Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਤੂਤ ਦੇ ਮੋਛੇ ਵਰਗੀ ਯਾਰੀ ਕਤਲ ਦੇ ਪੜਾਅ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਹੀ ਰੁਕੀ…..!

Nirmal Pandori by Nirmal Pandori
05/23/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਤੂਤ ਦੇ ਮੋਛੇ ਵਰਗੀ ਯਾਰੀ ਕਤਲ ਦੇ ਪੜਾਅ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਹੀ ਰੁਕੀ…..!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ 23 ਮਈ (ਨਿਰਮਲ ਸਿੰਘ ਪੰਡੋਰੀ)-ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਕੁ ਦਿਨ ਪਹਿਲਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਤ ਪਿੰਡ ਕਲਾਲਾ ਦੇ ਸਾਬਕਾ ਸਰਪੰਚ ਵੱਲੋਂ ਆਪਣੇ ਹੀ ਮਿੱਤਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦੇਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਹਮਲਾਵਰ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੈ ਅਤੇ ਜ਼ਖਮੀ ਬਲਵੀਰ ਸਿੰਘ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਜਿੱਥੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਗੋਲੀ ਸਰੀਰ ਵਿੱਚੋਂ ਕੱਢ ਦਿੱਤੀ ਹੈ। ਪੁਲੀਸ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਹਿਲ ਕਲਾਂ ਦੇ ਐਸਐਚਓ ਬਲਜੀਤ ਸਿੰਘ ਢਿਲੋਂ ਨੇ ਦੱਸਿਆ ਕਿ ਰਣਜੀਤ ਸਿੰਘ ਰਾਣਾ ਦੇ ਖ਼ਿਲਾਫ਼ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਸਾਬਕਾ ਸਰਪੰਚ ਰਾਣਾ ਵੱਲੋਂ ਆਪਣੇ ਹੀ ਨੇੜਲੇ ਮਿੱਤਰ ਬਲਬੀਰ ਸਿੰਘ ਤੇ ਕਾਤਲਾਨਾ ਹਮਲੇ ਨੇ ਲੋਕਾਂ ਨੂੰ ਹੈਰਾਨ ਕੀਤਾ ਹੈ ਕਿਉਂਕਿ ਦੋਵੇਂ ਹੀ “ਜੁੰਡੀ ਦੇ ਯਾਰ” ਰਹੇ ਹਨ। ਖੇਤਰ ਦੇ ਲੋਕ ਇਸ ਗੱਲੋਂ ਵੀ ਕਾਨਾਫੂਸੀ ਕਰ ਰਹੇ ਹਨ ਕਿ ਆਖ਼ਰ ਅਜਿਹੇ ਕਿਹੜੇ ਕਾਰਨ ਹੋਣਗੇ ਜਿਨ੍ਹਾਂ ਕਰਕੇ ਰਾਣੇ ਤੇ ਬਲਬੀਰ ਦੀ “ਤੂਤ ਦੇ ਮੋਛੇ ਵਾਲੀ ਯਾਰੀ” ਕਤਲ ਦੇ ਪੜਾਅ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਹੀ ਰੁਕੀ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਰਾਣਾ ਨੇ ਆਪਣੀ ਸਿਆਸੀ ਪਾਰੀ ਸਿਮਰਨਜੀਤ ਸਿੰਘ ਮਾਨ ਦੇ ਲੜ ਲੱਗ ਕੇ ਸ਼ੁਰੂ ਕੀਤੀ ਸੀ ਅਤੇ ਫਿਰ ਕੁਝ ਸਮੇਂ ਬਾਅਦ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਕਈ ਵਰ੍ਹੇ ਕਾਂਗਰਸ ਵਿਚ ਕੰਮ ਕਰਨ ਤੋਂ ਬਾਅਦ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸੀ ਨਜ਼ਾਕਤ ਨੂੰ ਭਾਂਪਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

05/02/2026
Load More
Previous Post

ਬਰਨਾਲਾ ਪੁਲਿਸ ਦੀ ਨਸ਼ਾ ਤਸਕਰਾਂ ਨੂੰ ਨਕੇਲ… ਦੋ ਕੁਇੰਟਲ ਭੁੱਕੀ ਸਮੇਤ ਦੋ ਕਾਬੂ

Next Post

ਪੰਜਾਬ ਸਰਕਾਰ ਵੀ ਦੇਵੇ ਪੈਟਰੋਲ ਤੇ ਡੀਜ਼ਲ ਦੇ ਰੇਟਾਂ ’ਚ ਰਾਹਤ : ਇੰਜ: ਸਿੱਧੂ

Nirmal Pandori

Nirmal Pandori

Related Posts

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ
ਪੰਜਾਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

by Nirmal Pandori
05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ
ਪੰਜਾਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

by Nirmal Pandori
05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ
ਪੰਜਾਬ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

by Nirmal Pandori
05/02/2026
ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ  ਕੀਤੀ
ਬਰਨਾਲਾ ਆਸ-ਪਾਸ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

by Nirmal Pandori
05/02/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

by Nirmal Pandori
05/02/2026
ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ
ਬਰਨਾਲਾ ਆਸ-ਪਾਸ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

by Nirmal Pandori
05/02/2026
Load More
Next Post
ਪੰਜਾਬ ਸਰਕਾਰ ਵੀ ਦੇਵੇ ਪੈਟਰੋਲ ਤੇ ਡੀਜ਼ਲ ਦੇ ਰੇਟਾਂ ’ਚ ਰਾਹਤ : ਇੰਜ: ਸਿੱਧੂ

ਪੰਜਾਬ ਸਰਕਾਰ ਵੀ ਦੇਵੇ ਪੈਟਰੋਲ ਤੇ ਡੀਜ਼ਲ ਦੇ ਰੇਟਾਂ ’ਚ ਰਾਹਤ : ਇੰਜ: ਸਿੱਧੂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend