Gee 98News

ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਤਸਵੀਰਾਂ ਵਾਲੇ ਵੱਡੇ ਹੋਰਡਿੰਗ ਪਾੜੇ

ਬਰਨਾਲਾ, 20 ਜੂਨ (ਨਿਰਮਲ ਸਿੰਘ ਪੰਡੋਰੀ) :-

ਸਥਾਨਕ ਸਦਰ ਬਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਦੇ ਬੁੱਤ ਨੇੜੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸਵਾਗਤ ਵਿੱਚ ਲੱਗੇ ਗੇਟ, ਜਿਨਾਂ ਉੱਪਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਵੱਡੀਆਂ ਤਸਵੀਰਾਂ ਸਨ, ਤੇਜ਼ਧਾਰ ਹਥਿਆਰ ਨਾਲ ਦਿਨ ਦਿਹਾੜੇ ਸ਼ਰੇਆਮ ਪਾੜ ਦਿੱਤੇ ਗਏ ਹਨ। ਇਹ ਕਾਰਵਾਈ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਕੀਤੀ ਗਈ ਹੈ ਕਿਉਂਕਿ ਸਦਰ ਬਜ਼ਾਰ ਵਿੱਚ ਇਹ ਹੋਰਡਿੰਗ ਬਿਨਾਂ ਮਨਜ਼ੂਰੀ ਤੋਂ ਲੱਗੇ ਸਨ। ਸੱਤਾਧਾਰੀ ਪਾਰਟੀ ਦੇ ਇੱਕ ਆਗੂ ਨੇ ਕਮੇਟੀ ਕਰਮਚਾਰੀਆਂ ਨੂੰ ਹੋਰਡਿੰਗ ਨਾ ਪਾੜਣ ਲਈ ਕਿਹਾ ਪਰ ਜਦ ਉਸ ਨੂੰ ਪਤਾ ਲੱਗਿਆ ਕਿ ਇਹ ਕਾਰਵਾਈ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਹੋ ਰਹੀ ਹੈ ਤਾਂ ਉਹ ਆਗੂ ਵੀ ਚੁਪਕੇ-ਚੁਪਕੇ ਖਿਸਕ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਕੇਜਰੀਵਾਲ ਸੋਮਵਾਰ ਸ਼ਾਮ ਪੰਜ ਕੁ ਵਜੇ ਬਰਨਾਲਾ ਵਿਖੇ ਪੁੱਜ ਰਹੇ ਹਨ ਜਿੱਥੇ ਉਹ ਸਦਰ ਬਜ਼ਾਰ ਵਿੱਚ ਹੁੰਦੇ ਹੋਏ ਪਾਰਟੀ ਉਮੀਦਵਾਰ ਦੇ ਹੱਕ ’ਚ ਰੋਡ ਸ਼ੋਅ ਕਰਨਗੇ। ਕੇਜਰੀਵਾਲ ਦੇ ਸਵਾਗਤ ਵਿੱਚ ਸ਼ਹਿਰ ’ਚ ਵੱਡੇ-ਵੱਡੇ ਗੇਟ ਬਣਾਏ ਗਏ ਹਨ ਪ੍ਰੰਤੂ ਸ਼ਾਇਦ ਸੱਤਾ ਆਪਣੇ ਹੱਥ ’ਚ ਹੋਣ ਕਰਕੇ ਆਪ ਆਗੂਆਂ ਨੇ ਚੋਣ ਅਧਿਕਾਰੀਆਂ ਤੋਂ ਮਨਜ਼ੂਰੀ ਲੈਣੀ ਵਾਜਿਬ ਨਹੀਂ ਸਮਝੀ।

error: Content is protected !!