Gee 98News

ਗਊਸ਼ਾਲਾਵਾਂ ‘ਚ ਕੀਤਾ ਆਯੁਰਵੈਦਿਕ ਦਵਾਈ ਦਾ ਛਿੜਕਾਅ

ਬਰਨਾਲਾ 17 ਅਗਸਤ (ਨਿਰਮਲ ਸਿੰਘ ਪੰਡੋਰੀ)-

ਗਊਆਂ ਲਈ ਜਾਨ ਲੇਵਾ ਬਣੀ ਲੰਪੀ ਸਕਿਨ ਦੀ ਬਿਮਾਰੀ ਦੀ ਰੋਕਥਾਮ ਲਈ ਡੇਰਾ ਸੱਚਾ ਸੌਦਾ ਸਿਰਸਾ ਦੀ ਸੰਗਤ ਨੇ ਖੇਤਰ ਦੀਆਂ ਗਊਸ਼ਾਲਾਵਾਂ ਅੰਦਰ ਜਾ ਕੇ ਗਊਆਂ ਉੱਪਰ ਆਯੂਰਵੈਦਿਕ ਦਵਾਈਆਂ ਤੋਂ ਤਿਆਰ ਕੀਤੇ ਘੋਲ ਦਾ ਛਿੜਕਾਅ ਕੀਤਾ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬਲਾਕ ਬਰਨਾਲਾ ਧਨੌਲਾ ਦੇ ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾ ਨੇ ਦੱਸਿਆ ਕਿ ਸ਼ਾਹ ਸਤਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਪਸ਼ੂਆਂ ‘ਤੇ ਕਹਿਰ ਢਾਹ ਰਹੀ ਬਿਮਾਰੀ ਦੀ ਰੋਕਥਾਮ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਹੋਰ ਬਲਾਕਾਂ ਅੰਦਰ ਸੰਗਤ ਵੱਲੋਂ ਪਹਿਲਾਂ ਕੀਤੇ ਗਏ ਇਸ ਉੱਦਮ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਖੇਤਰ ਦੀਆਂ ਗਊਸ਼ਾਲਾਵਾਂ ‘ਚ ਜਾ ਕੇ ਅਤੇ ਸੜਕਾਂ ‘ਤੇ ਘੁੰਮ ਰਹੀਆਂ ਬੇਸਹਾਰਾ ਗਾਵਾਂ ਉੱਪਰ ਵੀ ਇਸ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ।

error: Content is protected !!