Gee 98News

ਮਾਈਨਿੰਗ ਮਾਫੀਆ ਨੇ ਡੀਐਸਪੀ ’ਤੇ ਚੜਾ ਦਿੱਤਾ ਟਿੱਪਰ, ਮੌਕੇ ’ਤੇ ਹੀ ਮੌਤ

ਬਰਨਾਲਾ, 19 ਜੁਲਾਈ (ਨਿਰਮਲ ਸਿੰਘ ਪੰਡੋਰੀ) :-

ਬਰਨਾਲਾ ਇਹ ਘਟਨਾ ਹਰਿਆਣਾ ਜ਼ਿਲ੍ਹੇ ਦੇ ਨੂਹ ਜ਼ਿਲੇ ਦੀ ਹੈ ਜਿੱਥੇ ਮਾਈਨਿੰਗ ਮਾਫੀਆ ਨੇ ਇੱਕ ਡੀਐਸਪੀ ਨੂੰ ਟਿੱਪਰ ਚੜਾ ਕੇ ਮਾਰ ਦਿੱਤਾ। ਡੀਐਸਪੀ ਸੁਰਿੰਦਰ ਸਿੰਘ ਬਿਸ਼ਨੋਈ ਸੂਚਨਾ ਦੇ ਆਧਾਰ ’ਤੇ ਮਾਈਨਿੰਗ ਰੋਕਣ ਮੌਕੇ ’ਤੇ ਗਏ ਸਨ, ਜਦ ਉਸ ਨੇ ਪੱਥਰਾਂ ਨਾਲ ਭਰੇ ਇੱਕ ਟਿੱਪਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਟਿੱਪਰ ਸਿੱਧਾ ਡੀਐਸਪੀ ਦੇ ਉੱਪਰ ਹੀ ਚੜਾ ਦਿੱਤਾ ਤੇ ਡੀਐਸਪੀ ਸੁਰਿੰਦਰ ਸਿੰਘ ਬਿਸ਼ਨੋਈ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਡੀਐਸਪੀ ਸੁਰਿੰਦਰ ਸਿੰਘ ਨੇ ਇਸੇ ਸਾਲ ਸੇਵਾ ਮੁਕਤ ਹੋਣਾ ਸੀ।

error: Content is protected !!