Gee 98News

ਡਾ. ਤਰਸਪਾਲ ਕੌਰ ਦੀ ਸ਼ਾਹਰਗ ਹੋਈ ਸ਼ਾਹਮੁਖੀ ’ਚ ਲੋਕ ਅਰਪਣ

31ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਚੜਦੇ ਤੇ ਲਹਿਦੇ ਪੰਜਾਬ ਦੇ ਲੇਖਕਾਂ ਨੇ ਕੀਤੀ ਮੁੱਖ ਵਿਖਾਲੀ
ਬਰਨਾਲਾ, 1 ਅਪ੍ਰੈਲ (ਨਿਰਮਲ ਸਿੰਘ ਪੰਡੋਰੀ) : ਪਿਛਲੇ ਦਿਨੀਂ ਲਾਹੌਰ (ਪਾਕਿਸਤਾਨ) ਵਿਖੇ ਹੋਏ 31ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਉੱਘੀ ਲੇਖਿਕਾ ਡਾ. ਤਰਸਪਾਲ ਕੌਰ ਦੀ ਕਾਵਿ ਪੁਸਤਕ ‘‘ਸ਼ਾਹਰਗ’’ ਨੂੰ ਸ਼ਾਹਮੁਖੀ ਲਿਪੀ ਵਿੱਚ ਉਚੇਚੇ ਤੌਰ ’ਤੇ ਲੋਕ ਅਰਪਣ ਕੀਤਾ ਗਿਆ। ਚੜਦੇ ਪੰਜਾਬ ਵੱਲੋਂ ਡਾ. ਦੀਪਕ ਮਨਮੋਹਨ ਸਿੰਘ ਦੀ ਅਗਵਾਈ ਵਿਚ ਅਤੇ ਲਹਿੰਦੇ ਪੰਜਾਬ ਵੱਲੋਂ ਜਨਾਬ ਫ਼ਖ਼ਰ ਜਮਾਨ ਹੋਰਾਂ ਵੱਲੋਂ ਇਸ ਪੁਸਤਕ ਦੀ ਮੁੱਖ ਵਿਖਾਲੀ ਕੀਤੀ ਗਈ। ਇਹ ਸਮੁੱਚੇ ਮਾਲਵੇ ਲਈ ਮਾਣ ਵਾਲੀ ਗੱਲ ਹੈ ਕਿ ਡਾ. ਤਰਸਪਾਲ ਕੌਰ ਦੀ ਕਾਵਿ ਪੁਸਤਕ ‘‘ਸ਼ਾਹਰਗ’’ ਦਾ ਸ਼ਾਹਮੁਖੀ ਲਿਪੀ ਵਿਚ ਲਿਪੀਆਂਤਰ ਹੋਇਆ ਹੈ ਅਤੇ ਇਹ ਉਲੱਥਾ ਲਾਹੌਰ ਦੇ ਮੁਨੀਰ ਹੁਸ਼ਿਆਰਪੁਰੀਆ ਵੱਲੋਂ ਕੀਤਾ ਗਿਆ ਹੈ। ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਬਰਨਾਲਾ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਵਾਇਸ ਪ੍ਰਧਾਨ ਨਰੇਸ਼ ਸਿੰਗਲਾ ਤੇ ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਐਸ.ਡੀ. ਕਾਲਜ ਦੇ ਪ੍ਰੋਫ਼ੈਸਰ ਡਾ. ਤਰਸਪਾਲ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ। ਇਸ ਮੌਕੇ ਚੜਦੇ ਤੇ ਲਹਿੰਦੇ ਪੰਜਾਬ ਦੇ ਸ਼ਾਇਰ, ਅਦੀਬਾਂ ਤੋਂ ਇਲਾਵਾ ਯੂ.ਕੇ., ਯੂ.ਐਸ.ਏ, ਤੇ ਯੂਰਪ ਦੇ ਵਿਦਵਾਨ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ।

error: Content is protected !!