Gee 98News

ਪ੍ਰੋਫੈਸਰ ਭੁੱਲਰ ਦੀ ਰਿਹਾਈ ’ਚ ਦੇਰੀ ਸੰਬੰਧੀ ਅਦਾਲਤ ਦੀ ਦਿੱਲੀ ਸਰਕਾਰ ਨੂੰ ਤਾੜਨਾ

ਬਰਨਾਲਾ, 19 ਜੁਲਾਈ (ਨਿਰਮਲ ਸਿੰਘ ਪੰਡੋਰੀ):-

ਦਿੱਲੀ ਹਾਈਕੋਰਟ ਨੇ ਜੇਲ੍ਹ ਵਿੱਚ ਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸੰਬੰਧੀ ਸੁਣਵਾਈ ਦੌਰਾਨ ਦਿੱਲੀ ਸਰਕਾਰ ਨੂੰ ਫਟਕਾਰ ਲਗਾਉਦੇ ਹੋਏ ਰਿਹਾਈ ਵਿੱਚ ਦੇਰੀ ਦਾ ਕਾਰਨ ਪੁੱਛਿਆ ਹੈ। ਦੂਜੇ ਪਾਸੇ ਪੰਜਾਬ ਸਰਕਾਰ ਦੇ ਵਕੀਲ ਨੇ ਹਾਈਕੋਰਟ ’ਚ ਕਿਹਾ ਕਿ ਪੰਜਾਬ ਸਰਕਾਰ ਨੂੰ ਪ੍ਰੋਫੈਸਰ ਭੁੱਲਰ ਦੀ ਰਿਹਾਈ ’ਤੇ ਕੋਈ ਸਮੱਸਿਆ ਨਹੀਂ ਹੈ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਭੁੱਲਰ ਦੀ ਫਾਂਸ਼ੀ ਦੀ ਸਜ਼ਾ 2014 ਵਿੱਚ ਮੁਆਫ ਕਰ ਦਿੱਤੀ ਗਈ ਸੀ ਅਤੇ ਉਸ ਦੀ ਰਿਹਾਈ ਦਾ ਮਾਮਲਾ ਦਿੱਲੀ ਰਿਵਿਊ ਕਮੇਟੀ ਕੋਲ ਪੈਡਿੰਗ ਹੈ। ਦਿੱਲੀ ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਤਾੜਨਾ ਕਰਦੇ ਹੋਏ ਪੁੱਛਿਆ ਕਿ ਰਿਹਾਈ ਸੰਬੰਧੀ ਮਾਮਲਾ ਅਜੇ ਤੱਕ ਲਟਕਿਆ ਕਿਉਂ ਹੋਇਆ ਹੈ। ਦੂਜੇ ਪਾਸੇ ਮਨਿੰਦਰਜੀਤ ਸਿੰਘ ਬਿੱਟਾ ਨੇ ਕੇਸ ਦੀ ਸੁਣਵਾਈ ਦੌਰਾਨ ਆਪਣੇ ਆਪ ਨੂੰ ਪਾਰਟੀ ਬਣਾਏ ਜਾਣ ਸੰਬੰਧੀ ਅਰਜ਼ੀ ਕੋਰਟ ਵਿੱਚ ਦਿੱਤੀ ਹੈ। ਪ੍ਰੋਫੈਸਰ ਭੁੱਲਰ ਦੇ ਵਕੀਲ ਨੇ ਬਿੱਟਾ ਨੂੰ ਪਾਰਟੀ ਬਣਾਏ ਜਾਣ ’ਤੇ ਕਿਹਾ ਕਿ ਸਾਨੂੰ ਦਿੱਕਤ ਨਹੀਂ ਪ੍ਰੰਤੂ ਪੰਜਾਬ ਸਰਕਾਰ ਦੇ ਵਕੀਲ ਨੇ ਬਿੱਟਾ ਨੂੰ ਪਾਰਟੀ ਬਣਾਉਣ ’ਤੇ ਇਤਰਾਜ਼ ਦਰਜ ਕਰਵਾਇਆ।

error: Content is protected !!