Gee 98News

ਡਾ. ਗੋਸਲ ਨੂੰ ਪੀਏਯੂ ਦਾ ਵਾਈਸ ਚਾਂਸਲਰ ਬਣਨ ‘ਤੇ ਨਿਰਮਲ ਦੋਸਤ ਨੇ ਦਿੱਤੀ ਵਧਾਈ

ਰਾਏਕੋਟ , 21 ਅਗਸਤ :

ਦੇਸ਼ ‘ਚ ਹਰੀ ਕ੍ਰਾਂਤੀ ਲਿਆਉਣ ‘ਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਨਵਾਂ ਵਾਈਸ ਚਾਂਸਲਰ ਪ੍ਰਸਿੱਧ ਖੇਤੀ ਮਾਹਿਰ ਡਾ.ਸਤਬੀਰ ਸਿੰਘ ਗੋਸਲ ਨੂੰ ਲਗਾਇਆ ਗਿਆ ਹੈ। ਇਸ ਦੌਰਾਨ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ਼ ਇੰਡੀਆ (ਕੇਵਾਈਓਆਈ) ਦੇ ਸੂਬਾ ਪ੍ਰਧਾਨ ਨਿਰਮਲ ਦੋਸਤ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਦਾ ਆਹੁਦਾ ਪਿਛਲੇ ਲਗਭਗ ਇੱਕ ਸਾਲ ਤੋਂ ਖਾਲੀ ਪਿਆ ਸੀ। ਉਨਾਂ ਡਾ.ਗੋਸਲ ਨੂੰ ਪੀਏਯੂ ਦਾ ਵਾਈਸ ਚਾਂਸਲਰ ਬਣਨ ’ਤੇ ਦਿਲੀ ਵਧਾਈ ਦਿੰਦਿਆਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਡਾ.ਸਤਬੀਰ ਸਿੰਘ ਗੋਸਲ ਆਪਣੀ ਡਿਊਟੀ ਨੂੰ ਬਾਖ਼ੂਬੀ ਨਿਭਾਉਣਗੇ।

error: Content is protected !!