Gee 98News

ਬਰਨਾਲਾ ਜ਼ਿਲ੍ਹੇ ’ਚ ਆਏ ਕੁਝ ਨਵੇਂ ਡੀਐਸਪੀ, ਕੁਝ ਬਦਲੇ ਗਏ

ਬਰਨਾਲਾ, 05 ਜੁਲਾਈ (ਨਿਰਮਲ ਸਿੰਘ ਪੰਡੋਰੀ) :-

ਪੰਜਾਬ ਸਰਕਾਰ ਵੱਲੋਂ ਡੀਐਸਪੀ ਰੈਂਕ ਦੇ 324 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬਰਨਾਲਾ ਜ਼ਿਲ੍ਹੇ ਨੂੰ ਵੀ ਕੁਝ ਨਵੇਂ ਡੀਐਸਪੀ ਮਿਲੇ ਹਨ ਅਤੇ ਇੱਥੇ ਪਹਿਲਾਂ ਨਿਯੁਕਤ ਡੀਐਸਪੀ ਬਦਲ ਗਏ ਹਨ। ਨਵੀਂ ਸੂਚੀ ਮੁਤਾਬਿਕ ਸਰਵਜੀਤ ਸਿੰਘ ਬਰਾੜ ਡੀਐਸਪੀ ਸਬ-ਡਵੀਜਨ ਮਹਿਲ ਕਲਾਂ, ਸੰਦੀਪ ਕੁਮਾਰ ਡੀਐਸਪੀ (ਡੀ) ਬਰਨਾਲਾ , ਸਵਰਨ ਸਿੰਘ ਡੀਐਸਪੀ (ਐਚ) ਬਰਨਾਲਾ, ਨਵਨੀਤ ਕੌਰ ਗਿੱਲ ਡੀਐਸਪੀ ਤਪਾ, ਰਣਜੀਤ ਸਿੰਘ ਡੀਐਸਪੀ ਪੀਬੀਆਈ ਐਨਡੀਪੀਐਸ-ਕਮ-ਨਾਰਕੋਟਿਕਸ ਬਰਨਾਲਾ ਲਗਾਇਆ ਗਿਆ ਹੈ।

error: Content is protected !!