Gee 98News

ਨਾਈਜੀਰੀਆ ‘ਚ ਵਾਪਰੀ ਕਤਲੋਗਾਰਤ ਦੀ ਵੱਡੀ ਘਟਨਾ

ਬਰਨਾਲਾ 6 ਜੂਨ (ਜ਼ੀ98 ਨਿਊਜ਼ ਸਰਵਿਸ)-

ਅਫਰੀਕੀ ਦੇਸ਼ ਨਾਈਜੀਰੀਆ ਵਿਚ ਐਤਵਾਰ ਵਾਪਰੀ ਇਕ ਦਿਲ ਕੰਬਾਉਣ ਵਾਲੀ ਘਟਨਾ ਨੇ ਵਿਸ਼ਵ ਦੇ ਕੋਨੇ ਕੋਨੇ ‘ਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਵੱਲ ਧਿਆਨ ਖਿੱਚਿਆ ਹੈ। ਨਾਈਜੀਰੀਆ ‘ਚ ਆਟੋਮੈਟਿਕ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਇਕ ਚਰਚ ‘ਤੇ ਹਮਲਾ ਕਰਕੇ 50 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਮ੍ਰਿਤਕਾਂ ਵਿੱਚ ਕਾਫੀ ਗਿਣਤੀ ‘ਚ ਬੱਚੇ ਵੀ ਦੱਸੇ ਜਾ ਰਹੇ ਹਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਇਕੱਠੇ ਹੋਏ ਲੋਕਾਂ ਉਪਰ ਗ੍ਰਨੇਡ ਵੀ ਸੁੱਟੇ ਅਤੇ ਚਰਚ ਦੇ ਮੁੱਖ ਪਾਦਰੀ ਨੂੰ ਅਗਵਾ ਵੀ ਕਰ ਲਿਆ। ਕਤਲੋਗਾਰਤ ਦੀ ਇਸ ਵੱਡੀ ਘਟਨਾ ਤੋਂ ਬਾਅਦ ਵਿਸ਼ਵ ਦੇ ਵੱਖ ਵੱਖ ਸ਼ਾਂਤੀ ਪਸੰਦ ਮੁਲਕਾਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।

error: Content is protected !!