Gee 98News

ਕਲਯੁਗੀ ਪਿਤਾ ਨੂੰ ਅਦਾਲਤ ਨੇ ਕੀਤੀ 20 ਸਾਲ ਦੀ ਕੈਦ

ਹੁਸਿਆਰਪੁਰ, 02 ਅਗਸਤ :-

ਆਪਣੀ ਹੀ ਧੀ ਨਾਲ ਬਲਾਤਕਾਰ ਦੇ ਦੋਸ਼ੀ ਇੱਕ ਕਲਯੁਗੀ ਪਿਤਾ ਨੂੰ ਅਦਾਲਤ ਨੇ 20 ਸਾਲ ਦੀ ਕੈਦ ਦੀ ਸਜ਼ਾ ਅਤੇ 21 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ। ਇਹ ਮਾਮਲਾ ਹੁਸਿਆਰਪੁਰ ਜ਼ਿਲੇ ਦੇ ਥਾਣਾ ਹਾਜੀਪੁਰ ਤਹਿਤ ਦਸੰਬਰ 2019 ਦਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਲੜਕੀ ਨੇ ਦੋਸ਼ ਲਗਾਇਆ ਸੀ ਕਿ ਸ਼ਰਾਬੀ ਪਿਤਾ ਨੇ ਉਸ ਨਾਲ ਕਈ ਵਾਰ ਜ਼ਬਰ-ਜਨਾਹ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪਿਤਾ ਦੇ ਜ਼ੁਲਮ ਤੋਂ ਤੰਗ ਆ ਕੇ ਪੀੜਤ ਕੁੜੀ ਨੇ ਆਖਿਰ ਇੱਕ ਦਿਨ ਆਪਣੀ ਅਧਿਆਪਕਾ ਨੂੰ ਸਾਰੀ ਕਹਾਣੀ ਦੱਸੀ, ਅਧਿਆਪਕਾ ਨੇ ਪੁਲਿਸ ਤੱਕ ਪਹੁੰਚ ਕੀਤੀ ਜਿਸ ਤੋਂ ਬਾਅਦ ਪਿਤਾ ਖਿਲਾਫ਼ ਮਾਮਲਾ ਦਰਜ ਹੋਇਆ ਸੀ। ਅਦਾਲਤ ਦੇ ਹੁਕਮਾਂ ਅਨੁਸਾਰ ਜ਼ੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਦੋਸ਼ੀ ਪਿਤਾ ਨੂੰ ਇੱਕ ਸਾਲ ਦੀ ਕੈਦ ਹੋਰ ਕੱਟਣੀ ਪਵੇਗੀ।

error: Content is protected !!