ਬਰਨਾਲਾ, 19 ਅਗਸਤ (ਨਿਰਮਲ ਸਿੰਘ ਪੰਡੋਰੀ)
ਸ਼ਹਿਰ ਦੀ ਹੋਣਹਾਰ ਲੜਕੀ ਗਾਰਗੀ ਸ਼ਰਮਾ ਪੁੱਤਰੀ ਰਾਜ ਕੁਮਾਰ ਸ਼ਰਮਾ ਨੇ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਦੂਜਾ ਪੰਜਾਬ ਸਟੇਟ ਰੈਂਕਿੰਗ ਟੇਬਲ ਟੈਨਿਸ ਟੂਰਨਾਮੈਂਟ ’ਚ ਖੇਡਦੇ ਹੋਏ ਅੰਡਰ-15 ਲੜਕੀਆਂ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਟੂਰਨਾਮੈਂਟ 13 ਤੋਂ 15 ਅਗਸਤ ਤੱਕ ਚੰਡੀਗੜ ਵਿਖੇ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਸੀ। ਗਾਰਗੀ ਸ਼ਰਮਾ ਦੀ ਇਸ ਪ੍ਰਾਪਤੀ ’ਤੇ ਬਰਨਾਲਾ ਪੁੱਜੇ ਮੇਜਰ ਜਨਰਲ ਡਾ. ਜੇ.ਐੱਸ. ਚੀਮਾ, ਵਾਈਸ ਚਾਂਸਲਰ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ, ਡਾ. ਰਣਬੀਰ ਸਿੰਘ ਪ੍ਰਿੰਸੀਪਲ ਗੌਰਮਿੰਟ ਆਰਟ ਅਤੇ ਸਪੋਰਟਸ ਕਾਲਜ ਜਲੰਧਰ, ਬਰਨਾਲਾ ਟੇਬਲ ਟੈਨਿਸ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਰਣਜੀਤ ਗੋਇਲ, ਸੈਕਟਰੀ ਰਾਕੇਸ ਮਦਾਨ , ਟੈਕਨੀਕਲ ਐਡਵਾਈਜ਼ਰ ਰਣਜੀਤ ਸਿੰਘ ਖਿਆਲੀ, ਜ਼ਿਲ੍ਹਾ ਖੇਡ ਅਫ਼ਸਰ ਬਲਵਿੰਦਰ ਸਿੰਘ ਸਿੱਧੂ, ਜ਼ਿਲ੍ਹਾ ਟੇਬਲ ਟੈਨਿਸ ਕੋਚ ਸ੍ਰੀਮਤੀ ਬਰਿੰਦਰਜੀਤ ਕੌਰ , ਪ੍ਰਿੰਸੀਪਲ ਐਲ.ਬੀ.ਐੱਸ. ਕਾਲਜ ਸ੍ਰੀਮਤੀ ਨੀਲਮ ਸ਼ਰਮਾ, ਡੀ.ਪੀ. ਐੱਲਬੀਐੱਸ ਸਕੂਲ ਸ੍ਰੀਮਤੀ ਅਮਨਦੀਪ ਕੌਰ ਨੇ ਖਿਡਾਰਨ ਨੂੰ ਸਨਮਾਨਿਤ ਕੀਤਾ।










