Gee 98News

30 ਸਾਲਾਂ ਬਾਅਦ ਤਿੰਨ ਪੁਲਿਸ ਅਫ਼ਸਰਾਂ ਨੂੰ ਕੀਤੀ ਤਿੰਨ-ਤਿੰਨ ਸਾਲ ਦੀ ਸਜ਼ਾ

ਬਰਨਾਲ਼ਾ, 22 ਜੁਲਾਈ (ਨਿਰਮਲ ਸਿੰਘ ਪੰਡੋਰੀ) :

ਸਾਲ 1992 ’ਚ ਅੰਮਿ੍ਤਸਰ ਜ਼ਿਲੇ ਦੇ ਪਿੰਡ ਪਾਰਸੀ ਰਾਜਪੂਤਾਂ ਦੇ ਵਸਨੀਕ ਇੱਕ ਵਿਅਕਤੀ ਸੁਰਜੀਤ ਸਿੰਘ ਨੂੰ ਚੁੱਕ ਕੇ ਗਾਇਬ ਕਰਨ ਦੇ ਦੋਸ਼ਾਂ ਤਹਿਤ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਉਸ ਵੇਲੇ ਦੇ ਪੁਲਿਸ ਅਫ਼ਸਰਾਂ ਨੂੰ ਸੀਬੀਆਈ ਅਦਾਲਤ ਮੋਹਾਲੀ ਨੇ 3-3 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਦੋਸ਼ੀਆਂ ਨੂੰ ਵੱਖ-ਵੱਖ ਜ਼ੁਰਮਾਨੇ ਵੀ ਕੀਤੇ ਹਨ। ਉਕਤ ਮਾਮਲੇ ’ਚ ਉਸ ਸਮੇਂ ਦੇ ਡੀਐਸਪੀ ਰਹੇ ਅਤੇ ਹੁਣ ਬਤੌਰ ਆਈਪੀਐਸ ਸੇਵਾ ਮੁਕਤ ਹੋਏ ਪੁਲਿਸ ਅਧਿਕਾਰੀ ਬਲਕਾਰ ਸਿੰਘ, ਉਸ ਸਮੇਂ ਦੇ ਐਸਐਚਓ ਰਹੇ ਊਧਮ ਸਿੰਘ ਅਤੇ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੁਰਜੀਤ ਸਿੰਘ ਨਾਮੀ ਵਿਅਕਤੀ ਦੇ ਲਾਪਤਾ ਹੋਣ ਸੰਬੰਧੀ ੳਕਤ ਮਾਮਲੇ ’ਚ ਸਜ਼ਾ ਸੁਣਾਈ ਹੈ ਜਦਕਿ ਇਸੇ ਕੇਸ ਵਿੱਚ ਨਾਮਜ਼ਦ 5 ਹੋਰ ਵਿਅਕਤੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।

error: Content is protected !!