੇ ਡੱਬੀ ਬਾਜ਼ਾਰ ਮੁਹੱਲੇ ਵਿੱਚ ਹੋਲੀ ਵਾਲੇ ਦਿਨ ਇਕ ਜ਼ਨਾਨੀ ਦਾ ਦਿਨ ਦਿਹਾੜੇ ਤੇਜ਼ਧਾਰ ਹਥਿਆਰ ਨਾਲ ਧੌਣ ਵੱਢ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲੀਸ ਨੇ ਮ੍ਰਿਤਕ ਔਰਤ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਉਪਰ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੀ ਪਹਿਚਾਣ ਲਖਵੀਰ ਕੌਰ 36 ਸਾਲ ਪਿੰਡ ਘੁਲਾਲ ਵਜੋਂ ਹੋਈ ਹੈ ਜੋ ਆਪਣੇ ਪਤੀ ਤੋਂ ਵੱਖ ਰਹਿੰਦੀ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਇਸ ਘਰ ਵਿਚ ਕਿਰਾਏ ‘ਤੇ ਆ ਕੇ ਰਹਿਣ ਲੱਗੀ ਸੀ।

error: Content is protected !!