Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕੌਮੀ ਵਜ਼ੀਫਾ ਪ੍ਰੀਖਿਆ ‘ਚ ਮੱਲਾਂ ਮਾਰਨ ਵਾਲੇ ਮਿਡਲ ਸਕੂਲ ਗੁੰਮਟੀ ਦੇ ਵਿਦਿਆਰਥੀਆਂ ਦਾ ਸਨਮਾਨ

Nirmal Pandori by Nirmal Pandori
08/04/2022
in ਸਿੱਖਿਆ, ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਕੌਮੀ ਵਜ਼ੀਫਾ ਪ੍ਰੀਖਿਆ ‘ਚ ਮੱਲਾਂ ਮਾਰਨ ਵਾਲੇ ਮਿਡਲ ਸਕੂਲ ਗੁੰਮਟੀ ਦੇ ਵਿਦਿਆਰਥੀਆਂ ਦਾ ਸਨਮਾਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 4 ਅਗਸਤ (ਨਿਰਮਲ ਸਿੰਘ ਪੰਡੋਰੀ) :

ਸਰਕਾਰੀ ਮਿਡਲ ਸਕੂਲ ਗੁੰਮਟੀ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸੈਸ਼ਨ 2021-22 ਦੀ ਮਿਡਲ ਪ੍ਰੀਖਿਆ ਵਿੱਚੋਂ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਉਪਰੰਤ ਸਕੂਲ ਦੇ 9 ਵਿਦਿਆਰਥੀਆਂ ਵੱਲੋਂ ਕੌਮੀ ਵਜੀਫਾ ਪ੍ਰੀਖਿਆ ਪਾਸ ਕੀਤੀ ਗਈ ਹੈ। ਕੌਮੀ ਵਜੀਫਾ ਪ੍ਰੀਖਿਆ ‘ਚ ਬਾਜ਼ੀ ਮਾਰਨ ਵਾਲੇ ਵਿਦਿਆਰਥੀਆਂ ਦਾ ਸਕੂਲ ‘ਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਕੂਲ ਮੁਖੀ ਦਰਸ਼ਨ ਸਿੰਘ ਖੇੜੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ(ਸ) ਹਰਕੰਵਲਜੀਤ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਅਧਿਆਪਕਾਂ ਰਘਬੀਰ ਚੰਦ,ਬਲਵੰਤ ਸਿੰਘ ਅਤੇ ਮੈਡਮ ਕਮਲਪ੍ਰੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਕੌਮੀ ਵਜੀਫਾ ਪ੍ਰੀਖਿਆ ਦੀ ਤਿਆਰੀ ਕਰਵਾਈ ਗਈ ਅਤੇ ਸਕੂਲ ਦੇ 12 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੈ ਜਿਨ੍ਹਾਂ ਵਿੱਚੋਂ 9 ਵਿਦਿਆਰਥੀ ਮਨਪ੍ਰੀਤ ਸਿੰਘ, ਹਰਮਨ ਸਿੰਘ, ਕੁਲਦੀਪ ਕੌਰ, ਜਸਪ੍ਰੀਤ ਸਿੰਘ, ਕਿਰਨਪਾਲ ਕੌਰ, ਨਰਵੀਰ ਸਿੰਘ, ਅਮਨਦੀਪ ਕੌਰ,ਮਨਜੀਤ ਕੌਰ ਅਤੇ ਰਮਨਦੀਪ ਸਿੰਘ ਪ੍ਰੀਖਿਆ ਪਾਸ ਕਰਨ ਵਿੱਚ ਸਫਲ ਹੋਏ ਹਨ। ਸਕੂਲ ਮੁਖੀ ਨੇ ਦੱਸਿਆ ਕਿ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਪੱਖੋਂ ਜ਼ਿਲੇ ਵਿੱਚੋਂ ਸਕੂਲ ਦਾ ਦੂਜਾ ਸਥਾਨ ਰਿਹਾ ਹੈ ਜਦਕਿ ਅੰਕ ਪ੍ਰਾਪਤੀ ਪੱਖੋਂ 180 ਅੰਕਾਂ ਵਿੱਚੋਂ 145 ਅੰਕਾਂ ਦੀ ਪ੍ਰਾਪਤੀ ਨਾਲ ਵਿਦਿਆਰਥੀ ਮਨਪ੍ਰੀਤ ਸਿੰਘ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ‘ਤੇ ਰਿਹਾ ਹੈ। ਵਜ਼ੀਫਾ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਵਿੱਚ ਪਹੁੰਚੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਪ੍ਰਿੰਸੀਪਲ ਬਰਜਿੰਦਰਪਾਲ ਸਿੰਘ ਨੈਸ਼ਨਲ ਅਵਾਰਡੀ ਅਤੇ ਸਰਕਾਰੀ ਹਾਈ ਸਕੂਲ ਨੰਗਲ ਦੇ ਹੈਡਮਾਸਟਰ ਕਮਲਦੀਪ ਸ਼ਰਮਾ ਨੇ ਕਿਹਾ ਕਿ ਸਕੂਲ ਦੀਆਂ ਵਿੱਦਿਅਕ ਅਤੇ ਸਹਿ-ਵਿੱਦਿਅਕ ਪ੍ਰਾਪਤੀਆਂ ਸਿੱਖਿਆ ਵਿਭਾਗ ਲਈ ਮਾਣ ਵਾਲੀ ਗੱਲ ਹੈ। ਵਜੀਫਾ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੀ ਤਰਫੋਂ ਸਨਮਾਨਿਤ ਕਰਨ ਦੇ ਨਾਲ ਨਾਲ ਬਰਜਿੰਦਰਪਾਲ ਸਿੰਘ ਇੰਚਾਰਜ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵੱਲੋਂ ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚੋਂ ਸੂਬੇ ਵਿੱਚੋਂ ਪਹਿਲਾ ਅਤੇ ਵਜ਼ੀਫਾ ਪ੍ਰੀਖਿਆ ਵਿੱਚੋਂ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਮਨਪ੍ਰੀਤ ਸਿੰਘ ਦਾ ਅਗਾਂਹਵਧੂ ਪੁਸਤਕਾਂ ਦੇ ਸੈੱਟ ਅਤੇ ਡਾਕੂਮੈਂਟ ਫਾਈਲ ਨਾਲ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਮਨਪ੍ਰੀਤ ਸਿੰਘ ਨੂੰ ਦਾਨੀ ਸੱਜਣ ਵੱਲੋਂ ਭੇਜੀ 1100 ਰੁਪਏ ਦੀ ਰਾਸ਼ੀ ਨਾਲ ਵੀ ਸਨਮਾਨਿਤ ਕੀਤਾ ਗਿਆ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

03/17/2026
Load More
Previous Post

ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਨ ਦਾ ਐਲਾਨ

Next Post

ਪੰਜਾਬ ’ਚ ਆਯੂਸ਼ਮਾਨ ਸਕੀਮ : ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਰਿਹਾ ਹੈ ਕਬੂਤਰ

Nirmal Pandori

Nirmal Pandori

Related Posts

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ
ਪੰਜਾਬ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

by Nirmal Pandori
03/17/2026
MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ
ਪੰਜਾਬ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

by Nirmal Pandori
03/17/2026
ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ
ਬਰਨਾਲਾ ਆਸ-ਪਾਸ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

by Nirmal Pandori
03/16/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

by Nirmal Pandori
03/16/2026
Load More
Next Post
ਪੰਜਾਬ ’ਚ ਆਯੂਸ਼ਮਾਨ ਸਕੀਮ : ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਰਿਹਾ ਹੈ ਕਬੂਤਰ

ਪੰਜਾਬ ’ਚ ਆਯੂਸ਼ਮਾਨ ਸਕੀਮ : ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਰਿਹਾ ਹੈ ਕਬੂਤਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend