Gee 98News

ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਚੰਡੀਗੜ੍ਹ 15 ਸਤੰਬਰ (ਜ਼ੀ98 ਨਿਊਜ਼ ਸਰਵਿਸ)-ਪੰਜਾਬ ਦੇ ਇੱਕ ਨੌਜਵਾਨ ਦਾ ਅਮਰੀਕਾ ਵਿਚ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਕਪੂਰਥਲਾ ਦੇ ਪਿੰਡ ਢੈਪਈ ਦੇ ਵਸਨੀਕ ਪਰਮਵੀਰ ਸਿੰਘ ਵਜੋਂ ਹੋਈ ਹੈ ਜਿਸ ਨੂੰ ਉਸ ਦੇ ਹੀ ਸਟੋਰ ਵਿਚ ਇਕ ਨੀਗਰੋ ਨੇ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ । ਪਰਮਵੀਰ ਸਿੰਘ ਦੀ ਮੌਤ ਨਾਲ ਸਮੁੱਚੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਉਸਦੇ ਪਿਤਾ ਹਰਦਿਆਲ ਸਿੰਘ ਨੇ ਦੱਸਿਆ ਕਿ ਪਰਮਵੀਰ ਦੀ ਲਾਸ਼ ਨੂੰ ਪਿੰਡ ਢੈਪਈ ਲਿਆਂਦਾ ਜਾ ਰਿਹਾ ਹੈ। ਪਰਮਵੀਰ ਦੀ ਮਾਂ ਪਿੰਡ ਦੀ ਮੌਜੂਦਾ ਸਰਪੰਚ ਹੈ। ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਨੀਗਰੋ ਵੱਲੋਂ ਖ਼ਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

error: Content is protected !!