Gee 98News

ਦਵਾਈਆਂ ਵੇਚਣ ਦੀ ਆੜ ’ਚ ਨਸ਼ਾ ਵੇਚਦਾ ਮੈਡੀਕਲ ਸਟੋਰ ਦਾ ਮਾਲਕ ਪੁਲਿਸ ਨੇ ਕੀਤਾ ਕਾਬੂ

ਬਰਨਾਲਾ,05 ਜੁਲਾਈ (ਨਿਰਮਲ ਸਿੰਘ ਪੰਡੋਰੀ ) :-

ਮੈਡੀਕਲ ਸਟੋਰ ’ਤੇ ਜੀਵਨ ਰੱਖਿਅਕ ਦਵਾਈਆਂ ਵੇਚਣ ਦੀ ਆੜ ਵਿੱਚ ਨਸ਼ੇ ਦਾ ਗੋਰਖ਼ ਧੰਦਾ ਕਰਨ ਵਾਲੇ ਇੱਕ ਵਿਆਕਤੀ ਨੂੰ ਬਰਨਾਲਾ ਪੁਲਿਸ ਨੇ 154350 ਨਸ਼ੀਲੇ ਕੈਪਸੂਲ ਸਮੇਤ ਕਾਬੂ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੁਲਿਸ ਵੱਲੋਂ 19 ਜੂਨ 2022 ਨੂੰ ਬਰਨਾਲਾ ਦੇ ਹੀ ਦੋ ਵਿਆਕਤੀਆਂ ਨੂੰ ਵੱਡੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ, ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਸੀ ਜਿਨਾਂ ਦੀ ਪੁੱਛਗਿੱਛ ਦੇ ਆਧਾਰ ’ਤੇ ਹੁਣ ਦੀਪਕ ਕੁਮਾਰ ਪੁੱਤਰ ਰਵੀ ਚੰਦ ਵਾਸੀ ਵਾਰਡ ਨੰ: 19 ਵੀਰ ਨਗਰ ਮਾਨਸਾ ਨੂੰ ਗਿ੍ਫਤਾਰ ਕਰਕੇ ਕੁੱਲ 154350 ਨਸ਼ੀਲੇ ਕੈਪਸੂਲ ਬਰਾਮਦ ਕਰਵਾਏ ਗਏ ਹਨ । ਉਨਾਂ ਕਿਹਾ ਕਿ ਦੀਪਕ ਕੁਮਾਰ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐਸਐਸਪੀ ਨੇ ਦੱਸਿਆ ਕਿ ਉਕਤ ਮੁਕੱਦਮੇ ਵਿੱਚ ਹੁਣ ਤੱਕ 314250 ਕੈਪਸੂਲ, 3200 ਨਸ਼ੀਲੀਆਂ ਗੋਲੀਆਂ, 1 ਲੱਖ 3 ਹਜ਼ਾਰ ਡਰੱਗ ਮਨੀ ਅਤੇ ਇੱਕ ਕਰੇਟਾ ਕਾਰ ਨੰਬਰ ਪੀਬੀ19 ਟੀ 0097 ਰਿਕਵਰੀ ਕੀਤੀ ਗਈ ਹੈ। ਪੁਲਿਸ ਅਨੁਸਾਰ ਦੋਸ਼ੀ ਦੀਪਕ ਕੁਮਾਰ ਦੇ ਖਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਥਾਣਾ ਮਾਨਸਾ ਵਿਖੇ ਇੱਕ ਮੁਕੱਦਮਾ ਦਰਜ ਹੈ ਜਿਸ ਵਿੱਚ ਦੀਪਕ ਕੁਮਾਰ ਨੂੰ ਮਾਣਯੋਗ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਹ ਜਨਵਰੀ 2017 ਤੋਂ ਜ਼ਮਾਨਤ ’ਤੇ ਚੱਲ ਰਿਹਾ ਹੈ। ਦੋਸ਼ੀ ਦੀਪਕ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਜਨਵਰੀ 2022 ਵਿੱਚ ਡਰੱਗ ਇੰਸਪੈਕਟਰ ਮਾਨਸਾ ਵੱਲੋਂ ਵੀ ਉਸ ਦੇ ਜੈ ਸਾਰਦਾ ਮੈਡੀਕਲ ਸਟੋਰ ਦੀ ਚੈਕਿੰਗ ਕਰਕੇ ਚਲਾਨ ਕੱਟਿਆ ਗਿਆ ਸੀ, ਇਸ ਦੇ ਬਾਵਜੂਦ ਵੀ ਦੀਪਕ ਕੁਮਾਰ ਨੇ ਨਸ਼ੀਲੀਆਂ ਦਵਾਈਆਂ ਵੇਚਣ ਦਾ ਧੰਦਾ ਜਾਰੀ ਰੱਖਿਆ ਅਤੇ ਅਖ਼ੀਰ ਉਹ ਬਰਨਾਲਾ ਪੁਲਿਸ ਦੇ ਕਾਬੂ ਆ ਗਿਆ ।

error: Content is protected !!