Gee 98News

ਹਸਪਤਾਲ ’ਚ ਦੋ ਔਰਤਾਂ ਦੀ ਜ਼ਬਰਦਸਤ ਝੜਪ, ਵੀਡੀਓ ਵਾਇਰਲ

ਬਠਿੰਡਾ, 27 ਜੁਲਾਈ (ਜੀ98 ਨਿਊਜ਼ ਸਰਵਿਸ) :

ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦੋ ਔਰਤਾਂ ਦੀ ਝੜਪ ਦੀ ਵੀਡੀਓ ਕਲਿੱਪ ਖ਼ੂਬ ਵਾਇਰਲ ਹੋ ਰਹੀ ਹੈ। ਦੋਵੇਂ ਔਰਤਾਂ ਇੱਕ ਦੂਜੀ ਦੇ ਵਾਲ ਫੜ ਕੇ ਘੜੀਸ ਰਹੀਆਂ ਹਨ ਅਤੇ ਗਾਲੀ ਗਲੋਚ ਕਰ ਰਹੀਆਂ ਹਨ। ਮਾਮਲੇ ਦੀ ਜਾਣਕਾਰੀ ਅਨੁਸਾਰ ਇੱਕ ਔਰਤ ਦੇ ਪਤੀ ਦੇ ਦੂਜੀ ਔਰਤ ਨਾਲ ਸੰਬੰਧਾਂ ਨੂੰ ਲੈ ਕੇ ਦੋਵੇਂ ਔਰਤਾਂ ਨੇ ਹਸਪਤਾਲ ’ਚ ਚੰਗਾ ਡਰਾਮਾ ਕੀਤਾ। ਉੱਥੇ ਹਾਜ਼ਰ ਲੋਕਾਂ ਨੇ ਦੋਵੇਂ ਔਰਤਾਂ ਦੀ ਝੜਪ ਦੀ ਵੀਡੀਓ ਬਣਾਈ ਅਤੇ ਵਾਇਰਲ ਕਰ ਦਿੱਤੀ। ਮੌਕੇ ’ਤੇ ਪੁਲਿਸ ਪਾਰਟੀ ਵੀ ਪੁੱਜੀ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਇੱਕ ਔਰਤ ਨੇ ਪੁਲਿਸ ਦੀ ਹਾਜ਼ਰੀ ਵਿੱਚ ਫਿਨਾਇਲ ਦੀਆਂ ਗੋਲੀਆਂ ਵੀ ਖਾਂ ਲਈਆਂ। ਪੁਲਿਸ ਦੋਵੇਂ ਔਰਤਾਂ ਦੀ ਝੜਪ ਅਤੇ ਪਿੱਛੇ ਦੀ ਕਹਾਣੀ ਦੀ ਜਾਂਚ ਕਰ ਰਹੀ ਹੈ।

error: Content is protected !!