Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਜ਼ਿਮਨੀ ਚੋਣ : ਬੀਡੀਪੀਓ ਮਹਿਲ ਕਲਾਂ ਉੱਪਰ ਲੱਗੇ ਸੱਤਾਧਾਰੀ ਪਾਰਟੀ ਦੀ ਮਦਦ ਦੇ ਦੋਸ਼

Nirmal Pandori by Nirmal Pandori
06/20/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਜ਼ਿਮਨੀ ਚੋਣ : ਬੀਡੀਪੀਓ ਮਹਿਲ ਕਲਾਂ ਉੱਪਰ ਲੱਗੇ ਸੱਤਾਧਾਰੀ ਪਾਰਟੀ ਦੀ ਮਦਦ ਦੇ ਦੋਸ਼
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਮੁੱਖ ਮੰਤਰੀ ਦੀ ਚੋਣ ਰੈਲੀ ‘ਚ ਹਾਜ਼ਰ ਰਹਿਣ ਲਈ ਕਰਮਚਾਰੀਆਂ ਨੂੰ ਦਿੱਤੇ ਲਿਖਤੀ ਹੁਕਮ

-ਅਕਾਲੀ ਦਲ ਬਾਦਲ, ਕਾਂਗਰਸ, ਭਾਜਪਾ ਤੇ ਅਕਾਲੀ ਦਲ ਮਾਨ ਨੇ ਕੀਤੀ ਕਾਰਵਾਈ ਦੀ ਮੰਗ

ਬਰਨਾਲਾ, 20 ਜੂਨ (ਨਿਰਮਲ ਸਿੰਘ ਪੰਡੋਰੀ)-

Gee98 Ads

ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਇਕ ਅਫ਼ਸਰ ਵੱਲੋਂ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਕੰਮ ਕਰਨ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਕਤ ਅਫ਼ਸਰ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕਰਨ ਦੀ ਗੱਲ ਵੀ ਆਖੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਮਹਿਲ ਕਲਾਂ ਦੇ ਬੀਡੀਪੀਓ ਸੁਖਦੀਪ ਸਿੰਘ ਵੱਲੋਂ ਆਪਣੇ ਬਲਾਕ ਦੇ ਸਾਰੇ ਕਰਮਚਾਰੀਆਂ ਨੂੰ 19 ਜੂਨ ਨੂੰ ਬਕਾਇਦਾ ਲਿਖਤੀ ਤੌਰ ‘ਤੇ ਪੱਤਰ ਨੰਬਰ 766 ਕੱਢ ਕੇ 19 ਜੂਨ ਨੂੰ ਪਿੰਡ ਠੀਕਰੀਵਾਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੋਣ ਰੈਲੀ ਵਿੱਚ ਸ਼ਾਮਲ ਹੋਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਬੀਡੀਪੀਓ ਨੇ ਆਪਣੇ ਕਰਮਚਾਰੀਆਂ ਨੂੰ ਲਿਖੇ ਪੱਤਰ ਵਿਚ ਇਹ ਸਾਫ ਤੌਰ ‘ਤੇ ਲਿਖਿਆ ਹੈ ਕਿ ਚੋਣ ਰੈਲੀ ਵਿੱਚ ਸ਼ਾਮਲ ਹੋਣ ਲਈ ਆਦੇਸ਼ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਪ੍ਰਾਪਤ ਹੋਏ ਹਨ, ਇਸ ਤਰ੍ਹਾਂ ਬੀਡੀਪੀਓ ਮਹਿਲ ਕਲਾਂ ਸੁਖਦੀਪ ਸਿੰਘ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਵੀ ਚੋਣ ਜ਼ਾਬਤੇ ਦੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ।

ਸਵਾਲ ਉੱਠਦੇ ਹਨ ਕਿ ਕੀ ਇੱਕ ਬਲਾਕ ਦਾ ਬੀਡੀਪੀਓ ਆਪਣੇ ਕਰਮਚਾਰੀਆਂ ਨੂੰ ਚੋਣ ਰੈਲੀ ਵਿਚ ਸ਼ਾਮਿਲ ਹੋਣ ਲਈ ਲਿਖਤੀ ਤੌਰ ‘ਤੇ ਹਦਾਇਤਾਂ ਦੇ ਸਕਦਾ ਹੈ ? ਕੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਬੀਡੀਪੀਓ ਨੂੰ ਅਜਿਹੀਆਂ ਹਦਾਇਤਾਂ ਦੇਣ ਲਈ ਕੋਈ ਹੁਕਮ ਦਿੱਤਾ ਜਾਂ ਫਿਰ ਬੀਡੀਪੀਓ ਨੇ ਡਿਪਟੀ ਕਮਿਸ਼ਨਰ ਦਾ ਨਾਮ ਹੀ ਵਰਤਿਆ ਹੈ ? ਇਸ ਇਸ ਸਾਰੇ ਮਾਮਲੇ ਦੀ ਸੱਚਾਈ ਜਾਣਨ ਸਬੰਧੀ ਜਦ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਹਰੀਸ਼ ਨਈਅਰ ਜੀ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਬੀਡੀਪੀਓ ਵੱਲੋਂ ਅਜਿਹਾ ਕੋਈ ਪੱਤਰ ਜਾਰੀ ਕਰਨ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਪ੍ਰੰਤੂ ਜਦ ਇਸ ਪੱਤਰਕਾਰ ਨੇ ਡਿਪਟੀ ਕਮਿਸ਼ਨਰ ਨੂੰ ਵ੍ਹੱਟਸਐਪ ‘ਤੇ ਬੀਡੀਪੀਓ ਵੱਲੋਂ ਜਾਰੀ ਕੀਤੇ ਪੱਤਰ ਦੀ ਕਾਪੀ ਭੇਜੀ ਪਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੇ ਬੀਡੀਪੀਓ ਨੂੰ ਅਜਿਹਾ ਪੱਤਰ ਜਾਰੀ ਕਰਨ ਲਈ ਕੋਈ ਹੁਕਮ ਨਹੀਂ ਦਿੱਤਾ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਸਬੰਧੀ ਜਦ ਜ਼ਿਮਨੀ ਚੋਣ ਲਈ ਚੋਣ ਕਮਿਸ਼ਨ ਵੱਲੋਂ ਨਿਯੁਕਤ ਅਬਜ਼ਰਵਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪੱਤਰ ਉਨ੍ਹਾਂ ਨੂੰ ਵੀ ਮਿਲ ਚੁੱਕਾ ਹੈ ਅਤੇ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆ ਕੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ , ਕਾਂਗਰਸ ਦੇ ਸੂਬਾ ਆਗੂ ਅੰਮ੍ਰਿਤ ਕੌਰ ਗਿੱਲ , ਸਿਮਰਨਜੀਤ ਸਿੰਘ ਮਾਨ ਦੇ ਪੀਏ ਗੁਰਜੰਟ ਸਿੰਘ ਕੱਟੂ ਅਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਲੜਕੇ ਕਰਨ ਢਿੱਲੋਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਸੰਬੰਧਿਤ ਆਫਿਸਰ ਬੀਡੀਪੀਓ ਮਹਿਲ ਕਲਾਂ ਦੇ ਖਿਲਾਫ ਚੋਣ ਨਿਯਮਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਰਨਾਲਾ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਲਈ ਸੱਤਾਧਾਰੀਆਂ ‘ਚ ਫਸਿਆ ਪੇਚ…!

ਬਰਨਾਲਾ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਲਈ ਸੱਤਾਧਾਰੀਆਂ ‘ਚ ਫਸਿਆ ਪੇਚ…!

05/15/2026
ਨਗਰ ਨਿਗਮ ਚੋਣਾਂ : ਆਪ ਨੂੰ ਝਟਕਾ…ਰਮਾ ਸ਼ਰਮਾ ਨੇ ਝਾੜੂ ਸੁੱਟ ਕੇ ਫੜਿਆ ਕਮਲ ਦਾ ਫੁੱਲ

ਨਗਰ ਨਿਗਮ ਚੋਣਾਂ : ਆਪ ਨੂੰ ਝਟਕਾ…ਰਮਾ ਸ਼ਰਮਾ ਨੇ ਝਾੜੂ ਸੁੱਟ ਕੇ ਫੜਿਆ ਕਮਲ ਦਾ ਫੁੱਲ

05/15/2026
ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

05/14/2026
Load More
Previous Post

ਭੱਦਲਵੱਡ ਦੇ ‘ਮਨਜੋਤ’ ਨੇ ਜਿੱਤਿਆ ਅਧਿਆਪਕਾਂ ਤੇ ਮਾਪਿਆਂ ਦਾ ‘ਮਨ’

Next Post

ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਤਸਵੀਰਾਂ ਵਾਲੇ ਵੱਡੇ ਹੋਰਡਿੰਗ ਪਾੜੇ

Nirmal Pandori

Nirmal Pandori

Related Posts

ਬਰਨਾਲਾ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਲਈ ਸੱਤਾਧਾਰੀਆਂ ‘ਚ ਫਸਿਆ ਪੇਚ…!
ਬਰਨਾਲਾ ਆਸ-ਪਾਸ

ਬਰਨਾਲਾ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਲਈ ਸੱਤਾਧਾਰੀਆਂ ‘ਚ ਫਸਿਆ ਪੇਚ…!

by Nirmal Pandori
05/15/2026
ਨਗਰ ਨਿਗਮ ਚੋਣਾਂ : ਆਪ ਨੂੰ ਝਟਕਾ…ਰਮਾ ਸ਼ਰਮਾ ਨੇ ਝਾੜੂ ਸੁੱਟ ਕੇ ਫੜਿਆ ਕਮਲ ਦਾ ਫੁੱਲ
ਬਰਨਾਲਾ ਆਸ-ਪਾਸ

ਨਗਰ ਨਿਗਮ ਚੋਣਾਂ : ਆਪ ਨੂੰ ਝਟਕਾ…ਰਮਾ ਸ਼ਰਮਾ ਨੇ ਝਾੜੂ ਸੁੱਟ ਕੇ ਫੜਿਆ ਕਮਲ ਦਾ ਫੁੱਲ

by Nirmal Pandori
05/15/2026
ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ
ਪੰਜਾਬ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

by Nirmal Pandori
05/14/2026
…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ
ਪੰਜਾਬ

…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

by Nirmal Pandori
05/14/2026
ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼
ਪੰਜਾਬ

ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼

by Nirmal Pandori
05/13/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

CM ਭਗਵੰਤ ਮਾਨ ਅਤੇ BJP ਪ੍ਰਧਾਨ ਸੁਨੀਲ ਜਾਖੜ ਨੂੰ ਜਾਨੋਂ ਮਾਰਨ ਦੀ ਧਮਕੀ

by Nirmal Pandori
05/13/2026
Load More
Next Post
ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਤਸਵੀਰਾਂ ਵਾਲੇ ਵੱਡੇ ਹੋਰਡਿੰਗ ਪਾੜੇ

ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਤਸਵੀਰਾਂ ਵਾਲੇ ਵੱਡੇ ਹੋਰਡਿੰਗ ਪਾੜੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਨਾਲਾ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਲਈ ਸੱਤਾਧਾਰੀਆਂ ‘ਚ ਫਸਿਆ ਪੇਚ…!

ਨਗਰ ਨਿਗਮ ਚੋਣਾਂ : ਆਪ ਨੂੰ ਝਟਕਾ…ਰਮਾ ਸ਼ਰਮਾ ਨੇ ਝਾੜੂ ਸੁੱਟ ਕੇ ਫੜਿਆ ਕਮਲ ਦਾ ਫੁੱਲ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼

CM ਭਗਵੰਤ ਮਾਨ ਅਤੇ BJP ਪ੍ਰਧਾਨ ਸੁਨੀਲ ਜਾਖੜ ਨੂੰ ਜਾਨੋਂ ਮਾਰਨ ਦੀ ਧਮਕੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend