Gee 98News

ਪੱਥਰਾਂ ਦਾ ਸੀਨਾ ਪਾੜ ਕੇ ਉੱਗਿਆ ਅਧਿਆਪਕ ਹਰਪ੍ਰੀਤ ਸਿੰਘ ਬੀਹਲਾ

ਪੱਥਰਾਂ ਦਾ ਸੀਨਾ ਪਾੜ ਕੇ ਉੱਗਿਆ ਅਧਿਆਪਕ ਹਰਪ੍ਰੀਤ ਸਿੰਘ ਬੀਹਲਾ

-ਅਧਿਆਪਕ ਦਿਵਸ ਮੌਕੇ ਮਿਲਿਆ ਕੌਮੀ ਐਵਾਰਡ

ਬਰਨਾਲਾ ,05 ਸਤੰਬਰ (ਨਿਰਮਲ ਸਿੰਘ ਪੰਡੋਰੀ) :

Gee98 Ads

ਬਰਨਾਲਾ ਜਿਲ੍ਹੇ ਦੇ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਦੀਵਾਨਾ ਦੇ ਜੰਮਪਲ ਅਧਿਆਪਕ ਹਰਪ੍ਰੀਤ ਸਿੰਘ ਨੇ ਆਪਣੀ ਲਿਆਕਤ ਦੀਆਂ ਧੂੰਮਾਂ ਪਾ ਦਿੱਤੀਆਂ । ਹਰਪ੍ਰੀਤ ਸਿੰਘ ਦੀਵਾਨਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਵਿਖੇ ਬਤੌਰ ਮੁੱਖ ਅਧਿਆਕ ਸੇਵਾਵਾਂ ਨਿਭਾ ਰਿਹਾ ਹੈ। ਬਤੌਰ ਅਧਿਆਪਕ ਹਰਪ੍ਰੀਤ ਸਿੰਘ ਦੀ ਲਿਆਕਤ ਨੂੰ ਸ਼ਬਦਾਂ ਵਿੱਚ ਨਹੀਂ ਬੰਨਿਆ ਜਾ ਸਕਦਾ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੀ ਬਾਹਰੀ ਅਤੇ ਅੰਦਰੂਨੀ ਦਿੱਖ ਹਰਪ੍ਰੀਤ ਸਿੰਘ ਦੀ ਮਿਹਨਤ ਦੀ ਮੂੰਹ ਬੋਲਦੀ ਤਸਵੀਰ ਹੈ। ਸਕੂਲ ਅੰਦਰ ਪੜਾਈ ਨਾਲ ਸੰਬੰਧਿਤ ਹਰ ਸਹੂਲਤ ਦੀ ਮੌਜੂਦਗੀ ਹਰਪ੍ਰੀਤ ਸਿੰਘ ਦੀ ਦੂਰਅੰਦੇਸ਼ੀ ਦਾ ਸਬੂਤ ਹੈ। ਪੰਜਾਬ ’ਚ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਮੋਹ ਪਿਛਲੇ ਕੁਝ ਸਾਲਾਂ ਤੋਂ ਘਟਿਆ ਹੋਇਆ ਹੈ। ਕਾਰਪੋਰੇਟ ਘਰਾਣਿਆਂ ਵੱਲੋਂ ਖੋਲੇ ਗਏ ਪ੍ਰਾਈਵੇਟ ਸਕੂਲਾਂ ਪ੍ਰਤੀ ਸਮੇਂ-ਸਮੇਂ ਦੀਆਂ ਹਕੂਮਤਾਂ ਦਾ ਹੇਜ਼ ਸੂਬੇ ਦੇ ਸਰਕਾਰੀ ਸਕੂਲਾਂ ਦੇ ਮੌਜੂਦਾ ਹਾਲਾਤਾਂ ਲਈ ਜ਼ਿੰਮੇਵਾਰ ਹੈ। ਅਧਿਆਪਕਾਂ ਅਤੇ ਵਿਦਿਆਰਥੀਆਂ ਪ੍ਰਤੀ ਸਚਾਰੂ ਨੀਤੀਆਂ ਦੀ ਘਾਟ ਵੀ ਜ਼ਿੰਮੇਵਾਰ ਹੈ ਪ੍ਰੰਤੂ ਇਸ ਸਭ ਕੁਝ ਦੇ ਬਾਵਜੂਦ ਵੀ ਹਰਪ੍ਰੀਤ ਸਿੰਘ ਵਰਗੇ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਪ੍ਰਤੀ ਹਕੂਮਤਾਂ , ਲੋਕਾਂ ਦੀ ਨਕਾਰਾਤਮਿਕ ਸੋਚ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਅਤੇ ਹਰਪ੍ਰੀਤ ਸਿੰਘ ਦੀ ਇਸੇ ਭੂਮਿਕਾ ਨੇ ਊਸ ਨੂੰ ਇੱਕ ਵੱਡੇ ਮੰਚ ’ਤੇ ਦੇਸ਼ ਦੇ ਰਾਸ਼ਟਰਪਤੀ ਦੇ ਸਾਹਮਣੇ ਖੜਾ ਕੀਤਾ। ਅਧਿਆਪਕ ਦਿਵਸ ਮੌਕੇ ਮਾਨਯੋਗ ਰਸ਼ਟਰਪਤੀ ਤੋਂ ਹਰਪ੍ਰੀਤ ਸਿੰਘ ਨੂੰ ਮਿਲੇ ਕੌਮੀ ਐਵਾਰਡ ਦਾ ਮਾਣ ਪਿੰਡ ਬੀਹਲਾ, ਦੀਵਾਨਾ ਹੀ ਨਹੀਂ ਸਗੋਂ ਬਰਨਾਲਾ ਜਿਲ੍ਹੇ ਦੇ ਵਾਸੀਆਂ ਦੇ ਨਾਲ ਸੂਬੇ ’ਚ ਸਕਾਰਅਤਮਿਕ ਮਾਹੌਲ ਸਿਰਜਣ ਲਈ ਯਤਨਸ਼ੀਲ ਹਰ ਅਧਿਆਪਕ /ਵਿਦਿਆਰਥੀ/ਸਿੱਖਿਆ ਸਾਸ਼ਤਰੀ ਮਹਿਸੂਸ ਕਰ ਰਿਹਾ ਹੈ। ਹਰਪ੍ਰੀਤ ਸਿੰਘ ਦੇ ਕੌਮੀ ਐਵਾਰਡ ਬਾਰੇ ਪੱਥਰਾਂ ਦਾ ਸੀਨਾ ਪਾੜ ਕੇ ਉੱਗਣ ਵਾਲੀਆਂ ਸਤਰਾਂ ਹੂ-ਬ-ਹੂੁ ਢੁੱਕਦੀਆਂ ਹਨ।

error: Content is protected !!