ਬਰਨਾਲਾ , 20 ਅਗਸਤ (ਨਿਰਮਲ ਸਿੰਘ ਪੰਡੋਰੀ) :
ਸਥਾਨਕ ਸਹਿਰ ਦੇ ਬਾਈ.ਐਸ.ਸਕੂਲ ਵਿੱਚ ਵੀ.ਕੇ. ਜ਼ੋਸੀ ਪੰਜਾਬ ਸਟੇਟ ਚੈਸ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵਿਸੇਸ ਤੌਰ ‘ਤੇ ਸਿਰਕਤ ਕੀਤੀ ਗਈ ਅਤੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਟੂਰਨਾਮੈਂਟ ਵਿੱਚ 16 ਸਾਲ ਤੋਂ ਘੱਟ ਉਮਰ ਦੇ ਪਹਿਲਾ ਗਰੁਪ ਵਿੱਚ 120 ਖਿਡਾਰੀਆਂ ਅਤੇ 16 ਤੋਂ ਬਾਅਦ ਉਪਨ ਦੇ ਦੂਜੇ ਗਰੁੱਪ ਵਿੱਚ 43 ਖਿਡਾਰੀਆਂ ਨੇ ਭਾਗ ਲਿਆ। ਇਸ ਸਮੇਂ ਐਸੋਸੀਏਸਨ ਦੇ ਨੀਲ ਕੰਠ ਸਰਮਾ ਅਤੇ ਜਰਨਲ ਸੈਕਟਰੀ ਜੁਨੀਦਰ ਜੋਸੀ ਨੇ ਕਿਹਾ ਕਿ ਐਸੋਸੀਏਸਨ ਵੱਲੋਂ ਪਿਛਲੇ ਸਮੇਂ ਤੋਂ ਲੋਕ ਭਲਾਈ ਕੰਮ ਕਰਦੀ ਆ ਰਹੀ ਹੈ, ਬੱਚਿਆਂ ਨੂੰ ਖੇਡਾ ਨਾਲ ਜ਼ੋੜਨ ਲਈ ਖੇਡ ਟੂਰਨਾਮੈਂਟ ਕਰਵਾਉਣੇ ਬਹੁਤ ਜਰੂਰੀ ਹਨ, ਜਿਸ ਤਹਿਤ ਐਸੋਸੀਏਸਨ ਵੱਲੋਂ ਚੈਸ ਟੂਰਨਾਮੈਂਟ ਦਾ ਅਯੋਜਨ ਕੀਤਾ ਗਿਆ ਹੈ। ਉਨ੍ਹਾਂ ਆਏ ਖਿਡਾਰੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੀ.ਕੇ. ਜੋਸੀ ਦੇ ਧਰਮ ਪਤਨੀ ਸੁਰਿੰਦਰਾ ਜੋਸੀ ਵੱਲੋਂ ਵਿਸੇਸ ਤੌਰ ‘ਤੇ ਪਹੁੰਚਕੇ ਐਸੋਸੀਏਸਨ ਨੂੰ 11 ਹਜਾਰ ਰੁਪਏ ਦੀ ਮੱਦਦ ਰਾਸੀ ਦੇ ਕੇ ਮੈਂਬਰਾਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਬੋਲਦਿਆਂ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਟੂਰਨਾਮੈਂਟ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟ ਪੰਜਾਬ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਹਨ, ਇਸ ਤਰਾਂ ਦੇ ਮੁਕਾਬਲੇ ਬੱਚਿਆਂ ਵਿੱਚ ਖੇਡਾ ਪ੍ਰਤੀ ਰੁਚੀ ਨੂੰ ਪੈਦਾ ਕਰਦੇ ਹਨ ਅਤੇ ਬੱਚਿਆਂ ਦੇ ਦਿਮਾਗੀ ਪੱਧਰ ਨੂੰ ਉੱਚਾ ਚੁੱਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਪੰਜਾਬ ਹੋਰਨਾ ਸੂਬਿਆਂ ਮੁਕਾਬਲੇ ਪਿਛੇ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੇਡਾਂ ਵੱਲ ਵਿਸੇਸ ਧਿਆਨ ਦਿੱਤਾ ਜਾ ਰਿਹਾ ਹੈ। ਇਸ ਸਮੇਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਦੀਪ ਸਿੰਘ ਬਾਠ, ਆਪ ਆਗੂ ਰਾਮਤੀਰਥ ਮੰਨਾ, ਐਮ.ਸੀ. ਬੰਟੀ ਸ਼ੀਤਲ, ਐਡਵੋਕੇਟ ਦੀਪਕ ਜਿੰਦਲ, ਰੋਹਨ, ਸੌਰਵ, ਮੋਹਿਤ ਬਾਂਸਲ, ਰਮੇਸ ਕੁਮਾਰ, ਸਾਕੁਲ ਕੌਸਲ, ਸੁਨੀਲ , ਮਨੀਸ ਸਿੰਗਲਾ, ਰਾਕੇਸ ਕੁਮਾਰ, ਰੌਬਿਨ ਗੁਪਤਾ , ਪ੍ਰਿੰਸੀਪਲ ਮੈਡਮ ਵਿਮੀ ਗੁਪਤਾ, ਆਦਿ ਹਾਜਰ ਸਨ।











